ਨਵੀਂ ਦਿੱਲੀ: ਕਾਰ ਅਤੇ ਮੋਟਰ-ਸਾਈਕਲ ਨਿਰਮਾਤਾ ਕੰਪਨੀਆਂ ਨੇ ਅੱਜ ਆਪਣੀ-ਆਪਣੀ ਵਿਕਰੀ ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੁਕੀ ਇੰਡੀਆ ਦੀ ਫ਼ਰਵਰੀ ਵਿੱਚ ਵਿਕਰੀ 1.1 ਫ਼ੀਸਦੀ ਘੱਟ ਕੇ 1,47,110 ਇਕਾਈ ਰਹਿ ਗਈ। ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ ਕੰਪਨੀ ਨੇ 1,48,682 ਵਾਹਨ ਵੇਚੇ ਸਨ।
ਮਾਰੂਤੀ ਨੇ ਐਤਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਫ਼ਰਵਰੀ 2020 ਵਿੱਚ ਉਸ ਦੀ ਘਰੇਲੂ ਵਿਕਰੀ 1.6 ਫ਼ੀਸਦੀ ਘੱਟਕੇ 1.36,849 ਇਕਾਈਆਂ ਰਹਿ ਗਈ, ਜੋ ਇੱਕ ਸਾਲ ਪਹਿਲਾ ਇਸੇ ਮਹੀਨੇ ਵਿੱਚ 1,39,100 ਇਕਾਈਆਂ ਰਹੀਆਂ ਸਨ।
- ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 'ਚ ਵੀ ਕਮੀ
ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ ਫ਼ਰਵਰੀ ਮਹੀਨੇ ਵਿੱਚ ਸਲਾਨਾ ਆਧਾਰ ਉੱਤੇ 42 ਫ਼ੀਸਦੀ ਡਿੱਗ ਕੇ 32,476 ਇਕਾਈਆਂ ਉੱਤੇ ਆ ਗਈ। ਕੰਪਨੀ ਨੇ ਇੱਕ ਬਿਆਨ ਵਿੱਚ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਕੰਪਨੀ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਫ਼ਰਵਰੀ ਮਹੀਨੇ ਵਿੱਚ 56,005 ਵਾਹਨਾਂ ਦੀ ਵਿਕਰੀ ਕੀਤੀ ਸੀ।
- ਹੁੰਡਈ ਦੀ ਵਿਕਰੀ ਫ਼ਰਵਰੀ 'ਚ ਵਿਕਰੀ 10 ਫ਼ੀਸਦੀ ਡਿੱਗੀ
ਹੁੰਡਈ ਮੋਟਰ ਇੰਡੀਆ ਲਿਮਟਡ ਨੇ ਐਤਵਾਰ ਨੂੰ ਕਿਹਾ ਕਿ ਫ਼ਰਵਰੀ ਵਿੱਚ ਉਸ ਦੀ ਵਿਕਰੀ 10.3 ਫ਼ੀਸਦੀ ਦੀ ਗਿਰਾਵਟ ਆਈ ਅਤੇ ਇਸ ਦੌਰਾਨ ਉਸ ਨੇ 48,910 ਗੱਡੀਆਂ ਵੇਚੀਆਂ। ਹੁੰਡਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ 54,518 ਗੱਡੀਆਂ ਵੇਚੀਆਂ ਸਨ।
- ਕੋਰੋਨਾ ਵਾਇਰਸ ਨਾਲ ਸੁਜ਼ੁਕੀ, ਹੁੰਡਈ, ਟੋਏਟਾ ਦੇ ਉਤਪਾਦਨਾਂ ਉੱਤੇ ਅਸਰ ਨਹੀਂ
ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੁਕੀ, ਹੁੰਡਈ ਅਤੇ ਟੋਏਟਾ ਕਿਰਲੋਸਕਰ ਉੱਤੇ ਤੱਤਕਾਲ ਕੋਈ ਅਸਰ ਨਹੀਂ ਪਿਆ ਹੈ, ਕਿਉਂਕਿ ਕੰਪਨੀਆਂ ਭਵਿੱਖ ਵਿੱਚ ਕਿਸੇ ਵੀ ਉੱਲਟ ਸਥਿਰੀ ਨਾਲ ਨਿਪਟਣ ਦੇ ਲਈ ਹਾਲਾਤਾਂ ਉੱਤੇ ਨਜ਼ਰ ਰੱਖੀ ਬੈਠੀਆਂ ਹਨ।
(ਪੀਟੀਆਈ-ਭਾਸ਼ਾ)