ਨਵੀਂ ਦਿੱਲੀ: ਆਬੂ ਧਾਬੀ ਇਨਵੈਸਟਮੈਂਟ ਅਥਾਰਟੀ (ਏਆਈਡੀਏ) ਨੇ ਐਤਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦੀ ਡਿਜੀਟਲ ਇਕਾਈ ਜੀਓ ਪਲੇਟਫਾਰਮ ਵਿੱਚ 5,683.50 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਰਿਲਾਇੰਸ ਇੰਡਸਟਰੀਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਏਆਈਡੀਏ ਨੇ ਜੀਓ ਪਲੇਟਫਾਰਮਸ ਵਿੱਚ 1.16 ਪ੍ਰਤੀਸ਼ਤ ਹਿੱਸੇਦਾਰੀ ਲਈ ਇਹ ਨਿਵੇਸ਼ ਕੀਤਾ ਹੈ। 7 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਜੀਓ ਪਲੇਟਫਾਰਮ ਵਿੱਚ ਇਹ 8ਵਾਂ ਨਿਵੇਸ਼ ਹੈ।
ਅਬੂ ਧਾਬੀ ਇਨਵੈਸਟਮੈਂਟ ਅਥਾਰਟੀ ਨੇ ਜਿਓ ਦੀ ਇਕੁਇਟੀ ਵੈਲਿਊ ਦੀ ਕੀਮਤ 4.91 ਲੱਖ ਕਰੋੜ ਰੁਪਏ ਅਤੇ ਐਂਟਰਪ੍ਰਾਈਜ਼ ਵੈਲਯੂ 5.16 ਲੱਖ ਕਰੋੜ ਰੁਪਏ ਰੱਖੀ ਹੈ। ਇਸ ਨਿਵੇਸ਼ ਨਾਲ ਜਿਓ ਵਿੱਚ ਆਡਿਆ ਦੀ ਹਿੱਸੇਦਾਰੀ 1.16 ਪ੍ਰਤੀਸ਼ਤ ਹੋਵੇਗੀ।
ਇਹ ਵੀ ਪੜ੍ਹੋ: ਸਿਲਵਰ ਲੇਕ ਨੇ ਜੀਓ ਪਲੇਟਫਾਰਮ 'ਚ 4546 ਕਰੋੜ ਰੁਪਏ ਦਾ ਕੀਤਾ ਵਾਧੂ ਨਿਵੇਸ਼
ਰਿਲਾਇੰਸ ਇੰਡਸਟਰੀਜ਼ ਨੇ ਹੁਣ ਤੱਕ 21.06 ਪ੍ਰਤੀਸ਼ਤ ਹਿੱਸੇਦਾਰੀ ਵੇਚਣ ਦੇ ਸੌਦਿਆਂ 'ਤੇ ਦਸਤਖ਼ਤ ਕੀਤੇ ਹਨ। ਰਿਲਾਇੰਸ ਇੰਡਸਟਰੀਜ਼ ਨੇ ਇਨ੍ਹਾਂ 8 ਨਿਵੇਸ਼ਾਂ ਵਿੱਚੋਂ ਹੁਣ ਤੱਕ ਕੁੱਲ 97,855.65 ਕਰੋੜ ਰੁਪਏ ਇਕੱਠੇ ਕੀਤੇ ਹਨ।
ਆਪਣੇ ਪੁਰਾਣੇ ਕਰਜ਼ੇ ਦੀ ਅਦਾਇਗੀ ਲਈ ਕੰਪਨੀ ਇਸ ਰਕਮ ਦੀ ਵਰਤੋਂ ਕਰ ਸਕਦੀ ਹੈ। ਦੱਸ ਦਈਏ ਕਿ ਏਡੀਆਈਏ ਅਬੂ ਧਾਬੀ ਦੀ ਸਰਕਾਰ ਲਈ ਨਿਵੇਸ਼ ਕਰਦੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਿਲਵਰ ਲੇਕ ਨੇ ਵਾਧੂ 0.93 ਪ੍ਰਤੀਸ਼ਤ ਹਿੱਸੇਦਾਰੀ ਲਈ 4,546.80 ਕਰੋੜ ਰੁਪਏ ਦਾ ਨਵਾਂ ਨਿਵੇਸ਼ ਕੀਤਾ ਸੀ। ਸ਼ੁੱਕਰਵਾਰ ਨੂੰ ਹੀ ਅਬੂ ਧਾਬੀ ਅਧਾਰਤ ਨਿਵੇਸ਼ ਕੰਪਨੀ ਮੁਬਾਡਲਾ ਨੇ 1.85 ਪ੍ਰਤੀਸ਼ਤ ਹਿੱਸੇਦਾਰੀ 9,093.60 ਕਰੋੜ ਰੁਪਏ ਵਿੱਚ ਖਰੀਦੀ।