ਸੈਨ ਫ਼੍ਰਾਂਸਿਸਕੋ: ਦੱਖਣੀ ਕੋਰੀਆਈ ਤਕਨੀਕੀ ਕੰਪਨੀ ਸੈਮਸੰਗ ਨੇ ਆਪਣੇ ਅਗਲੇ ਗਲੈਕਸੀ ਸਮਾਰਟ ਫੋਨ ਨੂੰ ਜਾਰੀ ਕਰਨ ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ।
ਇਸ ਸਮਾਰਟ ਫ਼ੋਨ ਨੂੰ ਗੈਲੇਕਸੀ ਅਨਪੈਕਡ ਇਵੈਂਟ ਵਿੱਚ ਅਗਲੇ ਮਹੀਨੇ ਦੀ 11 ਫ਼ਰਵਰੀ ਨੂੰ ਸਵੇਰੇ ਦੇ 11.00 ਵਜੇ ਲੋਕ-ਅਰਪਣ ਕੀਤਾ ਜਾਵੇਗਾ।
ਕੰਪਨੀ ਨੇ ਬੀਤੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆੰ ਕਿਹਾ ਕਿ ਇਸ ਪ੍ਰੋਗਰਾਮ ਦੀ ਲਾਇਵ ਸਟ੍ਰੀਮੰਗ ਗਲੋਬਲ ਨਿਊਜ਼-ਰੂਮ, ਸੈਮਸੰਗ ਮੋਬਾਇਲ ਪ੍ਰੈੱਸ ਅਤੇ ਸੈਮਸੰਗ ਡਾਟ ਕਾਮ ਉੱਤੇ ਉਪਲੱਭਧ ਹੋਵੇਗੀ।
ਪ੍ਰੋਗਰਾਮ ਵਿੱਚ ਕੰਪਨੀ ਵੱਲੋਂ ਆਪਣੇ ਐੱਸ-11 ਦੀ ਬਜਾਇ ਨੈਕਸਟ ਜਨਰੇਸ਼ਨ ਸਮਾਰਟ ਫ਼ੋਨ ਗਲੈਕਸੀ ਐੱਸ-20 ਦੀ ਘੁੰਡ ਚੁਕਾਈ ਕੀਤੇ ਜਾਣ ਦੀ ਉਮੀਦ ਹੈ।
ਟਿਪਸਟਰ ਆਇਸ ਨੇ ਯੂਨੀਵਰਸ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਕੰਪਨੀ ਆਪਣੇ ਐੱਸ-11 ਈ, ਐੱਸ-11 ਅਤੇ ਐੱਸ-11 ਪਲੱਸ ਦੀ ਬਜਾਏ ਆਪਣੀ ਮੁੱਖ ਲੜੀ ਲਈ ਐੱਸ-20, ਐੱਸ-20 ਪਲੱਸ ਅਤੇ ਐੱਸ-20 ਅਲਟਰਾ ਦੇ ਮਾਡਲ ਚੁਣੇਗੀ। ਇਸ ਦਾ ਮਤਬਲ ਹੈ ਕਿ ਗਲੈਕਸੀ ਐੱਸ-20, ਐੱਸ-10ਈ, ਜਦਕਿ ਐੱਸ-20 ਪਲੱਸ, ਐੱਸ-10 ਦੀ ਥਾਂ ਲਾਂਚ ਕੀਤਾ ਜਾਵੇਗਾ।
ਆਗ਼ਾਮੀ ਸਮਾਰਟਫ਼ੋਨ ਵਿੱਚ ਕੁੱਝ ਬਾਜ਼ਾਰਾਂ ਵਿੱਚ ਐਕਸਨੋਸ 990 ਅਤੇ ਜ਼ਿਆਦਾਤਰ ਬਾਜ਼ਾਰਾਂ ਵਿੱਚ ਸਨੈਪਡ੍ਰੈਗਨ 865 ਦੀ ਵਰਤੋਂ ਕੀਤੀ ਜਾਵੇਗੀ।
ਬੇਸ ਮਾਡਲ, ਯਾਨਿ ਕਿ ਗਲੈਕਸੀ ਐੱਸ-20 ਵਿੱਚ 6.2 ਇੰਚ ਦੀ ਸਕਰੀਨ ਅਤੇ ਐੱਸ-20 ਪਲੱਸ ਵਿੱਚ 6.7 ਇੰਚ ਦੀ ਸਕਰੀਨ ਮਿਲਣ ਦੀ ਉਮੀਦ ਹੈ।
ਟਾਪ ਮਾਡਲ ਗਲੈਕਸੀ 20 ਅਲਟਰਾ ਦੇ 6.9 ਇੰਚ ਦੀ ਸਕਰੀਨ ਦੇ ਨਾਲ ਆਉਣ ਦੀ ਸੰਭਾਵਨਾ ਹੈ।
ਗਲੈਕਸੀ ਐੱਸ-20 ਅਤੇ ਗਲੈਕਸੀ ਐੱਸ-20 ਪਲੱਸ ਵਿੱਚ 108 ਮੈਗਾਪਿਕਸਲ ਦੇ ਮੁੱਖ ਸੈਂਸਰ ਦੇ ਨਾਲ ਕੁਆਡ-ਕੈਮਰਾ ਸੈੱਟਅੱਪ ਹੋਣ ਦੀ ਉਮੀਦ ਹੈ, ਜੋ 9-ਇੰਨ ਵਨ ਬਿਨਿੰਗ ਨਾਲ 12 ਮੈਗਾਪਿਕਸਲ ਦੀ ਫ਼ੋਟੋ ਲੈਣ ਵਿੱਚ ਸਮਰੱਥ ਹੋਵੇਗਾ।