ਨਵੀਂ ਦਿੱਲੀ: ਟੀਵੀਐਸ ਮੋਟਰ ਕੰਪਨੀ ਨੇ ਬ੍ਰਿਟੇਨ ਦੀ ਆਈਕਾਨਿਕ ਬਾਈਕ ਨਿਰਮਾਤਾ ਨੋਰਟਨ ਮੋਟਰਸਾਈਕਲਾਂ ਨੂੰ ਜੀਬੀਪੀ 16 ਮਿਲੀਅਨ (ਲਗਭਗ 153 ਕਰੋੜ ਰੁਪਏ) ਵਿੱਚ ਖ਼ਰੀਦ ਲਿਆ ਹੈ। ਟੀਵੀਐਸ ਮੋਟਰ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, ਕੰਪਨੀ ਨੇ ਬ੍ਰਿਟੇਨ ਦੇ ਸਭ ਤੋਂ ਮਸ਼ਹੂਰ ਸਪੋਰਟਸ ਮੋਟਰਸਾਈਕਲ ਬ੍ਰਾਂਡ ਨੋਰਟਨ ਨੂੰ ਆਪਣੀ ਵਿਦੇਸ਼ੀ ਸਹਾਇਕ ਕੰਪਨੀ ਦੇ ਤੌਰ 'ਤੇ ਜੀਬੀਪੀ 16 ਮਿਲੀਅਨ ਦੀ ਇੱਕ ਆਲ-ਕੈਸ਼ ਡੀਲ ਵਿੱਚ ਖ਼ਰੀਦਿਆ।
ਜਾਣਕਾਰੀ ਲਈ ਦੱਸ ਦਈਏ ਕਿ ਬਰਮਿੰਘਮ 'ਚ 1898 ਵਿੱਚ ਜੇਮਸ ਲੈਂਸਡੌਨ ਨੋਰਟਨ ਦੁਆਰਾ ਸਥਾਪਿਤ ਨੋਰਟਨ ਮੋਟਰਸਾਈਕਲ ਬ੍ਰਿਟਿਸ਼ ਦਾ ਹੁਣ ਤੱਕ ਦਾ ਸਭ ਤੋਂ ਮਸ਼ਹੂਰ ਮੋਟਰਸਾਈਕਲ ਬ੍ਰਾਂਡ ਹੈ।
ਇਹ ਵੀ ਪੜ੍ਹੋ: ਏਅਰ ਇੰਡੀਆ ਦੇ ਬਹਾਦਰ ਪਾਇਲਟ ਰਾਜੇਸ਼ ਦੀ ਹੋ ਰਹੀ ਸਾਰੇ ਪਾਸੇ ਚਰਚਾ
ਟੀਵੀਐਸ ਮੋਟਰ ਕੰਪਨੀ ਦੇ ਸੰਯੁਕਤ ਮੈਨੇਜਿੰਗ ਡਾਇਰੈਕਟਰ ਸੁਦਰਸ਼ਨ ਵੇਨੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਟੀਵੀਐਸ ਮੋਟਰ ਕੰਪਨੀ ਵਿੱਚ ਸਾਡੇ ਲਈ ਇਹ ਇੱਕ ਮਹੱਤਵਪੂਰਣ ਸਮਾਂ ਹੈ। ਨੋਰਟਨ ਵਿਸ਼ਵ ਭਰ ਵਿੱਚ ਮਸ਼ਹੂਰ ਇੱਕ ਬ੍ਰਿਟਿਸ਼ ਬ੍ਰਾਂਡ ਹੈ ਜਿਸ ਨੇ ਸਾਨੂੰ ਵਿਸ਼ਵ ਪੱਧਰ 'ਤੇ ਪਹੁੰਚਣ ਦਾ ਮੌਕਾ ਦਿੱਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਨੋਰਟਨ ਮੋਟਰਸਾਈਕਲ ਨਾਲ ਮਿਲ ਕੇ ਭਵਿੱਖ ਵਿੱਚ ਹੋਰ ਨਵੇਂ ਮੁਕਾਮ ਹਾਸਿਲ ਕਰਨਗੇ।