ਨਵੀਂ ਦਿੱਲੀ : ਸੀਨੀਅਰ ਬੀਜੇਪੀ ਨੇਤਾ ਅਤੇ ਸਾਬਕਾ ਵਿਸ਼ਵੀ ਪ੍ਰਬੰਧਕ ਡਾ ਜੌਲੀ ਨੇ ਪੀਐੱਮ ਮੋਦੀ ਨੂੰ ਇੱਕ ਚਿੱਠੀ ਲਿਖੀ , ਜਿਸ ਵਿੱਚ ਉਨ੍ਹਾਂ ਨੇ ਕਜ਼ਾਕਿਸਤਾਨ ਵਿੱਚ ਖੋਲ੍ਹੇ ਗਏ ਪੰਜਾਬ ਨੈਸ਼ਨਲ ਬੈਂਕ ਆਫ਼ ਇੰਡੀਆ ਦਾ ਜ਼ਿਕਰ ਕੀਤਾ ਹੈ। ਕਜ਼ਾਕਿਸਤਾਨ ਵਿੱਚ ਭਾਰਤੀ ਮੂਲ ਦੇ ਨਿਵਾਸੀਆਂ ਦੀਆਂ ਵਿੱਤੀ ਸਬੰਧੀ ਪ੍ਰੇਸ਼ਾਨੀਆਂ ਨੂੰ ਲੈ ਕੇ ਪੀਐੱਮ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੀਐੱਨਬੀ ਬੈਂਕ ਨੇ ਕਜ਼ਾਕਿਸਤਾਨ ਵਿੱਚ ਸਥਾਨਕ ਬੈਂਕ ਦਾ ਕੀਤਾ ਗਠਨ
ਦਰਅਸਲ ਸਾਲ 2010 ਵਿੱਚ ਕਜ਼ਾਕਿਸਤਾਨ ਵਿੱਚ ਪੰਜਾਬ ਨੈਸ਼ਨਲ ਬੈਂਕ ਆਫ਼ ਇੰਡੀਆ ਨੇ 42.64 ਫ਼ੀਸਦ ਸ਼ੇਅਰ ਖ਼ਰੀਦ ਕੇ ਇੱਕ ਸਥਾਨਕ ਬੈਂਕ ਦਾ ਗਠਨ ਕੀਤਾ ਸੀ। ਇਸ ਦਾ ਨਾਂਅ ਬਦਲ ਕੇ ਜੇਐੱਸਸੀ ਤੇਂਗ੍ਰੀ ਬੈਂਕ ਰੱਖਿਆ ਗਿਆ ਸੀ। ਇਸ ਬੈਂਕ ਵਿੱਚ ਸਥਾਨਕ ਸ਼ੇਅਰ ਧਾਰਕਾਂ ਨੇ 58.36 ਫ਼ੀਸਦ ਸ਼ੇਅਰ ਨਿਵੇਸ਼ ਕੀਤਾ ਹੈ। ਜਿਸ ਵਿੱਚ ਭਾਰਤੀ ਮੂਲ ਦੇ ਨਿਵਾਸੀਆਂ ਸਮੇਤ ਭਾਰਤੀ ਦੂਤਘਰ, ਨਿੱਜੀ ਕੰਪਨੀਆਂ ਨੇ ਇਸ ਬੈਂਕ ਵਿੱਚ ਆਪਣੇ ਖ਼ਾਤੇ ਖੋਲ੍ਹੇ।
ਬੈਂਕ ਨੇ ਕੋਰੋਨਾ ਵਾਇਰਸ ਕਾਰਨ ਵਿੱਤੀ ਕੰਮਾਂ 'ਤੇ ਲਾਈ ਰੋਕ
ਭਾਰਤ ਨੂੰ ਸਮੱਰਥਨ ਦੇਣ ਦੀ ਰਾਸ਼ਟਰ ਭਾਵਨਾ ਤੋਂ ਪ੍ਰੇਰਿਤ ਹੋ ਕੇ ਕਜ਼ਾਕਿਸਤਾਨ ਵਿੱਚ ਵਸੇ ਭਾਰਤੀਆਂ ਨੇ ਇਸ ਬੈਂਕ ਵਿੱਚ ਆਪਣੇ ਜੀਵਨ ਦੀ ਪੂਰੀ ਬਚਤ ਨੂੰ ਇਸ ਵਿੱਚ ਨਿਵੇਸ਼ ਕੀਤਾ। ਪਰ ਹਾਲ ਹੀ ਵਿੱਚ ਕੋਰੋਨਾ ਵਾਇਰਸ ਤੋਂ ਬਾਅਦ ਲੱਗੇ ਲੌਕਡਾਊਨ ਤੋਂ ਬਾਅਦ ਬੈਂਕ ਨੇ ਖ਼ਾਤਿਆਂ ਤੋਂ ਇੱਕ ਸੀਮਿਤ ਰਾਸ਼ੀ ਕੱਢਣ ਦਾ ਨਿਯਮ ਲਾਗੂ ਕਰ ਦਿੱਤਾ। ਬਾਅਦ ਵਿੱਚ ਬੈਂਕ ਨੇ ਸਾਰੇ ਵਿੱਤੀ ਕੰਮਾਂ ਉੱਤੇ ਰੋਕ ਲਾ ਦਿੱਤੀ।
ਭਾਰਤੀ ਰਾਜਦੂਤ ਨੂੰ ਸ਼ਿਕਾਇਤ ਪਰ ਨਹੀਂ ਮਿਲਿਆ ਹੱਲ
ਬੀਜੇਪੀ ਨੇਤਾ ਡਾ ਜੌਲੀ ਨੇ ਦੱਸਿਆ ਕਿ ਬੈਂਕ ਦੇ ਸਾਰੇ ਵਿੱਤੀ ਕੰਮਾਂ ਨੂੰ ਰੋਕਣ ਦੇ ਕਾਰਨ ਕੋਈ ਵੀ ਬੈਂਕ ਖ਼ਾਤਾਧਾਰਕ, ਕਿਸੇ ਵੀ ਕਰਮਚਾਰੀ ਦੀ ਤਨਖ਼ਾਹ ਨਾ ਦੇਣ ਸਮੇਤ ਕੋਈ ਹੋਰ ਭੁਗਤਾਨ ਕਰਨ ਤੋਂ ਅਸਮਰੱਥ ਹਨ। ਇਸ ਸਬੰਧ ਵਿੱਚ ਅਸਤਾਨਾ ਵਿੱਚ ਭਾਰਤੀ ਰਾਜਦੂਤ ਪ੍ਰਭਾਤ ਕੁਮਾਰ ਨੂੰ ਕਜ਼ਾਕਿਸਤਾਨ ਦੇ ਭਾਰਤੀ ਚੈਂਬਰ ਆਫ਼ ਕਾਮਰਸ ਨੇ ਇਸ ਮੁੱਦੇ ਉੱਤੇ ਜਾਣਕਾਰੀ ਦਿੱਤੀ। ਪਰ ਉਨ੍ਹਾਂ ਤੋਂ ਕੋਈ ਹੱਲ ਨਹੀਂ ਮਿਲਿਆ।
ਪੀਐੱਮ ਨੂੰ ਚਿੱਠੀ ਲਿਖ ਮੰਗੀ ਸਹਾਇਤਾ
ਉਸ ਤੋਂ ਬਾਅਦ ਉਥੇ ਰਹਿ ਰਹੇ ਭਾਰਤੀਆਂ ਨੇ ਡਾ. ਜੌਲੀ ਤੋਂ ਮਦਦ ਦੀ ਗੁਹਾਰ ਲਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੈਂਕ ਨੇ ਅਚਾਨਕ ਤੋਂ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ। ਜਿਸ ਨਾਲ ਇਥੇ ਸਾਰੇ ਭਾਰਤੀ ਵੱਡੀ ਆਰਥਿਕ ਪ੍ਰੇਸ਼ਾਨੀ ਵਿੱਚ ਪੈ ਗਏ ਹਨ। ਅਲਮਾਟੀ ਵਿੱਚ ਭਾਰਤੀ ਰਾਜਦੂਤ ਨੇ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੇ ਨਾਲ ਇਸ ਮੁੱਦੇ ਨੂੰ ਚੁੱਕਣ ਦਾ ਭਰੋਸਾ ਦਿੱਤਾ ਸੀ। ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਇਸ ਮਾਮਲਾ ਨੂੰ ਚੁੱਕਦੇ ਹੋਏ ਡਾ. ਜੌਲੀ ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖੀ ਹੈ ਤਾਂਕਿ ਉਥੇ ਰਹਿਣ ਵਾਲੇ ਭਾਰਤੀਆਂ ਨੂੰ ਆਰਥਿਕ ਸੰਕਟ ਤੋਂ ਕੱਢਿਆ ਜਾ ਸਕੇ।