ਮਥੁਰਾ: ਸ਼ੀਤਲ ਪੀਣ ਵਾਲਾ ਪਾਣੀ ਅਤੇ ਖਾਣ ਵਾਲੀਆਂ ਵਸਤਾਂ ਬਣਾਉਣ ਵਾਲੀ ਬਹੁ-ਰਾਸ਼ਟਰੀ ਕੰਪਨੀ ਪੈਪਸਿਕੋ ਇੰਡੀਆ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿੱਚ ਆਲੂ ਚਿਪਸ ਬਣਾਉਣ ਦਾ ਕਾਰਖ਼ਾਨਾ ਲਾਉਣ ਜਾ ਰਹੀ ਹੈ। ਇਹ ਜਾਣਕਾਰੀ ਉਦਯੋਗਿਕ ਵਿਕਾਸ ਵਿਭਾਗ ਦੇ ਮੰਤਰੀ ਸਤੀਸ਼ ਮਹਾਨਾ ਨੇ ਦਿੱਤੀ।
ਮਹਾਨਾ ਨੇ ਕਿਹਾ ਕਿ ਪੈਪਸਿਕੋ ਇੰਡੀਆ ਜ਼ਿਲ੍ਹੇ ਦੇ ਕੋਸੀਕਲਾਂ ਉਦਯੋਗਿਕ ਖੇਤਰ ਵਿੱਚ 550 ਕਰੋੜ ਦੀ ਲਾਗਤ ਨਾਲ ਆਲੂ ਦੇ ਚਿਪਸ ਆਦਿ ਖਾਧ ਵਸਤਾਂ ਬਣਾਉਣ ਦਾ ਕਾਰਖ਼ਾਨਾ ਸਥਾਪਿਤ ਕਰਨ ਜਾ ਰਹੀ ਹੈ। ਇਸ ਦੇ ਲਈ ਸਰਕਾਰ ਨੇ ਉਸ ਨੂੰ ਜ਼ਮੀਨ ਦੀ ਵੀ ਵੰਡ ਕੀਤੀ ਹੈ। ਜਾਣਕਾਰੀ ਮੁਤਾਬਕ ਕੰਪਨੀ 2021 ਤੱਕ ਉਤਪਾਦਨ ਸ਼ੁਰੂ ਕਰਨ ਜਾ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰਾਂ ਨੇ ਵਪਾਰੀਆਂ ਦੀ ਲੁੱਟ-ਖੁੱਟ ਕੀਤੀ ਹੈ, ਜਿਸ ਕਰ ਕੇ ਵਪਾਰੀਆਂ ਨੇ ਨਿਵੇਸ਼ ਨਾ ਕਰਨ ਦੀ ਠਾਣ ਲਈ। ਜਿਹੜੀਆਂ ਯੋਜਨਾਵਾਂ ਇਥੇ ਲਾਗੂ ਕਰਨੀਆਂ ਸਨ, ਉਹ ਹੋਰ ਸੂਬਿਆਂ ਵਿੱਚ ਲੈ ਗਏ।
ਇੱਕ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਕੋਸੀਕਲਾਂ ਉਦਯੋਗਿਕ ਖੇਤਰ ਵਿੱਚ 54 ਏਕੜ ਦੇ ਖੇਤਰ ਵਿੱਚ ਮੈਗਾ ਫ਼ੂਡ ਪਾਰਕ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਪੈਪਸੀ ਨੇ ਆਪਣੇ ਚਿਪਸ ਬ੍ਰਾਂਡ (ਲੇਜ਼) ਸਮੇਤ ਕਈ ਖਾਣ ਵਾਲੀਆਂ ਵਸਤਾਂ ਦਾ ਉਤਪਾਦ ਕਰਨ ਦਾ ਕਾਰਖ਼ਾਨਾ ਲਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੂੰ ਜ਼ਮੀਨ ਦੀ ਅਲਾਟਮੈਂਟ ਵੀ ਹੋ ਗਈ ਹੈ।
ਵਿੱਤ ਮੰਤਰੀ ਦੇ ਐਲਾਨ ਤੋਂ ਬਾਅਦ ਨੱਚ ਉੱਠਿਆ ਸ਼ੇਅਰ ਬਾਜ਼ਾਰ, ਸੈਂਸਕਸ 1,900 ਅੰਕਾਂ ਨਾਲ ਮਜ਼ਬੂਤ