ਨਵੀਂ ਦਿੱਲੀ: ਟੋਯੋਟਾ ਕਿਰਲੋਸਕਰ ਮੋਟਰ (ਟੀਕੇਐਮ) ਨੇ ਭਾਰਤ ਵਿੱਚ ਆਪਣੇ ਬਹੁਪੱਖੀ ਵਾਹਨ (ਐਮਪੀਵੀ) ਇਨੋਵਾ ਕ੍ਰਿਸਟਾ ਦਾ ਇੱਕ ਨਵਾਂ ਮਾਡਲ ਪੇਸ਼ ਕੀਤਾ ਹੈ। ਜਿਸਦੀ ਸ਼ੋਅਰੂਮ ਕੀਮਤ 16.26 ਤੋਂ 24.33 ਲੱਖ ਰੁਪਏ ਹੈ।
ਟੀਕੇਐਮ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਸ ਨਵੇਂ ਮਾਡਲ ਦਾ ਬਾਹਰੀ ਡਿਜ਼ਾਇਨ ਬਦਲਿਆ ਗਿਆ ਹੈ। ਇਸ ਦੇ ਨਾਲ ਹੀ ਇਸ ਵਿੱਚ ਸੁਰੱਖਿਆ ਵਿਸ਼ੇਸ਼ਤਾਵਾਂ ਦਾ ਵਿਸਥਾਰ ਕੀਤਾ ਗਿਆ ਹੈ। ਨਵੇਂ ਅਤੇ ਵੱਡੇ ਇਨਫੋਟੇਨਮੈਂਟ ਪ੍ਰਣਾਲੀ ਅਤੇ ਕਨੈਕਟੀਵਿਟੀ ਫੀਚਰਜ਼ ਨੂੰ ਨਵੇਂ ਮਾਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਟੀਕੇਐਮ ਦੇ ਸੀਨੀਅਰ ਅਧਿਕਾਰੀ ਨਵੀਨ ਸੋਨੀ ਨੇ ਕਿਹਾ ਕਿ ਜਦੋਂ 15 ਸਾਲ ਪਹਿਲਾਂ ਮਾਡਲ ਭਾਰਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਇਸ ਦੇ ਆਪਦੇ ਹਿੱਸੇ ਨੂੰ ਮੁੜ ਪਰਿਭਾਸ਼ਿਤ ਕੀਤਾ ਗਿਆ ਸੀ।
ਅਸੀਂ ਆਧੁਨਿਕ ਟੈਕਨਾਲੋਜੀ ਅਤੇ ਫ਼ੀਚਰਜ਼ ਦੇ ਜਰੀਏ ਇਨੋਵਾ ਨੂੰ ਹੋਰ ਬਿਹਤਰ ਬਣਾਉਣ ਲਈ ਨਿਰੰਤਰ ਕੋਸ਼ਿਸ਼ ਕਰ ਰਹੇ ਹਾਂ।