ETV Bharat / business

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੋਂ ਕਿਉਂ ਖ਼ੁਸ਼ ਨਹੀਂ ਹਨ ਵਪਾਰਕ ਮੰਤਰੀ? - jeff bezos in india

7,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਵੇਸ਼ ਯੋਜਨਾ ਦੇ ਐਲਾਨ ਨੇ ਕੇਂਦਰੀ ਵਪਾਰਕ ਮੰਤਰੀ ਪੀਊਸ਼ ਗੋਇਲ ਨੂੰ ਖ਼ੁਸ਼ ਨਹੀਂ ਕੀਤਾ ਕਿਉਂਕਿ ਉਨ੍ਹਾਂ ਕਿਹਾ ਕਿ ਐਮਾਜ਼ੋਨ ਨਿਵੇਸ਼ ਰਾਹੀਂ ਦੇਸ਼ ਦਾ ਪੱਖ ਨਹੀਂ ਲੈ ਰਿਹਾ ਹੈ ਅਤੇ ਸਵਾਲ ਕੀਤਾ ਹੈ ਕਿ ਆਨਲਾਇਨ ਰਿਟੇਲਿੰਗ ਪ੍ਰਮੁੱਖ ਇਸ ਤਰ੍ਹਾਂ ਦੇ ਵੱਡੇ ਨੁਕਸਾਨਾਂ ਨੂੰ ਬਿਨਾਂ ਮੁਕਾਬਲਾ ਮੁੱਲ ਨਿਰਧਾਰਣ ਤੋਂ ਕਿਵੇਂ ਝੱਲ ਸਕਦੇ ਹਨ।

Amazon investing, jeff bezos
ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਤੋਂ ਕਿਉਂ ਖ਼ੁਸ਼ ਨਹੀਂ ਹਨ ਵਪਾਰਕ ਮੰਤਰੀ?
author img

By

Published : Jan 18, 2020, 8:04 AM IST

ਹੈਦਰਾਬਾਦ: ਈ-ਕਾਮਰਸ ਦਿੱਗਜ਼ ਐਮਾਜ਼ੋਨ ਦੇ ਮੁੱਖ ਕਾਰਜ਼ਕਾਰੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੈੱਫ਼ ਬੇਜੋਸ ਨੇ ਸ਼ੁੱਕਰਵਾਰ ਨੂੰ ਆਪਣੀ ਤਿੰਨ ਦਿਨਾਂ ਭਾਰਤ ਯਾਤਰਾ ਨੂੰ ਖ਼ਤਮ ਕੀਤਾ। ਆਪਣੀ ਯਾਤਰਾ ਦੌਰਾਨ, ਉਨ੍ਹਾਂ ਨੇ 1 ਬਿਲੀਅਨ (7,000 ਕਰੋੜ ਰੁਪਏ ਤੋਂ ਜ਼ਿਆਦਾ) ਦਾ ਨਿਵੇਸ਼ ਯੋਜਨਾ ਦਾ ਐਲਾਨ ਕੀਤਾ ਅਤੇ ਕਿਹਾ ਕਿ ਕੰਪਨੀ ਅਗਲੇ 5 ਸਾਲਾਂ ਵਿੱਚ ਭਾਰਤ ਵਿੱਚ 1 ਮਿਲੀਅਨ ਨਵੇਂ ਰੁਜ਼ਗਾਰ ਪੈਦਾ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।

ਹਾਲਾਂਕਿ ਐਲਾਨ ਨੇ ਕੇਂਦਰੀ ਵਪਾਰਕ ਮੰਤਰੀ ਪੀਊਸ਼ ਗੋਇਲ ਨੂੰ ਖ਼ੁਸ਼ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੇ ਕਿਹਾ ਕਿ ਐਮਾਜ਼ੋਨ ਨਿਵੇਸ਼ ਰਾਹੀਂ ਦੇਸ਼ ਦਾ ਪੱਖ ਨਹੀਂ ਲੈ ਰਿਹਾ ਹੈ ਅਤੇ ਸਵਾਲ ਕੀਤਾ ਹੈ ਕਿ ਆਨਲਾਇਨ ਰਿਟੇਲਿੰਗ ਪ੍ਰਮੁੱਖ ਇਸ ਤਰ੍ਹਾਂ ਦੇ ਵੱਡੇ ਨੁਕਸਾਨ ਨੂੰ ਬਿਨਾਂ ਮੁਕਾਬਲਾ ਮੁੱਲ ਨਿਰਧਾਰਣ ਕੀਤੇ ਕਿਵੇਂ ਝੱਲ ਸਕਦੇ ਹਨ।

ਦਿੱਲੀ ਵਿੱਚ ਚੱਲ ਰਹੇ ਵਿਸ਼ਵੀ ਸੰਵਾਦ ਸੰਮੇਲਨ ਰਾਇਸੀਨਾ ਡਾਇਲਾਗ ਵਿੱਚ ਉਨ੍ਹਾਂ ਨੇ ਤਲਖੀ ਭਰੇ ਅੰਦਾਜ਼ ਵਿੱਚ ਕਿਹਾ ਕਿ ਐਮਾਜ਼ੋਨ 1 ਅਰਬ ਡਾਲਰ ਨਿਵੇਸ਼ ਕਰ ਸਕਦੀ ਹੈ ਪਰ ਜੇ ਉਨ੍ਹਾਂ ਨੇ ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ, ਤਾਂ ਉਹ ਉਸ ਅਰਬ ਡਾਲਰ ਦਾ ਇੰਤਜ਼ਾਮ ਵੀ ਕਰ ਰਹੇ ਹੋਣਗੇ। ਇਸ ਲਈ ਅਜਿਹਾ ਨਹੀਂ ਹੈ ਕਿ ਉਹ 1 ਅਰਬ ਡਾਲਰ ਦਾ ਨਿਵੇਸ਼ ਕਰ ਭਾਰਤ ਉੱਤੇ ਕੋਈ ਅਹਿਸਾਨ ਕਰ ਰਹੇ ਹਾਂ।

ਐਮਾਜ਼ੋਨ ਡਾਟ ਕਾਮ ਨੇ ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਆਨਲਾਇਨ ਮਦਦ ਲਈ 1 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਮੰਤਰੀ ਨੇ ਇਸ ਗੱਲ ਉੱਤੇ ਹੈਰਾਨੀ ਪ੍ਰਗਟਾਈ ਕਿ ਆਖ਼ਿਰ ਈ-ਵਪਾਰਕ ਕੰਪਨੀਆਂ ਜੋ ਖ਼ਰੀਦਦਾਰਾਂ ਅਤੇ ਵਿਕਰੇਤਾਵਾਂ ਨੂੰ ਆਈਟੀ ਮੰਚ ਉਪਲੱਭਧ ਕਰਵਾ ਰਹੀਆਂ ਹਨ, ਉਨ੍ਹਾਂ ਨੂੰ ਵੱਡਾ ਨੁਕਸਾਨ ਕਿਵੇਂ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਇਸ ਉੱਤੇ ਗੌਰ ਕਰਨ ਦੀ ਜ਼ਰੂਰਤ ਹੈ।

ਗੋਇਲ ਨੇ ਕਿਹਾ ਕਿ ਉਹ ਪਿਛਲੇ ਕੁੱਝ ਸਾਲ ਗੁਦਾਮਾਂ ਅਤੇ ਹੋਰ ਗਤੀਵਿਧੀਆਂ ਵਿੱਚ ਪੈਸਾ ਲਾ ਰਹੇ ਹਨ। ਇਹ ਸਵਾਗਤ ਯੋਗ ਅਤੇ ਵਧੀਆ ਹੈ। ਪਰ ਕੀ ਉਹ ਘਾਟੇ ਦੇ ਵਿੱਤ ਪੋਸ਼ਣ ਲਈ ਧਨ ਲਾ ਰਹੇ ਹਨ ਅਤੇ ਉਹ ਨੁਕਸਾਨ ਈ-ਵਪਾਰਕ ਮਾਰਕਿਟ ਪਲੇਸ ਮਾਡਲ ਨੂੰ ਹੋ ਰਿਹਾ ਹੈ?

ਉਨ੍ਹਾਂ ਕਿਹਾ ਕਿ 1 ਨਿਰਪੱਖੀ ਬਾਜ਼ਾਰ ਮਾਡਲ ਵਿੱਚ ਕਾਰੋਬਾਰ 10 ਅਰਬ ਡਾਲਰ ਦਾ ਹੈ ਅਤੇ ਜੇ ਕੰਪਨੀ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ, ਨਿਸ਼ਚਿਤ ਹੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਨੁਕਸਾਨ ਕਿਥੋਂ ਆ ਰਿਹਾ ਹੈ। ਗੋਇਲ ਨੇ ਇਹ ਵੀ ਕਿਹਾ ਕਿ ਜਦ ਆਨਲਾਇਨ ਕੰਪਨੀ ਜੇ ਬਾਜ਼ਾਰ ਖ਼ਰਾਬ ਕਰਨ ਵਾਲੀ ਕੀਮਤ ਉੱਤੇ ਸਮਾਨ ਉਪਲੱਭਧ ਨਹੀਂ ਕਰਵਾ ਰਹੀ ਹੈ, ਤਾਂ ਉਸ ਨੂੰ ਏਨਾ ਵੱਡਾ ਘਾਟਾ ਕਿਵੇਂ ਹੋ ਸਕਦਾ ਹੈ।

ਇਹ ਵੀ ਪੜ੍ਹੋ: ਤਲਾਕ ਤੋਂ ਬਾਅਦ ਮੈਕੇਂਜੀ ਬੇਜ਼ੋਸ ਬਣੇਗੀ ਦੁਨੀਆਂ ਦੀ ਚੌਥੀ ਸਭ ਤੋਂ ਅਮੀਰ ਔਰਤ

ਉਨ੍ਹਾਂ ਕਿਹਾ ਕਿ ਉਹ ਸਵਾਲ ਹੈ ਜਿਸ ਦੇ ਉੱਤਰ ਦੀ ਲੋੜ ਹੈ। ਮੈਨੂੰ ਭਰੋਸਾ ਹੈ ਕਿ ਜੋ ਅਥਾਰਟੀ ਇਸ ਨੂੰ ਦੇਖ ਰਹੀ ਹੈ, ਉਹ ਉਸ ਦਾ ਜਵਾਬ ਲੈਣਗੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਈ-ਵਪਾਰਕ ਕੰਪਨੀਆਂ ਵੀ ਆਪਣਾ ਪੱਖ ਰੱਖਣਗੀਆਂ।

ਜਾਣਕਾਰੀ ਮੁਤਾਬਕ ਭਾਰਤੀ ਮੁਕਾਬਲਾ ਆਯੋਗ ਨੇ ਹਾਲ ਹੀ 'ਚ ਈ-ਵਪਾਰਕ ਕੰਪਨੀਆਂ ਫਲਿੱਪਕਾਰਟ ਅਤੇ ਐਮਾਜ਼ੋਨ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਹਨ. ਇਹ ਹੁਕਮ ਛੋਟ ਸਮੇਤ ਤਰਜ਼ੀਹੀ ਵਿਕਰੇਤਾਵਾਂ ਦੇ ਨਾਲ ਗੱਠਜੋੜ ਸਮੇਤ ਗੜਬੜੀਆਂ ਦੀ ਜਾਂਚ ਲਈ ਦਿੱਤਾ ਗਿਆ ਹੈ।

Intro:Body:

Amazon 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.