ETV Bharat / business

ਅਗਸਤ 'ਚ ਮਹਿੰਗਾਈ ਦੀ ਉੱਚ ਦਰ 'ਚ 11.39 ਫੀਸਦ ਦਾ ਵਾਧਾ, ਖਾਧ ਪ੍ਰਦਾਰਥਾਂ ਦੀ ਕੀਮਤਾਂ 'ਚ ਗਿਰਾਵਟ

ਅਗਸਤ 2021 ਵਿੱਚ ਮਹਿੰਗਾਈ (Inflation) ਦੀ ਉੱਚ ਦਰ ( ਮੁੱਖ ਤੌਰ 'ਤੇ ਗੈਰ-ਖੁਰਾਕੀ ਵਸਤੂਆਂ, ਖਣਿਜ ਤੇਲ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ (Petroleum and natural gas), ਨਿਰਮਿਤ ਉਤਪਾਦਾਂ ਜਿਵੇਂ ਮੁੱਢਲੀਆਂ ਧਾਤਾਂ, ਭੋਜਨ ਉਤਪਾਦਾਂ, ਟੈਕਸਟਾਈਲ, ਰਸਾਇਣਾਂ ਅਤੇ ਰਸਾਇਣਕ ਉਤਪਾਦਾਂ ਆਦਿ ਦੀਆਂ ਕੀਮਤਾਂ ਵਿੱਚ ਵਾਧੇ (Rising prices) ਦੇ ਕਾਰਨ ਹੈ।

ਮਹਿੰਗਾਈ ਦੀ ਉੱਚ ਦਰ 'ਚ 11.39 ਫੀਸਦੀ ਦਾ ਹੋਇਆ ਵਾਧਾ

author img

By

Published : Sep 14, 2021, 5:54 PM IST

ਨਵੀਂ ਦਿੱਲੀ: ਥੋਕ ਕੀਮਤਾਂ 'ਤੇ ਆਧਾਰਤ ਮਹਿੰਗਾਈ (Inflation) ਅਗਸਤ 'ਚ ਮਾਮੂਲੀ ਤੌਰ 'ਤੇ ਵੱਧ ਕੇ 11.39 ਫੀਸਦੀ (WPI INFLATION RISES TO 11. 39%) 'ਤੇ ਪਹੁੰਚ ਗਈ ਹੈ। ਇਸ ਦਾ ਮੁੱਖ ਕਾਰਨ ਨਿਰਮਿਤ ਸਾਮਾਨ ਦੀਆਂ ਉੱਚੀਆਂ ਕੀਮਤਾਂ ਸਨ, ਜਦੋਂ ਕਿ, ਖਾਧ ਪ੍ਰਦਾਰਥਾਂ (ਖਾਣ ਪੀਣ ) ਦੀਆਂ ਵਸਤੂਆਂ ਦੀਆਂ ਕੀਮਤਾਂ ਹੇਠਾਂ ਆ ਗਈਆਂ ਸਨ। ਦੋ ਮਹੀਨਿਆਂ ਦੀ ਸਹਿਹਜਤਾ ਦੇ ਰੁਝਾਨ ਨੂੰ ਤੋੜਦੇ ਹੋਏ, ਡਬਲਯੂਪੀਆਈ (WPI INFLATION) ਮਹਿੰਗਾਈ ਅਗਸਤ ਵਿੱਚ ਵੱਧੀ ਤੇ ਲਗਾਤਾਰ ਪੰਜਵੇਂ ਮਹੀਨੇ ਦੋਹਰੇ ਅੰਕਾਂ ਵਿੱਚ ਰਹੀ।

ਦੱਸਣਯੋਗ ਹੈ ਕਿ ਜੁਲਾਈ 2021 ਵਿੱਚ WPI ਮਹਿੰਗਾਈ 11.16 ਫੀਸਦੀ ਸੀ ਅਤੇ ਅਗਸਤ 2020 ਵਿੱਚ WPI ਮਹਿੰਗਾਈ 0.41 ਫੀਸਦੀ ਸੀ। ਅਗਸਤ 2021 ਵਿੱਚ ਮਹਿੰਗਾਈ ਦੀ ਉੱਚ ਦਰ ਮੁੱਖ ਤੌਰ ਤੇ ਗੈਰ-ਖੁਰਾਕੀ ਵਸਤੂਆਂ, ਖਣਿਜ ਤੇਲ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ (Petroleum and natural gas), ਨਿਰਮਿਤ ਉਤਪਾਦਾਂ ਜਿਵੇਂ ਮੁੱਢਲੀਆਂ ਧਾਤਾਂ, ਭੋਜਨ ਉਤਪਾਦਾਂ, ਟੈਕਸਟਾਈਲ, ਰਸਾਇਣਾਂ ਅਤੇ ਰਸਾਇਣਕ ਉਤਪਾਦਾਂ ਆਦਿ ਦੀਆਂ ਕੀਮਤਾਂ ਵਿੱਚ ਵਾਧੇ(Rising prices) ਦੇ ਕਾਰਨ ਹੈ।

ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ, ਵਣਜ ਅਤੇ ਉਦਯੋਗ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਖੁਰਾਕੀ ਵਸਤਾਂ ਵਿੱਚ ਮਹਿੰਗਾਈ ਲਗਾਤਾਰ ਚੌਥੇ ਮਹੀਨੇ ਹੇਠਾਂ ਆਈ ਹੈ। ਅਗਸਤ ਵਿੱਚ 1.29 ਫੀਸਦੀ ਦਰਜ ਕੀਤਾ ਗਿਆ ਹੈ, ਜੁਲਾਈ ਵਿੱਚ ਇਹ ਜ਼ੀਰੋ ਫੀਸਦੀ ਰਿਹਾ ਹੈ।

ਪਿਆਜ਼ ਦੀ ਮਹਿੰਗਾਈ ਦਰ 62.78 ਫੀਸਦੀ ਅਤੇ ਦਾਲਾਂ ਦੀ ਮਹਿੰਗਾਈ ਦਰ 9.41 ਫੀਸਦੀ ਰਹੀ। ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੀ ਮਹਿੰਗਾਈ ਅਗਸਤ ਵਿੱਚ 40.03 ਫੀਸਦੀ ਰਹੀ। ਨਿਰਮਿਤ ਉਤਪਾਦਾਂ ਦੀ ਮਹਿੰਗਾਈ ਅਗਸਤ ਵਿੱਚ 11.39 ਫੀਸਦੀ ਸੀ, ਜੋ ਜੁਲਾਈ ਵਿੱਚ 11.20 ਫੀਸਦੀ ਸੀ।

ਮਾਹਿਰਾਂ ਦਾ ਕਹਿਣਾ ਹੈ ਕਿ ਆਰਬੀਆਈ, ਜੋ ਮੁੱਖ ਤੌਰ 'ਤੇ ਪ੍ਰਚੂਨ ਮਹਿੰਗਾਈ ਨੂੰ ਧਿਆਨ ਵਿੱਚ ਰੱਖਦੀ ਹੈ, ਨੇ ਪਿਛਲੇ ਮਹੀਨੇ ਆਪਣੀ ਮੁਦਰਾ ਨੀਤੀ ਵਿੱਚ ਵਿਆਜ ਦਰਾਂ ਨੂੰ ਇੱਕ ਰਿਕਾਰਡ ਹੇਠਲੇ ਪੱਧਰ 'ਤੇ ਸਥਿਰ ਰੱਖਿਆ ਹੈ।

2021-22 ਦੇ ਦੌਰਾਨ ਅਨੁਮਾਨਿਤ ਸੀਪੀਆਈ ਜਾਂ ਪ੍ਰਚੂਨ ਮਹਿੰਗਾਈ ਦਰ 5.7 ਪ੍ਰਤੀਸ਼ਤ ਹੈ, ਜੋ ਕਿ ਇਸ ਦੇ ਪਹਿਲਾਂ ਦੇ ਅਨੁਮਾਨ 5.1 ਪ੍ਰਤੀਸ਼ਤ ਤੋਂ ਜ਼ਿਆਦਾ ਹੈ। ਜਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਗਸਤ ਵਿੱਚ ਪ੍ਰਚੂਨ ਮਹਿੰਗਾਈ ਚਾਰ ਮਹੀਨਿਆਂ ਦੇ ਹੇਠਲੇ ਪੱਧਰ 5.3 ਪ੍ਰਤੀਸ਼ਤ 'ਤੇ ਆ ਗਈ ਹੈ। ਜੋ ਕਿ ਪਿਛਲੇ ਮਹੀਨੇ 5.59 ਫੀਸਦੀ ਸੀ। ਜਿਸਦੀ ਅਗਵਾਈ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਹੋਈ ਸੀ।

ਇਹ ਵੀ ਪੜ੍ਹੋ : Zomato ਦੇ ਸਹਿ-ਸੰਸਥਾਪਕ ਨੇ ਦਿੱਤਾ ਅਸਤੀਫ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.