ਮੁੰਬਈ : ਸ਼ੋਲੇ ਫ਼ਿਲਮ ਵਿੱਚ ਰਹੀਮ ਚਾਚਾ ਦੇ ਡਾਇਲਾਗ ਇਤਨਾ ਸੰਨਾਟਾ ਕਿਉਂ ਹੈ ਭਾਈ?ਦੀ ਵਰਤੋਂ ਕਰਦੇ ਹੋਏ ਮਹਾਂਰਾਸ਼ਟਰ ਵਿੱਚ ਭਾਜਪਾ ਦੀ ਗਠਜੋੜ ਸਹਿਯੋਗੀ ਸ਼ਿਵਸੈਨਾ ਨੇ ਦੇਸ਼ ਵਿੱਚ ਆਰਥਿਕ ਸੁਸਤੀ ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਲਾਇਆ ਹੈ।
ਸ਼ਿਵਸੈਨਾ ਨੇ ਆਪਣੇ ਅਖ਼ਬਾਰ ਸਾਮਨਾ ਦੀ ਸੰਪਾਦਕੀ ਵਿੱਚ ਲਿਖਿਆ ਹੈ ਕਿ ਇਤਨਾ ਸੰਨਾਟਾ ਕਿਉਂ ਹੈ ਭਾਈ? ਇਸ ਡਾਇਲਾਗ ਰਾਹੀਂ ਪਾਰਟੀ ਨੇ ਦੇਸ਼ ਅਤੇ ਮਹਾਂਰਾਸ਼ਟਰ ਵਿੱਚ ਆਈ ਆਰਥਿਕ ਸੁਸਤੀ ਨੂੰ ਲੈ ਕੇ ਸਰਕਾਰ ਉੱਤੇ ਨਿਸ਼ਾਨਾ ਲਾਇਆ ਹੈ।
ਸ਼ੋਲੇ ਫ਼ਿਲਮ ਦੇ ਇਹ ਡਾਇਲਾਗ ਰਹੀਮ ਚਾਚਾ (ਏਕੇ ਹੰਗਲ) ਦਾ ਹੈ ਜਦ ਗੱਬਰ ਸਿੰਘ (ਅਮਜਦ ਖ਼ਾਨ) ਬਾਹਰ ਨੌਕਰੀ ਲਈ ਜਾ ਰਹੇ ਉਸ ਦੇ ਬੇਟੇ ਦੀ ਹੱਤਿਆ ਕਰ ਉਸ ਦੀ ਲਾਸ਼ ਇੱਕ ਘੋੜੇ ਉੱਤੇ ਰੱਖ ਕੇ ਪਿੰਡ ਨੂੰ ਭੇਜਦਾ ਹੈ। ਇਸ ਦੌਰਾਨ ਸਾਰੇ ਪਿੰਡ ਵਾਲੇ ਇੱਕ ਦਮ ਚੁੱਪ ਹੋ ਜਾਂਦੇ ਅਤੇ ਅੱਖਾਂ ਤੋ ਅੰਨ੍ਹੇ ਖ਼ਾਨ ਚਾਚਾ ਸਭ ਨੂੰ ਸਵਾਲ ਕਰਦੇ ਹਨ ਕਿ ਇਤਨਾ ਸੰਨਾਟਾ ਕਿਉਂ ਹੈ?
ਸ਼ਿਵ ਸੈਨਾ ਨੇ ਇਸ ਡਾਇਲਾਗ ਦੇ ਰਾਹੀਂ ਦੇਸ਼ ਵਿੱਚ ਆਰਥਿਕ ਮੰਦੀ ਅਤੇ ਤਿਓਹਾਰਾਂ ਮੌਕੇ ਬਜ਼ਾਰਾਂ ਵਿੱਚੋਂ ਗਾਇਬ ਰੌਣਕ ਲਈ ਸਰਕਾਰ ਨੇ ਨੋਟਬੰਦੀ ਅਤੇ ਗ਼ਲਤ ਤਰੀਕੇ ਨਾਲ ਮਾਲ ਅਤੇ ਸੇਵਾ ਕਰ (ਜੀਐੱਸਟੀ) ਨੂੰ ਜਿੰਮੇਵਾਰ ਦੱਸਿਆ ਹੈ।
ਸਾਮਨਾ ਵਿੱਚ ਲਿਖਿਆ ਹੈ, ਸੁਸਤੀ ਦੇ ਡਰ ਤੋਂ ਬਜ਼ਾਰਾਂ ਦੀ ਰੌਣਕ ਚਲੀ ਗਈ ਹੈ ਅਤੇ ਵਿਕਰੀ 30 ਤੋਂ 40 ਫ਼ੀਸਦੀ ਦੀ ਕਮੀ ਆਈ ਹੈ। ਉਦਯੋਗਾਂ ਦੀ ਹਾਲਤ ਖ਼ਰਾਬ ਹੈ ਅਤੇ ਉਤਪਾਦਕ ਇਕਾਈਆਂ ਬੰਦ ਹੋ ਰਹੀਆਂ ਹਨ, ਇਸ ਨਾਲ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ।
ਮਰਾਠੀ ਸਾਮਨਾ ਨੇ ਲਿਖਿਆ ਕਿ ਕਈ ਬੈਂਕਾਂ ਦੀ ਹਾਲਤ ਖ਼ਰਾਬ ਹੈ, ਉਹ ਵਿੱਤੀ ਸੰਕਟ ਨਾਲ ਜੂਝ ਰਹੇ ਹਨ ਅਤੇ ਲੋਕਾਂ ਕੋਲ ਖ਼ਰਚ ਕਰਨ ਲਈ ਪੈਸਾ ਨਹੀਂ ਹੈ।
ਇਹ ਵੀ ਪੜ੍ਹੋ : ਭਾਰਤੀ ਸ਼ੇਅਰ ਬਾਜ਼ਾਰ ਅਤੇ ਕਮੋਡਿਟੀ ਬਾਜ਼ਾਰ ਵਿੱਚ ਅੱਜ ਕਾਰੋਬਾਰ ਬੰਦ