ETV Bharat / business

ਸਵਿਸ ਬੈਂਕ ਨੇ ਭਾਰਤ ਨੂੰ ਦਿੱਤੀ ਖ਼ਾਤਿਆਂ ਦੀ ਜਾਣਕਾਰੀ - Swiss Bank released Indian's Bank Accounts

ਸਵਿਸ ਬੈਂਕ ਵਿੱਚ ਭਾਰਤੀਆਂ ਦੇ ਖ਼ਾਤਾਧਾਰਕਾਂ ਬਾਰੇ ਵਿੱਚ ਭਾਰਤ ਨੂੰ ਪ੍ਰਾਪਤ ਪਹਿਲੇ ਦੌਰ ਦੀਆਂ ਸੂਚਨਾਵਾਂ ਦੇ ਵਿਸ਼ਲੇਸ਼ਣ ਦੀ ਤਿਆਰੀ ਚੱਲ ਰਹੀ ਹੈ ਅਤੇ ਇੰਨ੍ਹਾਂ ਖ਼ਾਤਾਧਾਰਕਾਂ ਦੇ ਨਾਂਅ ਉਜਾਗਰ ਹੋ ਜਾਣਗੇ।

ਸਵਿਸ ਬੈਂਕ ਨੇ ਭਾਰਤ ਨੂੰ ਦਿੱਤੀ ਖ਼ਾਤਿਆਂ ਦੀ ਜਾਣਕਾਰੀ
author img

By

Published : Sep 9, 2019, 3:23 PM IST

ਨਵੀਂ ਦਿੱਲੀ : ਸਵਿਸ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਵਾਉਣ ਵਾਲੇ ਭਾਰਤੀਆਂ ਦੇ ਖ਼ਾਤਿਆਂ ਸਬੰਧੀ ਜਾਣਕਾਰੀਆਂ ਭਾਰਤ ਨੂੰ ਮਿਲਣੀ ਸ਼ੁਰੂ ਹੋ ਗਈ ਹੈ। ਸਵਿਟਜ਼ਲੈਂਡ ਨੇ ਨੇ ਆਟੋਮੈਟਿਕ ਸੂਚਨਾ ਦੇ ਲੈਣ-ਦੇਣ ਦੇ ਢਾਂਚੇ ਅਧੀਨ ਇਸ ਮਹੀਨੇ ਪਹਿਲੀ ਵਾਰ ਕੁੱਝ ਸੂਚਨਾਵਾਂ ਭਾਰਤ ਨੂੰ ਉਪਲੱਬਧ ਕਰਵਾਈਆਂ ਹਨ।

ਭਾਰਤ ਨੂੰ ਮਿਲੇ ਪਹਿਲੇ ਦੌਰ ਦੀਆਂ ਸੂਚਨਾਵਾਂ ਦੇ ਵਿਸ਼ਲੇਸ਼ਣ ਦੀ ਤਿਆਰੀ ਚੱਲ ਰਹੀ ਹੈ ਅਤੇ ਇੰਨ੍ਹਾਂ ਵਿੱਚ ਖ਼ਾਤਾਧਾਰਕ ਦੀ ਪਹਿਚਾਣ ਤੈਅ ਕਰਨ ਲਈ ਜ਼ਰੂਰੀ ਸਮੱਗਰੀ ਹੋਣ ਦਾ ਅਨੁਮਾਨ ਹੈ। ਬੈਂਕਾਂ ਅਤੇ ਰੈਗੂਲੇਟਰੀ ਸੰਸਥਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੂਚਨਾਵਾਂ ਉਨ੍ਹਾਂ ਖ਼ਾਤਿਆਂ ਨਾਲ ਸਬੰਧਤ ਹਨ, ਜਿੰਨ੍ਹਾਂ ਲੋਕਾਂ ਨੇ ਕਾਰਵਾਈ ਦੇ ਡਰੋਂ ਖ਼ਾਤਿਆਂ ਨੂੰ ਪਹਿਲਾ ਹੀ ਬੰਦ ਕਰ ਦਿੱਤਾ ਹੈ।

ਬੈਂਕ ਅਧਿਕਾਰੀਆਂ ਨੇ ਕਿਹਾ ਕਿ ਸਵਿਟਜ਼ਰਲੈਂਡ ਦੀ ਸਰਕਾਰ ਦੇ ਨਿਰਦੇਸ਼ਾਂ ਉੱਤੇ ਉੱਥੇ ਬੈਂਕਾਂ ਨੇ ਡਾਟਾ ਇਕੱਠਾ ਕੀਤਾ ਅਤੇ ਭਾਰਤ ਨੂੰ ਦਿੱਤਾ ਹੈ। ਇਸ ਵਿੱਚ ਹਰ ਉਸ ਖ਼ਾਤੇ ਦੇ ਲੈਣ-ਦੇਣ ਦਾ ਪੂਰਾ ਵੇਰਵਾ ਹੈ, ਜੋ 2018 ਵਿੱਚ ਇੱਕ ਵੀ ਦਿਨ ਚਾਲੂ ਰਹੇ ਹੋਣ।

ਉਨ੍ਹਾਂ ਕਿਹਾ ਕਿ ਇਹ ਡਾਟਾ ਇੰਨ੍ਹਾਂ ਖ਼ਾਤਿਆਂ ਵਿੱਚ ਵੇਰਵੇ ਤੋਂ ਬਾਹਰ ਵਾਲੀ ਸੰਪਤੀ ਰੱਖਣ ਵਾਲਿਆਂ ਵਿਰੁੱਧ ਠੋਸ ਕਰਾਵਾਈ ਕਰਨ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਵਿੱਚ ਜਮ੍ਹਾਂ ਕੀਤੇ, ਭੇਜੇ ਗਏ ਅਤੇ ਸਿਕਓਰਟੀਆਂ ਅਤੇ ਹੋਰ ਸੰਪਤੀਆਂ ਸ਼੍ਰੇਣੀ ਵਿੱਚ ਨਿਵੇਸ਼ ਤੋਂ ਪ੍ਰਾਪਤ ਆਮਦਨ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ।

ਐੱਨਆਰਆਈ ਵਪਾਰੀਆਂ ਨਾਲ ਜੁੜੇ ਖ਼ਾਤੇ
ਕਈ ਬੈਂਕ ਅਧਿਕਾਰੀਆਂ ਅਤੇ ਰੇਗੂਲੇਟਰੀ ਅਧਿਕਾਰੀਆਂ ਦੇ ਨਾਂਅ ਗੁਪਤ ਰੱਖਣ ਦੇ ਇਰਾਦੇ ਨਾਲ ਕਿਹਾ ਕਿ ਇਹ ਜਾਣਕਾਰੀ ਮੁੱਖ ਕਰ ਕੇ ਕਈ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ, ਅਮਰੀਕਾ, ਬ੍ਰਿਟੇਨ, ਕੁੱਝ ਅਫ਼ਰੀਕੀ ਦੇਸ਼ਾਂ ਅਤੇ ਦੱਖਣੀ ਅਮਰੀਕੀ ਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਸਮੇਤ ਵਪਾਰੀਆਂ ਨਾਲ ਸਬੰਧਤ ਹਨ। ਬੈਂਕ ਅਧਿਕਾਰੀਆਂ ਨੇ ਮੰਨਿਆ ਕਿ ਕਦੇ ਪੂਰੀ ਤਰ੍ਹਾਂ ਗੁਪਤ ਰਹੇ ਸਵਿਸ ਬੈਂਕ ਖ਼ਾਤਿਆਂ ਵਿਰੁੱਧ ਵਿਸ਼ਵੀ ਪੱਧਰ ਉੱਤੇ ਪੈਸੇ ਕੱਢੇ ਗਏ ਅਤੇ ਕਈ ਖ਼ਾਤੇ ਬੰਦ ਹੋ ਗਏ।

ਇਹ ਵੀ ਪੜ੍ਹੋ : ਜੇਲ੍ਹ ਚੋਂ ਆਇਆ ਮਸੂਦ ਅਜ਼ਹਰ, ਭਾਰਤ ਹੋਇਆ ਚੌਕਸ\

100 ਬੰਦ ਖ਼ਾਤਿਆਂ ਦਾ ਵੀ ਬਿਓਰਾ
ਇਸ ਤੋਂ ਇਲਾਵਾ ਭਾਰਤੀ ਲੋਕਾਂ ਤੋਂ ਘੱਟ ਤੋਂ ਘੱਟ 100 ਅਜਿਹੇ ਪੁਰਾਣੇ ਖ਼ਾਤੇ ਵੀ ਹਨ, ਜਿੰਨ੍ਹਾਂ ਨੂੰ 2018 ਵਿੱਚ ਪਹਿਲਾਂ ਹੀ ਬੰਦ ਕਰਾ ਦਿੱਤੇ ਗਏ। ਸਵਿਟਰਜ਼ਰਲੈਂਡ ਇੰਨ੍ਹਾਂ ਖ਼ਾਤਿਆਂ ਦੀ ਜਾਣਕਾਰੀ ਨੂੰ ਵੀ ਅਤੇ ਜਲਦ ਸਾਂਝਾ ਕਰਨ ਦੀ ਪ੍ਰਕਿਰਿਆ ਵਿੱਚ ਹੈ। ਇਹ ਖ਼ਾਤੇ ਵਾਹਨ ਪੁਰਜੇ, ਰਸਾਇਣ, ਕੱਪੜੇ, ਰੀਅਲ ਅਸਟੇਟ, ਹੀਰਾ ਅਤੇ ਗਹਿਣੇ, ਇਸਪਾਤ ਆਦਿ ਕਾਰੋਬਾਰ ਨਾਲ ਜੁੜੇ ਲੋਕਾਂ ਨਾਲ ਸਬੰਧਿਤ ਹਨ।

Intro:Body:

pu

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.