ਨਵੀਂ ਦਿੱਲੀ: ਅਮੂਲ ਦਾ ਟਵੀਟਰ ਖਾਤਾ ਕੁੱਝ ਸਮੇਂ ਦੇ ਲਈ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਟਵੀਟਰ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇਸ ਦਾ ਕਾਰਨ ਸੁਰੱਖਿਆ ਨਾਲ ਜੁੜੀਆਂ ਪ੍ਰਕਿਰਿਆਵਾਂ ਹਨ।
ਅਮੂਲ ਬ੍ਰਾਂਡ ਨਾਂਅ ਦੀ ਖਾਧ ਪਦਾਰਥ ਬਣਾਉਣ ਵਾਲੀ ਕੰਪਨੀ ਗੁਜਰਾਤ ਸਹਿਕਾਰੀ ਦੁੱਧ ਵਪਾਰ ਕੰਨਫ਼ੈਡਰੇਸ਼ਨ ਦਾ ਟਵੀਟਰ ਖਾਤਾ 4 ਜੂਨ ਦੀ ਸ਼ਾਮ ਬਲਾਕ ਕਰ ਦਿੱਤਾ ਗਿਆ ਸੀ। ਹਾਲਾਂਕਿ, ਖਾਤਾ 5 ਜੂਨ ਨੂੰ ਫਿਰ ਤੋਂ ਬਹਾਲ ਹੋ ਗਿਆ। ਇਸ ਤੋਂ ਬਾਅਦ ਟਵੀਟਰ ਨੂੰ ਲੋਕਾਂ ਦੇ ਰੋਸ ਦਾ ਵੀ ਸਾਹਮਣਾ ਕਰਨਾ ਪਿਆ। ਟਵੀਟਰ ਦੇ ਬੁਲਾਰੇ ਨੇ ਇਸ ਬਾਰੇ ਕਿਹਾ ਕਿ ਖ਼ਾਤਿਆਂ ਦੀ ਸੁਰੱਖਿਆ ਸਾਡੇ ਲਈ ਇੱਕ ਮਹੱਤਵਪੂਰਨ ਪਹਿਲ ਹੈ। ਇਹ ਨਿਸ਼ਚਿਤ ਕਰਨ ਦੇ ਲਈ ਕਿ ਕਿਸੇ ਖ਼ਾਤੇ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਗਿਆ ਹੈ, ਕਦੇ-ਕਦੇ ਖ਼ਾਤਾਧਾਰਕ ਦੇ ਲਈ ਇੱਕ ਸਰਲ ਰੀਕੈਪਚਰ ਪ੍ਰਕਿਰਿਆ ਅਪਣਾਉਂਦੇ ਹਨ। ਇਹ ਪ੍ਰਕਿਰਿਆ ਮੂਲ ਖ਼ਾਤਾਧਾਰਕ ਦੇ ਲਈ ਸਰਲ ਹੈ, ਪਰ ਸਪੈਮ ਦੇ ਲਈ ਜਾਂ ਬਦਕਿਸਮਤੀ ਨਾਲ ਖ਼ਾਤਾਧਾਰਕ ਦੇ ਲਈ ਇਹ ਮੁਸ਼ਕਿਲ ਹੁੰਦਾ ਹੈ।
ਅਮੂਲ ਦੇ ਪ੍ਰਬੰਧ ਨਿਰਦੇਸ਼ਕ ਆਰ.ਐੱਸ.ਸੋਢੀ ਨੇ ਕਿਹਾ ਕਿ ਕੰਪਨੀ ਦਾ ਟਵੀਟਰ ਖਾਤਾ 4 ਜੂਨ ਦੀ ਰਾਤ ਤੋਂ ਬਲਾਕ ਕਰ ਦਿੱਤਾ ਗਿਆ ਸੀ। ਹਾਲਾਂਕਿ, ਟਵੀਟਰ ਉੱਤੇ ਇਹ ਮੁੱਦਾ ਚੁੱਕੇ ਜਾਣ ਤੋਂ ਬਾਅਦ 5 ਜੂਨ ਦੀ ਸਵੇਰ ਨੂੰ ਖ਼ਾਤੇ ਨੂੰ ਦੁਬਾਰਾ ਤੋਂ ਬਹਾਲ ਕਰ ਦਿੱਤਾ ਗਿਆ।