ETV Bharat / business

'ਬਲੈਕ ਲਾਈਵਜ਼ ਮੈਟਰ' ਦਾ ਸਮਰਥਨ ਕਰਨ ਵਾਲੇ ਕਰਮਚਾਰੀ ਨੂੰ ਫੇਸਬੁੱਕ ਨੇ ਨੌਕਰੀ ਤੋਂ ਕੱਢਿਆ

ਫੇਸਬੁੱਕ ਕੰਪਨੀ ਵਿੱਚ ਇੰਜੀਨਿਅਰ ਦੇ ਤੌਰ ਉੱਤੇ ਕੰਮ ਕਰਨ ਵਾਲੇ ਬ੍ਰੈਂਡਨ ਡਾਇਲ ਨੇ ਟਵੀਟ ਕੀਤਾ ਕਿ ਫੇਸਬੁੱਕ ਵੱਲੋਂ ਵਿਕਸਿਤ ਕੀਤੀ ਇੱਕ ਓਪਨ ਸੋਰਸ ਵੈਬਸਾਇਟ ਉੱਤੇ 'ਬਲੈਕ ਲਾਈਵਜ਼ ਮੈਟਰ' ਮੁਹਿੰਮ ਦੇ ਨਾਲ ਆਪਣੇ ਸਾਥੀ ਕਰਮਚਾਰੀ ਨੂੰ ਜੁੜਣ ਦੇ ਲਈ ਅਪੀਲ ਕਰਨ ਦੇ ਚੱਲਦਿਆਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

'ਬਲੈਕ ਲਾਇਵਜ਼ ਮੈਟਰ' ਦੇ ਲਈ ਟਵੀਟ ਕਰਨ ਵਾਲੇ ਕਰਮਚਾਰੀ ਨੂੰ ਫੇਸਬੁੱਕ ਨੇ ਕੱਢਿਆ ਨੌਕਰੀ ਤੋਂ

author img

By

Published : Jun 14, 2020, 3:45 PM IST

ਸੈਨ ਫ੍ਰਾਂਸਿਸਕੋ: ਫੇਸਬੁੱਕ ਨੇ ਆਪਣੇ ਕਰਮਚਾਰੀ ਨੂੰ ਨੌਕਰੀ ਤੋਂ ਇਸ ਕਰ ਕੇ ਕੱਢ ਦਿੱਤਾ, ਕਿਉਂਕਿ ਉਸ ਦੇ ਇੱਕ ਕਰਮਚਾਰੀ ਨੇ 'ਬਲੈਕ ਲਾਈਵਜ਼ ਮੈਟਰ' ਮੁਹਿੰਮ ਦੇ ਲਈ ਆਪਣੇ ਸਾਥੀ ਕਰਮਚਾਰੀ ਨੂੰ ਸਹਿਯੋਗ ਕਰਨ ਨੂੰ ਲੈ ਕੇ ਟਵੀਟ ਕੀਤਾ।

ਫੇਸਬੁੱਕ ਕੰਪਨੀ ਵਿੱਚ ਇੰਜੀਨਿਅਰ ਦੇ ਰੂਪ ਵਿੱਚ ਕੰਮ ਕਰਨ ਵਾਲੇ ਬ੍ਰੈਂਡਨ ਡਾਇਲ ਨੇ ਟਵੀਟ ਕੀਤਾ ਕਿ ਫੇਸਬੁੱਕ ਵੱਲੋਂ ਵਿਕਸਿਤ ਇੱਕ ਓਪਨ ਸੋਰਸ ਵੈਬਸਾਇਟ ਉੱਤੇ 'ਬਲੈਕ ਲਾਈਵਜ਼ ਮੈਟਰ' ਦੇ ਬੈਨਰ ਨਾਲ ਸਾਥੀ ਕਰਮਚਾਰੀ ਨੂੰ ਜੁੜਣ ਦੀ ਅਪੀਲ ਕਰਨ ਦੇ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

ਡਾਇਲ ਨੇ ਟਵੀਟ ਕੀਤਾ ਕਿ ਮੈਂ ਟਵਿੱਟਰ ਉੱਤੇ ਆਪਣੇ ਦੋਸਤਾਂ ਨੂੰ ਬਲੈਕ ਲਿਵਜ਼ ਮੈਟਰ ਦੀ ਨਾਲ ਖੜੇ ਹੋਣ ਦੇ ਲਈ ਕਿਹਾ ਸੀ। ਮੈਂ ਜੋ ਕਿਹਾ ਹੈ ਉਸ ਉੱਤੇ ਕਾਇਮ ਹਾਂ। ਉਨ੍ਹਾਂ ਨੇ ਮੈਨੂੰ ਸਫ਼ਾਈ ਦੇਣ ਦਾ ਮੌਕਾ ਵੀ ਨਹੀਂ ਦਿੱਤਾ।

ਫੇਸਬੁੱਕ ਨੇ ਬ੍ਰੈਂਡਲ ਡਾਇਲ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਕੰਪਨੀ ਨੇ ਇਸ ਸਬੰਧ ਵਿੱਚ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਅਮਰੀਕਾ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੇਸਬੁੱਕ ਉੱਤੇ ਇੱਕ ਫਸਾਦ ਵਾਲੀ ਪੋਸਟ ਕੀਤੀ ਸੀ। ਇਸ ਉੱਤੇ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ ਟਰੰਪ ਦਾ ਬਚਾਅ ਕਰਦੇ ਹੋਏ ਇਸ ਪੋਸਟ ਉੱਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜ਼ਕਰਬਰਗ ਦੇ ਇਸ ਫ਼ੈਸਲੇ ਦਾ ਉਨ੍ਹਾਂ ਦੇ ਕਈ ਕਰਮਚਾਰੀਆਂ ਨੇ ਵਿਰੋਧ ਕੀਤਾ ਸੀ।

(ਆਈਏਐੱਨਐੱਸ)

ETV Bharat Logo

Copyright © 2024 Ushodaya Enterprises Pvt. Ltd., All Rights Reserved.