ETV Bharat / business

ਭਾਰਤੀ ਸਟੇਟ ਬੈਂਕ ਨੇ ਦੂਸਰੀ ਵਾਰ ਕੀਤੀ ਵਿਆਜ਼ ਦਰਾਂ 'ਚ ਕਟੌਤੀ - SBI fixed deposit

ਭਾਰਤੀ ਸਟੇਟ ਬੈਂਕ ਨੇ ਇੱਕੋ ਮਹੀਨੇ ਵਿੱਚ ਦੂਸਰੀ ਵਾਰ ਆਪਣੀ ਮਿਆਦੀ ਜਮ੍ਹਾ ਉੱਤੇ ਵਿਆਜ਼ ਦਰ ਨੂੰ ਘਟਾ ਦਿੱਤਾ ਹੈ।

SBI cuts off FD interest rate twice in a month
ਭਾਰਤੀ ਸਟੇਟੇ ਬੈਂਕ ਨੇ ਦੂਸਰੀ ਵਾਰ ਕੀਤੀ ਵਿਆਜ਼ ਦਰਾਂ 'ਚ ਕਟੌਤੀ
author img

By

Published : Mar 11, 2020, 3:16 PM IST

Updated : Mar 11, 2020, 3:55 PM IST

ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਵੱਡੇ ਗਾਹਕ ਅਤੇ ਕਾਰੋਬਾਰੀ ਬੈਂਕ 'ਭਾਰਤੀ ਸਟੇਟ ਬੈਂਕ' ਨੇ ਆਪਣੇ ਗਾਹਕਾਂ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ ਦਿੱਤਾ ਹੈ।

ਭਾਰਤੀ ਸਟੇਟ ਬੈਂਕ ਨੇ ਮਹੀਨੇ ਵਿੱਚ ਦੂਸਰੀ ਵਾਰ ਰਿਟੇਲ ਟਰਮ ਡਿਪਾਜ਼ਿਟ ਯਾਨਿ ਕਿ ਮਿਆਦੀ ਜਮ੍ਹਾ (ਐੱਫ਼.ਡੀ) ਉੱਤੇ ਮਿਲਣ ਵਾਲੀ ਵਿਆਜ਼ ਦਰ ਵਿੱਚ ਕਟੌਤੀ ਕੀਤੀ ਹੈ। ਭਾਰਤੀ ਸਟੇਟ ਬੈਂਕ ਨੇ ਆਪਣੇ ਮਿਆਦੀ ਜਮ੍ਹਾ ਉੱਤੇ ਨਵੀਆਂ ਵਿਆਜ਼ ਦਰਾਂ ਦਾ ਐਲਾਨ ਕੀਤਾ ਹੈ, ਇਹ 2 ਕਰੋੜ ਰੁਪਏ ਤੋਂ ਘੱਟ ਦੀ ਰਾਸ਼ੀ ਉੱਤੇ ਲਾਗੂ ਹੋਣਗੀਆਂ।

ਜਾਣਕਾਰੀ ਮੁਤਾਬਕ ਇਹ ਨਵੀਆਂ ਦਰਾਂ 10 ਮਾਰਚ 2020 ਤੋਂ ਲਾਗੂ ਹੋਣਗੀਆਂ।

ਤੁਹਾਨੂੰ ਦੱਸ ਦਈਏ ਕਿ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਨੂੰ ਐੱਸਬੀਆਈ ਦੇ ਮੁਖੀ ਨੇ ਨਿਵੇਸ਼ ਦੇ ਤੌਰ ਉੱਤੇ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਤੇ ਹੁਣ ਉਸ ਤੋਂ ਬਾਅਦ ਭਾਰਤੀ ਸਟੇਟ ਬੈਂਕ ਨੇ ਮਿਆਦੀ ਜਮ੍ਹਾ ਉੱਤੇ ਵਿਆਜ਼ ਦਰਾਂ ਨੂੰ ਘਟਾ ਦਿੱਤਾ ਹੈ।

ਸਟੇਟ ਬੈਂਕ ਵੱਲੋਂ ਲਾਗੂ ਕੀਤੀਆਂ ਨਵੀਆਂ ਵਿਆਜ਼ ਦਰਾਂ ਇਸ ਪ੍ਰਕਾਰ ਹਨ :

ਮਿਆਦ ਦਾ ਸਮਾਂਨਵੀਂ ਦਰਸੀਨੀਅਰ ਨਾਗਰਿਕਾਂ ਲਈ
7 ਤੋਂ 45 ਦਿਨ4.00%4.50%
46 ਤੋਂ 179 ਦਿਨ5.00%5.50%
180 ਤੋਂ 210 ਦਿਨ5.50%6.00%
211 ਤੋਂ 1 ਸਾਲ5.50%6.00%
1 ਤੋਂ 2 ਸਾਲ5.90%6.40%
2 ਤੋਂ 3 ਸਾਲ5.90%6.40%
3 ਤੋਂ 5 ਸਾਲ5.90% 6.40%
5 ਤੋਂ 10 ਸਾਲ5.90%6.40%

Last Updated : Mar 11, 2020, 3:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.