ਨਵੀਂ ਦਿੱਲੀ: ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਮਵਾਰ ਨੂੰ ਕਿਹਾ ਕਿ ਲੌਕਡਾਊਨ ਵਧਾਉਣਾ ਨਾ ਸਿਰਫ਼ ਅਰਥ-ਵਿਵਸਥਾ ਦੇ ਲਈ ਖ਼ਤਰਨਾਕ ਹੋਵੇਗਾ, ਬਲਕਿ ਇਹ ਇੱਕ ਨਵਾਂ ਸਿਹਤ ਸੰਕਟ ਵੀ ਪੈਦਾ ਕਰ ਸਕਦਾ ਹੈ।
ਮਹਿੰਦਰਾ ਨੇ ਟਵੀਟ ਕੀਤਾ ਕਿ ਲੌਕਡਾਊਨ ਨੂੰ ਅੱਗੇ ਵਧਾਉਣਾ ਨਾ ਸਿਰਫ਼ ਅਰਥ-ਵਿਵਸਥਾ ਦੇ ਲਈ ਖ਼ਤਰਨਾਕ ਹੋਵੇਗਾ, ਬਲਕਿ ਜਿਵੇਂ ਕਿ ਮੈਂ ਪਹਿਲਾਂ ਵੀ ਟਵੀਟ ਕਰ ਕਿਹਾ ਹੈ ਕਿ ਇਹ ਇੱਕ ਹੋਰ ਸਿਹਤ ਸੰਕਟ ਨੂੰ ਜਨਮ ਦੇ ਸਕਦਾ ਹੈ।
ਉਨ੍ਹਾਂ ਨੇ ਲੌਕਡਾਊਨ ਦੇ ਖ਼ਤਰਨਾਕ ਮਨੋ-ਵਿਗਿਆਨਕ ਪ੍ਰਭਾਵ ਅਤੇ ਕੋਵਿਡ-19 ਤੋਂ ਇਲਾਵਾ ਹੋਰ ਮਰੀਜ਼ਾਂ ਦੀ ਅਣਦੇਖੀ ਵਿਸ਼ੇ ਉੱਤੇ ਲਿਖਿਆ ਇੱਕ ਲੇਖ ਦਾ ਹਵਾਲਾ ਦਿੱਤਾ। ਮਹਿੰਦਰਾ ਨੇ ਲੌਕਡਾਊਨ ਦੇ 49 ਦਿਨ ਬਾਅਦ ਇਸ ਨੂੰ ਹਟਾਉਣ ਦਾ ਪ੍ਰਸਤਾਵ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਨੀਤੀ ਨਿਰਮਾਤਾਵਾਂ ਦੇ ਲਈ ਚੋਣ ਕਰਨਾ ਸੌਖਾ ਨਹੀਂ ਹੈ, ਪਰ ਲੌਕਡਾਊਨ ਤੋਂ ਵੀ ਮਦਦ ਨਹੀਂ ਮਿਲਣ ਵਾਲੀ ਹੈ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਰਹੇਗੀ ਅਤੇ ਸਾਡਾ ਪੂਰਾ ਧਿਆਨ ਤੇਜ਼ੀ ਨਾਲ ਹਸਪਤਾਲ ਦੇ ਬਿਸਤਰਿਆਂ ਦੀ ਗਿਣਤੀ ਵਧਾਉਣ ਅਤੇ ਆਕਸੀਜਨ ਦੀ ਵਿਵਸਥਾ ਕਰਨ ਉੱਤੇ ਹੋਣਾ ਚਾਹੀਦਾ।
ਮਹਿੰਦਰਾ ਨੇ ਇਸ ਕੰਮ ਵਿੱਚ ਫ਼ੌਜ ਦੀ ਮਦਦ ਦੇ ਲਈ ਵੀ ਕਿਹਾ, ਕਿਉਂਕਿ ਫ਼ੌਜ ਦੇ ਕੋਲ ਇਸ ਦਾ ਤਜ਼ੁਰਬਾ ਹੈ।
ਪੀਟੀਆਈ-ਭਾਸ਼ਾ