ਨਵੀਂ ਦਿੱਲੀ: ਟਾਟਾ ਮੋਟਰਜ਼ ਆਉਣ ਵਾਲੇ ਸਮੇਂ ਵਿੱਚ ਬੀਐੱਸ-VI ਮਾਨਕ ਵਾਲੀਆਂ 100 ਤੋਂ ਵੱਧ ਮਾਡਲ ਅਤੇ ਉਸ ਦੇ ਇੱਕ ਹਜ਼ਾਰ ਤੋਂ ਜ਼ਿਆਦਾ ਮਾਡਲ ਬਾਜ਼ਾਰ ਵਿੱਚ ਉਤਾਰਣ ਦੀ ਯੋਜਨਾ ਹੈ।
ਕੰਪਨੀ ਅਗਲੇ ਮਹੀਨੇ ਤੋਂ ਇਸ ਦੀ ਸ਼ੁਰੂਆਤ ਕਰੇਗੀ। ਕੰਪਨੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਹ ਆਗ਼ਾਮੀ ਆਟੋ ਐਕਸਪੋ ਵਿੱਚ 14 ਵਪਾਰਕ ਅਤੇ 14 ਯਾਤਰੀ ਗੱਡੀਆਂ ਪੇਸ਼ ਕਰਨ ਵਾਲੀ ਹੈ।
ਟਾਟਾ ਮੋਟਰਜ਼ ਦੇ ਪ੍ਰਧਾਨ ਅਤੇ ਮੁੱਖ ਤਕਨੀਕੀ ਅਧਿਕਾਰੀ ਰਾਜਿੰਦਰ ਪੇਤਕਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਨਵਰੀ 2020 ਤੋਂ ਬਾਅਦ ਅਸੀਂ 1000 ਤੋਂ ਜ਼ਿਆਦਾ ਮਾਡਲਾਂ ਦੇ ਨਾਲ 100 ਤੋਂ ਜ਼ਿਆਦਾ ਮੋਹਰੀ ਮਾਡਲ ਉਤਰਾਣ ਵਾਲੇ ਹਾਂ।
ਟਾਟਾ ਮੋਟਰਜ਼ ਨੇ ਮੁੱਖ ਕਾਰਜ਼ਕਾਰੀ ਅਧਿਕਾੀਰ ਅਤੇ ਪ੍ਰਬੰਧ ਨਿਰਦੇਸ਼ਕ ਗੁੰਤਰ ਬੁਤਸ਼ੇਕ ਨੇ ਅਗਲੇ ਮਹੀਨੇ ਆਟੋ ਐਕਸਪੋ ਨੂੰ ਲੈ ਕੇ ਕੰਪਨੀ ਦੀ ਯੋਜਨਾ ਬਾਰੇ ਵਿੱਚ ਕਿਹਾ ਕਿ ਕੰਪਨੀ ਕਨੈਕਟਡ, ਇਲੈਕਟ੍ਰਿਕ, ਸਾਂਝਦਾਰੀ ਅਤੇ ਸੁਰੱਖਿਆ ਵੱਲ ਧਿਆਨ ਦੇਵੇਗੀ।