ETV Bharat / business

ਸੈਂਸੈਕਸ 670 ਅੰਕ ਟੁੱਟ ਕੇ 28,000 ਤੋਂ ਆਇਆ ਹੇਠਾਂ, ਨਿਫ਼ਟੀ ਵੀ 170 ਅੰਕ ਟੁੱਟਿਆ - national stock exchange

30 ਸ਼ੇਅਰਾਂ ਵਾਲੇ ਸੈਂਸੈਕਸ 674.36 ਅੰਕ ਯਾਨਿ ਕਿ 2.39 ਫ਼ੀਸਦੀ ਟੁੱਟ ਕੇ 2.590.95 ਅੰਕਾਂ ਉੱਤੇ ਬੰਦ ਹੋਇਆ। ਇਸੇ ਪ੍ਰਕਾਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 170.01 ਅੰਕ ਯਾਨਿ ਕੀ 2.06 ਫ਼ੀਸਦ ਦਾ ਗੋਤਾ ਖਾ ਕੇ 8,083.80 ਅੰਕਾਂ ਉੱਤੇ ਬੰਦ ਹੋਇਆ।

ਸੈਂਸੈਕਸ 670 ਅੰਕ ਟੁੱਟ ਕੇ 28,000 ਤੋਂ ਆਇਆ ਹੇਠਾਂ, ਨਿਫ਼ਟੀ ਵੀ 170 ਅੰਕ ਟੁੱਟਿਆ

author img

By

Published : Apr 3, 2020, 7:50 PM IST

ਮੁੰਬਈ : ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਕਾਰਨ ਬੈਂਕਿੰਗ ਸ਼ੇਅਰਾਂ ਵਿੱਚ ਗਿਰਾਵਟ ਨਾਲ ਸ਼ੁੱਕਰਵਾਰ ਨੂੰ ਬੀਐੱਸਈ ਸੈਂਸੈਕਸ 674 ਅੰਕ ਟੁੱਟ ਗਿਆ। ਇਸ ਮਹਾਮਾਰੀ ਦੇ ਆਰਥਿਕ ਪ੍ਰਭਾਵ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ, ਜਿਸ ਨਾਲ ਬਜ਼ਾਰ ਹੇਠਾਂ ਆ ਰਿਹਾ ਹੈ।

ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦਿਨ ਵਿੱਚ ਕਾਰੋਬਾਰ ਦੌਰਾਨ ਇੱਕ ਸਮੇਂ 27,500.79 ਅੰਕ ਹੇਠਲੇ ਪੱਧਰ ਉੱਤੇ ਆ ਗਿਆ। ਅੰਤ ਵਿੱਚ ਇਹ 674.36 ਅੰਕ ਜਾਂ 2.39 ਫ਼ੀਸਦ ਦੇ ਨੁਕਸਾਨ ਨਾਲ 27,590.95 ਅੰਕਾਂ ਉੱਤੇ ਬੰਦ ਹੋਇਆ। ਐੱਨਐੱਸਈ ਦਾ ਨਿਫ਼ਟੀ ਵੀ 170 ਅੰਕ ਜਾਂ 2.06 ਫ਼ੀਸਦ ਟੁੱਟ ਕੇ 8,083.80 ਅੰਕਾਂ ਉੱਤੇ ਆ ਗਿਆ।

ਇਸ ਤੋਂ ਪਹਿਲਾਂ ਸ਼ੁਰੂਆਤੀ ਕਾਰੋਬਾਰ ਵਿੱਚ ਬੀਐੱਸਈ ਸੈਂਸੈਕਸ 27,800.07 ਅੰਕਾਂ ਤੱਕ ਟੁੱਟਣ ਤੋਂ ਬਾਅਦ 375.34 ਅੰਕਾਂ ਜਾਂ 1.33 ਫ਼ੀਸਦ ਗਿਰਾਵਟ 27,889.97 ਉੱਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ 105.55 ਅੰਕ ਜਾਂ 1.28 ਫ਼ੀਸਦ ਡਿੱਗ ਕੇ 8,148.45 ਉੱਤੇ ਸੀ।

ਗਿਰਾਵਟ ਵਾਲੇ ਸ਼ੇਅਰ
ਸੈਂਸੈਕਸ ਦੀ ਕੰਪਨੀਆਂ ਵਿੱਚ ਐਕਸਿਸ ਬੈਂਕ ਦਾ ਸ਼ੇਅਰ ਸਭ ਤੋਂ ਜ਼ਿਆਦਾ 9 ਫ਼ੀਸਦੀ ਟੁੱਟਿਆ। ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਟਾਇਟਨ, ਐੱਸਬੀਆਈ, ਮਾਰੂਤੀ, ਐੱਚਡੀਐੱਫ਼ਸੀ ਅਤੇ ਏਸ਼ੀਅਨ ਪੇਂਟਜ਼ ਦੇ ਸ਼ੇਅਰ ਵੀ ਨੁਕਸਾਨ ਵਿੱਚ ਰਹੇ।

ਤੇਜ਼ੀ ਵਾਲੇ ਸ਼ੇਅਰ
ਉੱਥੇ ਹੀ ਦੂਸਰੇ ਪਾਸੇ ਸਨਫਾਰਮਾ, ਆਈਟੀਸੀ, ਓਐੱਨਜੀਸੀ, ਮਹਿੰਦਰਾ ਐਂਡ ਮਹਿੰਦਰਾ ਅਤੇ ਟੈੱਕ ਮਹਿੰਦਰਾ ਦੇ ਸ਼ੇਅਰ ਵੀ ਲਾਭ ਵਿੱਚ ਰਿਹੇ।

ਕੀ ਕਹਿੰਦੇ ਹਨ ਕਾਰੋਬਾਰੀ
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਰੋਜ਼ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਨਿਵੇਸ਼ਕ ਆਰਥਿਕ ਮੰਦੀ ਦੇ ਸ਼ੱਕ ਨੂੰ ਲੈ ਕੇ ਘਬਰਾਏ ਹੋਏ ਹਨ। ਏਸ਼ੀਆਈ ਵਿਕਾਸ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਨਾਲ ਵਿਸ਼ਵੀ ਅਰਥ-ਵਿਵਸਥਾ ਨੁੰ 4,100 ਅਰਬ ਡਾਲਰ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮਹਾਂਮਾਰੀ ਨੇ ਅਮਰੀਕਾ, ਯੂਰਪ ਅਤੇ ਹੋਰ ਵੱਡੀਆਂ ਅਰਥ-ਵਿਵਸਾਥਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਏਡੀਬੀ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਵਿੱਚ ਭਾਰਤ ਦੀ ਵਾਧਾ ਦਰ ਘੱਟ ਕੇ 4 ਫ਼ੀਸਦੀ ਉੱਤੇ ਆ ਜਾਵੇਗੀ।

(ਪੀਟੀਆਈ-ਭਾਸ਼ਾ)

ETV Bharat Logo

Copyright © 2025 Ushodaya Enterprises Pvt. Ltd., All Rights Reserved.