ETV Bharat / business

Vodafone-idea: ਕਰੋੜਾਂ ਦੇ ਘਾਟੇ ਵਿੱਚ ਹਨ ਇਸ ਸਮੇਂ ਇਹ ਦੂਰਸੰਚਾਰ ਕੰਪਨੀਆਂ - ਵੋਡਾਫੋਨ-ਆਈਡੀਆ

ਵੋਡਾਫੋਨ-ਆਈਡੀਆ ਨੂੰ ਵਿੱਤ ਸਾਲਾਨਾ ਦੀ ਦੂਜੀ ਤਿਮਾਹੀ 'ਚ 50, 922 ਕਰੋੜ ਰੁਪਏ ਦਾ ਵਿੱਤੀ ਘਾਟਾ ਹੋਇਆ ਹੈ। ਇਹ ਵਿੱਤੀ ਘਾਟਾ ਭਾਰਤੀ ਕਾਰਪੋਰੇਟ ਇਤਿਹਾਸ ਵਿੱਚ ਕਿਸੇ ਇੱਕ ਤਿਮਾਹੀ ਵਿੱਚ ਸਭ ਤੋਂ ਵੱਧ ਘਾਟਾ ਹੈ।

ਫ਼ੋਟੋ
author img

By

Published : Nov 15, 2019, 4:39 AM IST

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਦੂਰ ਸੰਚਾਰ ਕੰਪਨੀ ਵੋਡਾਫੋਨ-ਆਈਡੀਆ ਨੂੰ ਵਿੱਤੀ ਸਾਲਾਨ ਦੀ ਦੂਜੀ ਤਿਮਾਹੀ 'ਚ 50, 922 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਟੈਲੀਕਾਮ ਸੈਕਟਰ ਵਿੱਚ ਰਿਲਾਇੰਸ ਜਿਓ ਦੇ ਕਦਮ ਰੱਖਣ ਤੋਂ ਬਾਅਦ ਦੂਰ ਸੰਚਾਰ ਕੰਪਨੀਆਂ ਦਰਮਿਆਨ ਚੱਲ ਰਹੀ ਪ੍ਰਾਈਸ ਵਾਰ (price war) ਪ੍ਰਤੀਯੋਗੀ ਕੰਪਨੀਆਂ ਨੂੰ ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

30 ਸਤੰਬਰ ਨੂੰ ਖ਼ਤਮ ਹੋਏ ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ ਵਿੱਚ ਕੰਪਨੀ ਨੂੰ 50,922 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਕੰਪਨੀ ਦਾ ਤਿਮਾਹੀ ਘਾਟਾ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਹੈ। ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਨੂੰ 2018 ਦੀ ਦਸੰਬਰ ਤਿਮਾਹੀ 'ਚ 26, 961 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਪਰਿਚਾਲਨ ਤੋਂ ਵੋਡਾਫੋਨ ਆਈਡੀਆ ਦੀ ਆਮਦਨ 22, 114 ਕਰੋੜ ਰੁਪਏ ਤੋਂ ਘੱਟ ਕੇ 10, 844 ਕਰੋੜ ਰੁਪਏ ਰਹਿ ਗਈ ਹੈ।
ਸਾਲ ਦੇ ਸ਼ੁਰੂ ਵਿੱਚ ਕੰਪਨੀ ਨੂੰ 4,874 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਸੀ। ਪਿਛਲੇ ਮਹੀਨੇ ਮਾਨਯੋਗ ਸੁਪਰੀਮ ਕੋਰਟ ਦੇ ਏਜੀਆਰ ਫ਼ੈਸਲੇ ਤੋਂ ਬਾਅਦ, ਕੰਪਨੀ ਨੂੰ ਆਖ਼ਰੀ ਤਿਮਾਹੀ ਵਿੱਚ ਇੰਨਾ ਵੱਡਾ ਨੁਕਸਾਨ ਚੁੱਕਣਾ ਪਿਆ।

ਦੱਸ ਦੇਈਏ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਏਜੀਆਰ ਫ਼ੈਸਲੇ ਵਿੱਚ ਟੈਲੀਕਾਮ ਕੰਪਨੀਆਂ ਨੂੰ ਸਰਕਾਰੀ ਬਕਾਇਆ 92,641 ਕਰੋੜ ਰੁਪਏ ਦੇ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਫ਼ੈਸਲੇ ਵਿੱਚ ਭਾਰਤੀ ਏਅਰਟੈਲ ਨੂੰ 21, 700 ਕਰੋੜ ਰੁਪਏ ਅਦਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ, ਜਦਕਿ ਵੋਡਾਫੋਨ-ਆਈਡੀਆ ਨੇ 28, 300 ਕਰੋੜ ਰੁਪਏ ਅਦਾ ਕੀਤੇ ਸਨ।

ਇਹ ਵੀ ਪੜ੍ਹੋ: ਪੰਜਾਬ ਪ੍ਰਦੇਸ਼ ਕਾਂਗਰਸ ਅੱਜ ਦੇਵੇਗੀ ਸੂਬਾ ਪੱਧਰੀ ਧਰਨਾ: ਜਾਖੜ

ਸੁਪਰੀਮ ਕੋਰਟ ਨੇ ਦੂਰ ਸੰਚਾਰ ਖੇਤਰ ਚੋਂ ਨਿਕਲ ਚੁੱਕੀਆਂ ਟੈਲੀਕਾਮ 10 ਕੰਪਨੀਆਂ ਨੂੰ ਵੀ ਬਕਾਇਆ ਅਦਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਤਰ੍ਹਾਂ, ਕੁੱਲ ਮਿਲਾ ਕੇ ਸਰਕਾਰ ਨੂੰ ਟੈਲੀਕਾਮ ਕੰਪਨੀਆਂ ਵਲੋਂ ਕੁੱਲ 92, 641 ਕਰੋੜ ਰੁਪਏ ਦੀ ਅਦਾਇਗੀ ਚੁਕਾਉਣ ਦੇ ਨਿਰਦੇਸ਼ ਦਿੱਤੇ ਗਏ।

Intro:Body:

voda-idea

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.