ਗੁਹਾਟੀ : ਕੇਂਦਰੀ ਵਿੱਤ ਮੰਤਰੀ ਨੇ ਅਸਾਮ ਦੀ ਸਿਹਤ ਦੇ ਵਿੱਤ ਮੰਤਰੀ ਹਿਮਾਂਤਾ ਬਿਸਵਾ ਨਾਲ ਗੱਲਾਬਤ ਦੌਰਾਨ ਕਿਹਾ ਕਿ ਉਹ ਸੂਬਿਆਂ ਦੇ ਵਿੱਤ ਮੰਤਰੀਆਂ ਨਾਲ ਵਿੱਤ ਵੀ ਪ੍ਰਬੰਧਾਂ ਬਾਰੇ ਜਲਦ ਹੀ ਵਿਚਾਰ-ਚਰਚਾ ਕਰੇਗੀ।
ਅਸਾਮ ਦੀ ਮੰਤਰੀ ਨੇ ਦੱਸਿਆ ਕਿ ਸੀਤਾਰਮਨ ਨੇ ਉਸ ਨਾਲ ਗੱਲਬਾਤ ਕਰਦਿਆਂ ਭਰੋਸਾ ਦਵਾਇਆ ਹੈ ਕਿ ਉਹ ਸੂਬਿਆਂ ਨੂੰ ਹਰ ਤਰ੍ਹਾਂ ਦੀ ਸੰਭਵ ਵਿੱਤੀ ਸਹਾਇਤਾ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵਿੱਤੀ ਪ੍ਰਬੰਧਾਂ ਬਾਰੇ ਸੂਬਿਆਂ ਦੇ ਮੰਤਰੀ ਨਾਲ ਜਲਦ ਹੀ ਵਿਚਾਰ-ਚਰਚਾ ਕਰਨਗੇ।
ਦੂਸਰੇ ਸੂਬਿਆਂ ਵਿੱਚ ਫ਼ਸੇ ਅਸਾਮੀ ਲੋਕਾਂ ਨੂੰ ਵਿੱਤੀ ਮਦਦ ਦੇਣ ਦੇ ਲਈ ਇੱਕ ਮੋਬਾਈਲ ਐਪ 'ਅਸਾਮ ਕੇਅਰਜ਼' ਨੂੰ ਜਾਰੀ ਕਰਨ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਮੰਤਰੀ ਨੇ ਕਿਹਾ ਕਿ 4.25 ਲੱਖ ਦੇ ਕਰੀਬ ਦੂਸਰੇ ਸੂਬਿਆਂ ਵਿੱਚ ਫ਼ਸੇ ਅਸਾਮੀ ਲੋਕਾਂ ਦੇ ਨਾਲ ਫ਼ੋਨਾਂ ਅਤੇ ਆਨਲਾਇਨ ਸੁਵਿਧਾਵਾਂ ਰਾਹੀਂ ਸੰਪਰਕ ਕੀਤਾ ਜਾ ਰਿਹਾ ਹੈ। ਅੱਜ ਅਸੀਂ ਉਨ੍ਹਾਂ ਲੋਕਾਂ ਦੇ ਇੱਕ ਵਾਰ ਦੀ ਵਿੱਤੀ ਮਦਦ 2,000 ਰੁਪਏ ਨੂੰ ਵਧਾ ਕੇ 86,000 ਰੁਪਏ ਕਰ ਰਹੇ ਹਾਂ। ਦੂਸਰੀ ਕਿਸ਼ਤ ਬਾਰੇ ਲੌਕਡਾਊਨ ਦੌਰਾਨ ਜਲਦ ਹੀ ਵਿਚਾਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 68,000 ਤੋਂ ਜ਼ਿਆਦਾ ਅਸਾਮੀ ਲੋਕ ਕਰਨਾਟਕ ਵਿੱਚ, 36,000 ਤਾਮਿਲਨਾਡੂ, 34,000 ਕੇਰਲਾ, 21,000 ਮਹਾਰਾਸ਼ਟਰ ਅਤੇ ਬਾਕੀ ਹੋਰ ਸੂਬਿਆਂ ਵਿੱਚ ਫ਼ਸੇ ਹੋਏ ਹਨ।
(ਆਈਏਐੱਨਐੱਸ)