ETV Bharat / business

ਕੱਚੇ ਤੇਲ ਦੀਆਂ ਕੀਮਤਾਂ ਤੋਂ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਚਾਲ - Share market

ਈਰਾਕ ਵਿੱਚ ਹੋਏ ਅਮਰੀਕੀ ਡ੍ਰੋਨ ਹਮਲੇ ਵਿੱਚ ਸ਼ੁੱਕਰਵਾਰ ਨੂੰ ਈਰਾਨ ਦੇ ਸੀਨੀਅਰ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਗਲੋਬਲ ਬਾਜ਼ਾਰ ਵਿੱਚ ਗਿਰਾਵਟ ਦਾ ਸੁਭਾਅ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਈਰਾਨ ਵੱਲੋਂ ਜਵਾਬੀ ਕਾਰਵਾਈ ਦੀ ਸਥਿਤੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਆ ਸਕਦਾ ਹੈ।

share market, crude oil prices
ਕੱਚੇ ਤੇਲ ਦੀਆਂ ਕੀਮਤਾਂ ਤੋਂ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਚਾਲ
author img

By

Published : Jan 5, 2020, 8:17 PM IST

ਨਵੀਂ ਦਿੱਲੀ: ਭਾਰਤੀ ਸ਼ੇਅਰ ਬਾਜ਼ਾਰ ਉੱਤੇ ਇਸ ਹਫ਼ਤੇ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਚਾਲ ਦਾ ਅਸਰ ਦੇਖਣ ਨੂੰ ਮਿਲੇਗਾ। ਨਾਲ ਹੀ, ਦੇਸ਼ ਦੀਆਂ ਕੁੱਝ ਮੁੱਖ ਕੰਪਨੀਆਂ ਚਾਲੂ ਵਿੱਤੀ ਸਾਲ ਦੀ ਤੀਸਰੀ ਤਿਮਾਹੀ ਦੇ ਆਪਣੇ ਵਿੱਤੀ ਨਤੀਜਿਆਂ ਨੂੰ ਐਲਾਨਣ ਵਾਲੀ ਹੈ, ਜਿਸ ਨਾਲ ਬਾਜ਼ਾਰ ਦੀ ਚਾਲ ਤੈਅ ਹੋਵੇਗੀ। ਇਸ ਤੋਂ ਇਲਾਵਾ ਇਸ ਹਫ਼ਤੇ ਦੇਸ਼-ਵਿਦੇਸ਼ ਵਿੱਚ ਜਾਰੀ ਹੋਣ ਵਾਲੇ ਮੁੱਖ ਆਰਥਿਕ ਅੰਕੜਿਆਂ ਨਾਲ ਵੀ ਬਾਜ਼ਾਰ ਨੂੰ ਦਿਸ਼ਾ ਮਿਲੇਗੀ।

ਈਰਾਕ ਵਿੱਚ ਹੋਏ ਅਮਰੀਕੀ ਡ੍ਰੋਨ ਹਮਲੇ ਵਿੱਚ ਸ਼ੁੱਕਰਵਾਰ ਨੂੰ ਈਰਾਨ ਦੇ ਸੀਨੀਅਰ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਗਲੋਬਲ ਬਾਜ਼ਾਰਾਂ ਵਿੱਚ ਗਿਰਾਵਟ ਦਾ ਸੁਭਾਅ ਹੈ। ਇਸ ਨਾਲ ਖੇਤਰ ਵਿੱਚ ਤਨਾਅ ਹੋਰ ਵੱਧਣ ਦਾ ਸ਼ੱਕ ਹੈ। ਵਿਸ਼ਵ ਨੇਤਾ ਜਿਥੇ ਇਸ ਘਟਨਾ ਤੋਂ ਚਿੰਤਤ ਹਨ ਉੱਥੇ ਹੀ ਈਰਾਨ ਨੇ ਅਮਰੀਕੀ ਹਮਲੇ ਦੇ ਜਵਾਬ ਵਿੱਚ ਕਾਰਵਾਈ ਦੀ ਧਮਕੀ ਦਿੱਤੀ ਹੈ।

ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨਿਚਰਵਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਈਰਾਨ ਬਦਲੇ ਦੀ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਇਸ ਦਾ ਅਜਿਹਾ ਜਵਾਬ ਦੇਵੇਗਾ, ਜਿਸ ਨੂੰ ਈਰਾਨ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।

ਤੁਹਾਨੂੰ ਦੱਸ ਦਈਏ ਕਿ ਬ੍ਰੈਂਟ ਕੱਚਾ ਤੇਲ 4.4 ਫ਼ੀਸਦੀ ਚੜ੍ਹ ਕੇ 69.16 ਡਾਲਰ ਪ੍ਰਤੀ ਬੈਰਲ ਉੱਤੇ ਪਹੁੰਚ ਗਿਆ। ਉੱਥੇ ਉਸ ਦਿਨ ਰੁਪਇਆ 42 ਪੈਸੇ ਟੁੱਟ ਕੇ ਡੇਢ ਮਹੀਨੇ ਦੇ ਹੇਠਲੇ ਪੱਧਰ 71.80 ਪ੍ਰਤੀ ਡਾਲਰ ਉੱਤੇ ਆ ਗਿਆ। ਬੀਤੇ ਹਫ਼ਤੇ ਉੱਤਾਰ-ਚੜ੍ਹਾਅ ਤੋਂ ਬਾਅਦ ਮੁੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਅੰਤ ਵਿੱਚ 110.53 ਅੰਕ ਜਾਂ 0.26 ਫ਼ੀਸਦੀ ਹੇਠਾਂ ਰਿਹਾ।

ਇੰਨ੍ਹਾਂ ਘਟਨਾਵਾਂ ਉੱਤੇ ਰਹੇਗੀ ਬਾਜ਼ਾਰ ਦੀ ਨਜ਼ਰ

  • ਮੈਕਰੋ ਇਕਨਾਮਿਕਸ ਮੋਰਚੇ ਉੱਤੇ ਸੇਵਾ ਖੇਤਰ ਦੀ ਪੀਐੱਮਆਈ ਅੰਕੜੇ ਅਤੇ ਉਦਯੋਗਿਕ ਉਤਪਾਦਨ ਦੇ ਅੰਕੜੇ ਇਸੇ ਹਫ਼ਤੇ ਆਉਣੇ ਹਨ।
  • ਘਰੇਲੂ ਮੋਰਚੇ ਉੱਤੇ ਇਸ ਹਫ਼ਤੇ ਤੋਂ ਚੌਥੀ ਤਿਮਾਹੀ ਦੇ ਨਤੀਜੇ ਆਉਣਗੇ।
  • ਨਿਵੇਸ਼ਕਾਂ ਦੀ ਨਿਗਾ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਅਤੇ ਰੁਪਏ ਦੇ ਉੱਤਾਰ-ਚੜ੍ਹਾਅ ਉੱਤੇ ਰਹੇਗੀ।
  • ਦੇਸ਼ ਦੇ ਉਦਯੋਗਿਕ ਉਤਪਾਦਨ ਦੇ ਅੰਕੜੇ ਵੀ ਹਫ਼ਤੇ ਦੇ ਆਖ਼ਰੀ ਸੈਸ਼ਨ ਦੌਰਾਨ ਸ਼ੁੱਕਰਵਾਰ ਨੂੰ ਹੀ ਆਉਣ ਵਾਲੇ ਹਨ।
  • ਬਾਜ਼ਾਰ ਦੀ ਨਜ਼ਰ, ਵਿਦੇਸ਼ੀ ਪੋਰਟਫ਼ੋਲਿਓ ਨਿਵੇਸ਼ਕਾਂ ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੇ ਨਿਵੇਸ ਪ੍ਰਤੀ ਰੁਝਾਨ ਉੱਤੇ ਹੋਵੇਗੀ।
  • ਇਸ ਤੋਂ ਇਲਾਵਾ ਅਮਰੀਕਾ ਅਤੇ ਚੀਨ ਵਿਚਕਾਰ ਵਾਪਰਕ ਮਸਲਿਆਂ ਨੂੰ ਲੈ ਕੇ ਹੋਣ ਵਾਲੇ ਸਮਝੌਤੇ ਦੇ ਨਾਲ-ਨਾਲ ਹੋਰ ਕਾਰਨਾਂ ਨਾਲ ਵਿਦੇਸ਼ੀ ਬਾਜ਼ਾਰ ਵਿੱਚ ਹੋਣ ਵਾਲੇ ਉੱਤਾਰ-ਚੜ੍ਹਾਅ ਨਾਲ ਭਾਰਤੀ ਬਾਜ਼ਾਰ ਪ੍ਰਭਾਵਿਤ ਹੋਵੇਗਾ।
  • ਚੀਨ ਵਿੱਚ ਸੋਮਵਾਰ ਨੂੰ ਦਸੰਬਰ ਮਹੀਨੇ ਦੇ ਕੈਕਸਿਨ ਸਰਵਿਸ ਪੀਐੱਮਆਈ ਅਤੇ ਕੈਕਸਿਨ ਕੰਪੋਜ਼ਿਟ ਪੀਐੱਮਆਈ ਦੇ ਅੰਕੜੇ ਜਾਰੀ ਹੋਣਗੇ।
  • ਵੀਰਵਾਰ ਨੂੰ ਚੀਨ ਵਿੱਚ ਮਹਿੰਗਾਈ ਦਰ ਦੇ ਅੰਕੜੇ ਜਾਰੀ ਹੋਣਗੇ।
  • ਅਮਰੀਕਾ ਵਿੱਚ ਵੀ ਮਾਰਕਿਟ ਸਰਵਿਸ ਪੀਐੱਮਆਈ ਅਤੇ ਮਾਰਕਿਟ ਕੰਪੋਜ਼ਿਟ ਪੀਐੱਮਆਈ ਦੇ ਅੰਕੜੇ ਸੋਮਵਾਰ ਨੂੰ ਹੀ ਜਾਰੀ ਹੋਣਗੇ।
  • ਜਾਪਾਨ ਵਿੱਚ ਉਤਪਾਦਕ ਰਿੰਗ ਪੀਐਮਆਈ ਦੇ ਅੰਕੜੇ ਜਾਰੀ ਹੋਣਗੇ।

Intro:Body:

share

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.