ETV Bharat / business

ਟਾਟਾ ਦੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਕਾਰ ਟਿਗੋਰ ਲਾਂਚ - electric car

ਟਾਟਾ ਨੇ ਆਪਣੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਕਾਰ ਦੀ ਘੁੰਡ ਚੁਕਾਈ ਕੀਤੀ ਹੈ। ਜਿਸ ਦੀ ਸਿੰਗਲ ਚਾਰਜਿੰਗ 'ਚ 142 ਕਿਮੀ ਦੀ ਮਾਇਲੇਜ ਮਿਲੇਗੀ। ਕਾਰ ਦੀ ਖ਼ਰੀਦ 'ਤੇ ਸਰਕਾਰ ਵੱਲੋਂ ਮਿਲੇਗੀ 1.62 ਲੱਖ ਰੁਪਏ ਦੀ ਸਬਸਿਡੀ।

ਟਾਟਾ ਦੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਕਾਰ ਟਿਗੋਰ ਲਾਂਚ
author img

By

Published : Jun 28, 2019, 2:21 PM IST

ਨਵੀਂ ਦਿੱਲੀ : ਟਾਟਾ ਮੋਟਰਜ਼ ਦੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਕਾਰ ਟਿਗੋਰ ਦੀ ਅੱਜ ਘੁੰਡ ਚੁਕਾਈ ਹੋ ਗਈ ਹੈ। ਇਹ ਦੋ ਮਾਡਲਾਂ XM ਅਤੇ XT ਵਿੱਚ ਉਪਲੱਬਧ ਹੋਵੇਗੀ। ਇਸ ਦੇ XM ਮਾਡਲ ਦੀ ਕੀਮਤ 9.9 ਲੱਖ ਰੁਪਏ ਹੈ, ਜਦਕਿ XT ਮਾਡਲ ਦੀ ਕੀਮਤ 10.9 ਲੱਖ ਰੁਪਏ ਹੈ। ਇਸ ਕਾਰ ਦੀ ਖ਼ਰੀਦ 'ਤੇ ਟਾਟਾ ਵੱਲੋਂ ਫ਼ੇਮ-2 ਸਕੀਮ ਅਧੀਨ 1.62 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਬਿਨ੍ਹਾਂ ਸਬਸਿਡੀ ਦੇ ਇਸ ਦੀ ਕੀਮਤ 11.61 ਲੱਖ ਅਤੇ 11.71 ਲੱਖ ਰੁਪਏ ਹੋਵੇਗੀ। ਇਹ ਕਾਰ ਚਿੱਟੇ, ਨੀਲੇ ਅਤੇ ਸਿਲਵਰ ਵਿੱਚ ਉਪਲੱਬਧ ਹੋਵੇਗੀ।

ਟਾਟਾ ਦੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਕਾਰ ਟਿਗੋਰ ਲਾਂਚ
ਟਾਟਾ ਦੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਕਾਰ ਟਿਗੋਰ ਲਾਂਚ

ਟਾਟਾ ਟਿਗੋਰ ਕੰਪਨੀ ਦੀ ਐਂਟਰੀ ਲੈਵਲ ਹੈੱਚਬੈਕ ਕਾਰ ਹੋਵੇਗੀ। ਇਸ ਵਿੱਚ 16.2 ਕਿਲੋ ਵਾਟ ਪ੍ਰਤੀ ਘੰਟਾ ਇੰਨਬਿਲਟ ਹੋਵੇਗੀ, ਜੋ ਪੂਰੀ ਚਾਰਜਿੰਗ 'ਤੇ 142 ਕਿਮੀ ਦਾ ਮਾਇਲੇਜ਼ ਦੇਵੇਗੀ। ਇਹ 6 ਘੰਟਿਆਂ ਵਿੱਚ 80 ਫ਼ੀਸਦੀ ਤੱਕ ਚਾਰਜ ਹੋ ਜਾਂਦੀ ਹੈ। ਉਥੇ ਹੀ 15 ਕਿਲੋ ਵਾਟ ਦੇ ਫਾਸਟ ਚਾਰਜਰ ਨਾਲ ਇਹ 90 ਮਿੰਟ ਵਿੱਚ 80 ਫ਼ੀਸਦੀ ਤੱਕ ਚਾਰਜ ਹੋ ਜਾਵੇਗੀ। ਕੰਪਨੀ ਵੱਲੋਂ ਇਸ ਕਾਰ ਦੀ ਖ਼ਰੀਦ 'ਤੇ ਬੈਟਰੀ ਦੇ ਨਾਲ ਕਾਰ ਤੇ 3 ਸਾਲ ਜਾਂ 1.25 ਲੱਖ ਕਿਮੀ ਦੀ ਵਾਰੰਟੀ ਦੇ ਰਹੀ ਹੈ।

ਟਿਗੋਰ ਈਵੀ ਵਿੱਚ 72v, 3ਫੇਜ਼ ਵਾਲਾ ਏਸੀ ਇੰਡਕਸ਼ਨ ਮੋਟਰ ਮਿਲੇਗ, ਜੋ 4500 ਆਈਪੀਐੱਮ ਤੇ 40 ਬੀਐੱਚਪੀ ਅਤੇ 2500 ਆਰਪੀਐੱਮ ਤੇ 105 ਐੱਨਐੱਮ ਦਾ ਟਾਰਕ ਦੇਵੇਗੀ। ਉਥੇ ਇਸ ਵਿੱਚ ਸਿੰਗਲ ਸਪੀਡ ਆਟਮੈਟਿਕ ਟ੍ਰਾਂਸਮਿਸ਼ਨ ਮਿਲੇਗੀ। ਟਾਟਾ ਮੋਟਰਜ਼ ਦਾ ਦਾਅਵਾ ਹੈ ਕਿ ਟਿਗੋਰ 12 ਸਕਿੰਟ ਵਿੱਚ 0 ਤੋਂ 60 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਫ਼ੜ ਸਕਦੀ ਹੈ। ਇਸ ਦੀ ਟਾਪ ਸਪੀਡ 80 ਕਿਮੀ ਪ੍ਰਤੀ ਘੰਟਾ ਹੈ। ਕਾਰ ਦਾ ਕੁੱਲ ਭਾਰ 1516 ਕਿਗ੍ਰਾ ਹੈ। ਇਲੈਕਟ੍ਰਿਕ ਮੋਟਰ ਨੂੰ 16.2 KWH ਦੀ ਬੈਟਰੀ ਦੀ ਪਾਵਰ ਦੇਵੇਗੀ, ਜੋ ਇੱਕ ਵਾਰ ਪੂਰੀ ਚਾਰਜ ਹੋਣ ਤੇ 142 ਕਿਮੀ ਦੀ ਰੇਂਜ ਦੇਵੇਗੀ।

ਫੀਚਰਜ਼

  • ਡੁਅਲ ਫਰੰਟ ਏਅਰਬੈਗਜ਼
  • ਏਬੀਐੱਸ
  • ਰਿਅਰ ਪਾਰਕਿੰਗ ਸੈਂਸਰ
  • ਰੰਗਦਾਰ ਬੰਪਰ
  • ਬਾਡੀ ਰੰਗਦਾਰ ਡੋਰ ਹੈਂਡਲਜ਼
  • ਐੱਲਈਡੀ ਟੇਲ ਲੈਂਪਜ਼
  • ਕਲਾਈਮੇਟ ਕੰਟਰੋਲ
  • ਪਾਵਰ ਵਿੰਡੋਜ਼
  • ਬਲੂਅਟੁੱਥ ਕੁਨੈਕਟਿਵਿਟੀ
  • ਹਾਇਟ ਅਡਜਸਟੇਬਲ ਡਰਾਇਵਰ ਸੀਟ
  • ਅਡਸਟੇਬਲ ਫਰੰਟ ਹੈਡਰੇਸਟ

Intro:ਭਾਰਤ ਰਾਅ ਦੇ ਮੁੱਖੀ ਬਣੇ ਸੁਮੰਤ ਗੋਇਲ ਜਿਸ ਵਲੋਂ ਆਪਣਾ ਬਚਪਨ ਮਲੇਰਕੋਟਲਾ ਵਿਖੇ ਗੁਜਾਰਿਆ ਅਤੇ ਹੁਣ ਵੱਡੀ ਜ਼ੁਮੇਵਾਰੀ ਮਿਲਣ ਤੋਂ ਬਾਦ ਨਜਦੀਕੀ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਨ੍ਹਾਂ ਵਲੋਂ ਆਪਣੀ ਖ਼ੁਸ਼ੀ ਲੱਡੂ ਵੰਡ ਕੇ ਮਨਾਈ।

Body:ਇਹ ਜੋ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ ਇਹ ਸੁਮੰਤ ਗੋਇਲ ਜੋ ਹੁਣੀ ਹੁਣੀ ਦੇਸ਼ ਦੇ ਰਾਅ ਮੁੱਖੀ ਲਗਾਏ ਗਏ ਨੇ ਉਸਦੀ ਖੁਸ਼ੀ ਵਜੋਂ ਕਰਵਾ ਰਹੇ ਨੇ।ਇਸ ਮੌਕੇ ਗੋਇਲ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਸੁਮੰਤ ਗੋਇਲ ਨੂੰ ਜਾਂਦੇ ਹਨ ਅਤੇ ਸ਼ੁਰੂ ਤੋਂ ਹੀ ਉਹ ਇਮਾਨਦਾਰ ਹਨ ਅਤੇ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖਣ ਦੀ ਦਿਲ ਵਿਚ ਤਮੰਨਾ ਸੀ।ਉਣਾ ਕਿਹਾ ਕਿ ਦੇਸ਼ ਨੂੰ ਪੰਜਾਬ ਨੂੰ ਤੇ ਪੂਰੇ ਸਹਿਰ ਨੂੰ ਉਣਾ ਨੁੰ ਮਿਲੀ ਵੱਡੀ ਜ਼ੁਮੇਵਾਰੀ ਲਈ ਖੁਸ਼ੀ ਹੈ।
ਬਾਈਟ 1 ਪ੍ਰਦੀਪ ਜੈਨ ਰਿਸ਼ਤੇਦਾਰ
ਬਾਈਟ 2 ਦੀਪਕ ਰਿਸ਼ਤੇਦਾਰ

Conclusion:ਰਿਸ਼ਤੇਦਾਰਾਂ ਦਾ ਆਖਣਾ ਹੈ ਕੇ ਓਹ ਜਰੂਰ ਮਲੇਰਕੋਟਲਾਂ ਆਉਣਗੇ।

ਮਲੇਰਕੋਟਲਾ ਤੋਂ ਸੁੱਖਾ ਖਾਨ 8727023400
ETV Bharat Logo

Copyright © 2024 Ushodaya Enterprises Pvt. Ltd., All Rights Reserved.