ਨਵੀਂ ਦਿੱਲੀ : ਅਮਰੀਕਾ ਦੀ ਟੈਕਸੀ ਆਧਾਰਿਤ ਕੈਬ ਸੇਵਾ ਦੇਣ ਵਾਲੀ ਕੰਪਨੀ ਊਬਰ ਨੇ ਯਾਤਰਾ ਦੌਰਾਨ ਆਪਣੇ ਯਾਤਰੀਆਂ ਨੂੰ ਦੁਰਘਟਨਾ ਬੀਮਾ ਉਪਲੱਭਧ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਕਾਰ, 3 ਪਹੀਆ ਜਾਂ ਮੋਟਰ ਸਾਈਕਲ ਨਾਲ ਯਾਤਰਾ ਕਰਨ ਵਾਲੇ ਯਾਤਰੀਆੰ ਨੂੰ ਦੁਰਘਟਨਾ ਬੀਮਾ ਮਹੁੱਈਆ ਕਰਵਾਏਗੀ।
ਦੁਰਘਟਨਾ ਵਿੱਚ ਮੌਤ ਜਾਂ ਅਪਾਹਜਕਤਾ ਲਈ ਬੀਮਾ ਰਾਸ਼ੀ 5 ਲੱਖ ਰੁਪਏ ਹੋਵੇਗੀ। ਹਸਪਤਾਲ ਵਿੱਚ ਭਰਤੀ ਹੋਣ ਦੀ ਸਥਿਤੀ ਵਿੱਚ 2 ਲੱਖ ਰੁਪਏ ਅਤੇ ਓਪੀਡੀ ਲਾਭ ਲਈ 50,000 ਰੁਪਏ ਤੱਕ ਦਾ ਬੀਮਾ ਹੋਵੇਗਾ। ਊਬਰ ਦੀ ਸੇਵਾਵਾਂ ਭਾਰਤ ਦੇ 40 ਸ਼ਹਿਰਾਂ ਵਿੱਚ ਹਨ।
ਊਬਰ ਨੇ ਕਾਰ ਯਾਤਰੀਆਂ ਨੂੰ ਬੀਮਾ ਸੁਵਿਧਾ ਲਈ ਭਾਰਤੀ ਐਕਸਾ ਨਾਲ ਇਕਰਾਰ ਕੀਤਾ ਹੈ। ਆਟੋ ਅਤੇ ਮੋਟਰਸਾਈਕਲ ਯਾਤਰੀਆਂ ਨੂੰ ਬੀਮਾ ਕਵਰ ਲਈ ਕੰਪਨੀ ਨੇ ਟਾਟਾ ਏਆਈਜੀ ਨਾਲ ਇਕਰਾਰ ਕੀਤਾ ਹੈ।
ਊਬਰ ਦੇ ਭਾਰਤ ਅਤੇ ਦੱਖਣੀ ਏਸ਼ੀਆ ਲਈ ਕੇਂਦਰੀ ਚਾਲਨ ਪ੍ਰਮੁੱਖ (ਰਾਇਡਸ) ਪਵਨ ਵੈਸ਼ਅ ਨੇ ਕਿਹਾ ਕਿ ਅਸੀਂ ਆਪਣੇ ਯਾਤਰੀਆਂ ਨਾਲ ਨਜ਼ਦੀਕੀ ਸਬੰਧ ਰੱਖਦੇ ਹਾਂ। ਸਾਡਾ ਧਿਆਨ ਸਹੀ ਅਤੇ ਸੁਰੱਖਿਅਤ ਯਾਤਰਾ ਦਾ ਅਨੁਭਵ ਉਪਲੱਭਧ ਕਰਵਾਉਣਾ ਹੈ।
ਅਸੀਂ ਆਪਣੇ ਡਰਾਇਵਰਾਂ ਨੂੰ ਪਹਿਲਾਂ ਤੋਂ ਬੀਮਾ ਸੁਵਿਧਾ ਉਪਲੱਭਧ ਕਰਵਾ ਰਹੇ ਹਾਂ। ਹੁਣ ਯਾਤਰੀਆਂ ਨੂੰ ਬੀਮਾ ਕਵਰ ਉਪਲੱਭਧ ਕਰਵਾਇਆ ਜਾਵੇਗਾ। ਇਸ ਨਾਲ ਯਾਤਰੀਆਂ ਦਾ ਊਬਰ ਪ੍ਰਤੀ ਭਰੋਸਾ ਵਧੇਗਾ।
ਇਹ ਵੀ ਪੜ੍ਹੋ : ਮੋਟੋਰੋਲਾ ਨੇ ਵੀ ਮਾਰੀ ਛਾਲ, ਸਮਾਰਟ ਟੀਵੀ ਦੇ ਬਾਜ਼ਾਰ ਵਿੱਚ