ਨਵੀਂ ਦਿੱਲੀ: ਭਾਰਤ ਦੀ ਅਰਥਵਿਵਸਥਾ ਦੀ ਔਸਤ ਵਿਸ਼ਵ ਬੈਂਕ ਮੁਤਾਬਕ ਚਾਲੂ ਵਿੱਤ ਸਾਲ 2019-20 'ਚ 7.5 ਫੀਸਦ ’ਤੇ ਰਹੇਗੀ। ਜੀਡੀਪੀ 'ਚ ਆਉਣ ਵਾਲੇ 2 ਸਾਲ ਤੱਕ ਵਾਧਾ 7.5 ਫੀਸਦ ਰਹਿ ਸਕਦਾ ਹੈ। ਭਾਰਤ ਸਮੇਤੇ ਦੁਨੀਆ ਭਰ ਦੇ ਦੇਸ਼ਾਂ ਦੀ ਇਕੋਨਾਮੀ ਨੂੰ ਲੈ ਕੇ ਵਿਸ਼ਵ ਬੈਂਕ ਨੇ ਗਲੋਬਲ ਇਕੋਨਾਮਿਕ ਪ੍ਰੋਸਪੈਕਟਸ ਦੀ ਰਿਪੋਰਟ ਪੇਸ਼ ਕੀਤੀ ਹੈ।
ਰਿਪੋਰਟ ਮੁਤਾਬਕ ਭਾਰਤ 'ਚ ਸਥਾਈ ਸਰਕਾਰ ਕਾਰਨ ਨਿਵੇਸ਼ 'ਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਭਾਰਤ-ਪਾਕਿਸਤਾਨ ਵਿਚਾਲੇ ਟਕਰਾਅ ਅੱਗੇ ਵੱਧਦਾ ਹੈ ਤਾਂ ਇਸ ਦਾ ਅਸਰ ਜੀਡੀਪੀ ਗ੍ਰੋਥ ’ਤੇ ਵੇਖਣ ਨੂੰ ਮਿਲ ਸਕਦਾ ਹੈ।