ਨਵੀਂ ਦਿੱਲੀ: ਅੱਜ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਆਮ ਬਜਟ ਪੇਸ਼ ਕੀਤਾ। ਇਸ ਦੌਰਾਨ ਵਿੱਤ ਮੰਤਰੀ ਨੇ ਸਿੱਖਿਆ ਦੇ ਖੇਤਰ ਵਿੱਚ ਕਏ ਵੱਡੇ ਐਲਾਨ ਕੀਤੇ। ਵਿੱਤ ਮੰਤਰੀ ਨੇ ਨਵੇਂ ਸਥਾਨਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ। ਬਜਟ ਵਿੱਚ ਵਿੱਤ ਮੰਤਰੀ ਨੇ ਆਨਲਾਇਨ ਸਿੱਖਿਆ ਉੱਤੇ ਜ਼ੋਰ ਦੇਣ ਲਈ ਕਈ ਨਵੇਂ ਐਲਾਨ ਕੀਤੇ ਹਨ।
ਵਿੱਤ ਮੰਤਰੀ ਦੇ ਸਿੱਖਿਆ ਨੂੰ ਲੈ ਕੇ ਐਲਾਨ
- ਡਿਪਲੋਮੇ ਕੌਰਸਾਂ ਲਈ 2021 ਤੱਕ ਖੁੱਲ੍ਹਣਗੇ ਨਵੇਂ ਸੰਸਥਾਨ
- ਪੀਪੀਪੀ ਮਾਡਲ ਨਾਲ ਖੋਲ੍ਹੇ ਜਾਣਗੇ ਨਵੇਂ ਮੈਡੀਕਲ ਕਾਲਜ
- ਨੈਸ਼ਨਲ ਫਾਰੈਂਸਿਕ ਯੂਨੀਵਰਸਿਟੀ ਦੀ ਤਜਵੀਜ਼
- ਉੱਚ-ਸਿੱਖਿਆ ਨੂੰ ਕਰਨਗੇ ਉਤਸ਼ਾਹਿਤ
- ਜਲਦ ਲਿਆਂਦੀ ਜਾਵੇਗੀ ਨਵੀਂ ਸਿੱਖਿਆ ਨੀਤੀ
- ਸਿੱਖਿਆ ਦੇ ਖੇਤਰ ਵਿੱਚ ਲਿਆਂਦੇ ਜਾਣਕਗੇ ਐੱਫ਼ਡੀਆਈ
- ਸਿੱਖਿਆ ਵਿਵਸਥਾ ਵਿੱਚ ਹੋਰ ਜ਼ਿਆਦਾ ਫ਼ੰਡ ਦੀ ਲੋੜ
- ਸਿੱਖਿਆ ਵਿੱਚ ਹੋਵੇਗਾ ਵੱਡਾ ਨਿਵੇਸ਼
- ਆਨਲਾਇਨ ਡਿਗਰੀ ਪੱਧਰ ਪ੍ਰੋਗਰਾਮ ਚਲਾਏ ਜਾਣਗੇ
- ਜ਼ਿਲ੍ਹਾ ਹਸਪਾਤਲਾਂ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਯੋਜਨਾ
- ਲੋਕਲ ਪੱਧਰ ਉੱਤੇ ਨੌਜਵਾਨ ਇੰਜੀਨਿਅਰਾਂ ਨੂੰ ਇੰਟਰਨਸ਼ਿਪ ਦੀ ਸੁਵਿਧਾ
- ਦੁਨੀਆਂ ਦੇ ਵਿਦਿਆਰਥੀਆਂ ਨੂੰ ਭਾਰਤ ਵਿੱਚ ਪੜ੍ਹਣ ਲਈ ਸੁਵਿਧਾ ਦਿੱਤੀ ਜਾਵੇਗੀ
- ਭਾਰਤ ਦੇ ਵਿਦਿਆਰਥੀਆਂ ਨੂੰ ਵੀ ਏਸ਼ੀਆ, ਅਫ਼ਰੀਕਾ ਦੇ ਦੇਸ਼ਾਂ ਵਿੱਚ ਭੇਜਿਆ ਜਾਵੇਗਾ
- ਕੌਮੀ ਪੁਲਿਸ ਯੂਨੀਵਰਸਿਟੀ, ਰਾਸ਼ਟਰੀ ਨਿਆਂ ਵਿਗਿਆਨ ਯੂਨੀਵਰਸਿਟੀ ਬਣਾਉਣ ਦਾ ਤਜਵੀਜ਼
- ਡਾਕਟਰਾਂ ਲਈ ਇੱਕ ਬ੍ਰਿਜ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਤਾਂ ਕਿ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਨੂੰ ਪ੍ਰੋਫ਼ੈਸ਼ਨਲ ਗੱਲਾਂ ਬਾਰੇ ਸਿਖਾਇਆ ਜਾ ਸਕੇ
- ਸਿੱਖਿਆ ਖੇਤਰ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਲਭਾਉਣ ਲਈ ਕੰਮ ਕੀਤੇ ਜਾਣਗੇ
- ਚੋਟੀ ਦੇ 100 ਕਾਲਜ ਪੂਰੀ ਤਰ੍ਹਾਂ ਆਨਲਾਇਨ ਸਿੱਖਿਆ ਪ੍ਰੋਗਰਾਮ ਸ਼ੁਰੂ ਕਰਨ ਲਈ ਯੋਜਨਾ ਤਿਆਰ ਹੋ ਰਹੀ ਹੈ
- ਵਿੱਤ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ, ਨਰਸਾਂ, ਡਾਕਟਰਾਂ ਅਤੇ ਸੇਵਾ ਦੇਣ ਵਾਲਿਆਂ ਲਈ ਖ਼ਾਸ ਪ੍ਰੀਖਣ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣਗੇ।
- ਸਿੱਖਿਆ ਖੇਤਰ ਵਿੱਚ ਲਿਆਂਦੇ ਜਾਣਗੇ ਐੱਫ਼ਡੀਆਈ