ETV Bharat / business

ਸਾਬਣ ਤੇ ਡੈਟੌਲ ਵਾਂਗ ਹੀ ਕੀਟਾਣੂਨਾਸ਼ਕ ਹੈ ਸੈਨੇਟਾਈਜ਼ਰ, ਲਗਾਇਆ ਜਾਵੇਗਾ 18 ਫੀਸਦੀ ਜੀਐਸਟੀ: ਵਿੱਤ ਮੰਤਰਾਲਾ - ਸਾਬਣ ਤੇ ਡੈਟੌਲ ਵਾਂਗ ਹੀ ਕੀਟਾਣੂਨਾਸ਼ਕ ਹੈ ਸੈਨੇਟਾਈਜ਼ਰ

ਵਿੱਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਹੈਂਡ ਸੈਨੇਟਾਈਜ਼ਰ ਦੇ ਨਿਰਮਾਣ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਰਸਾਇਣ, ਪੈਕਿੰਗ ਸਮਗਰੀ ਅਤੇ ਕੱਚੇ ਮਾਲ ਦੀ ਸੇਵਾ, ਸਮੇਤ ਹੋਰਨਾਂ ਉੱਤੇ 18 ਫੀਸਦੀ ਦਾ ਵਸਤੂ ਅਤੇ ਸੇਵਾ ਟੈਕਸ (ਜੀਐਸਟੀ) ਲੱਗਦਾ ਹੈ।

ਫ਼ੋਟੋ।
ਫ਼ੋਟੋ।
author img

By

Published : Jul 16, 2020, 1:16 PM IST

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਸੈਨੇਟਾਈਜ਼ਰ ਵੀ ਸਾਬਣ ਤੇ ਡੈਟੌਲ ਸਣੇ ਹੋਰਾਂ ਵਾਂਗ ਕੀਟਾਣੂਨਾਸ਼ਕ ਹੈ, ਜਿਸ ਉੱਤੇ 18 ਫੀਸਦੀ ਜੀਐਸਟੀ ਲੱਗੇਗਾ। ਵਿੱਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਹੈਂਡ ਸੈਨੇਟਾਈਜ਼ਰ ਦੇ ਨਿਰਮਾਣ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਰਸਾਇਣ, ਪੈਕਿੰਗ ਸਮਗਰੀ ਅਤੇ ਕੱਚੇ ਮਾਲ ਦੀ ਸੇਵਾ, ਸਮੇਤ ਹੋਰਨਾਂ ਉੱਤੇ 18 ਫੀਸਦੀ ਦਾ ਵਸਤੂ ਅਤੇ ਸੇਵਾ ਟੈਕਸ (ਜੀਐਸਟੀ) ਲੱਗਦਾ ਹੈ।

ਮੰਤਰਾਲੇ ਨੇ ਕਿਹਾ ਕਿ ਸੈਨੇਟਾਈਜ਼ਰ ਅਤੇ ਉਸੇ ਤਰ੍ਹਾਂ ਦੀਆਂ ਹੋਰ ਚੀਜ਼ਾਂ 'ਤੇ ਜੀਐਸਟੀ ਦੀ ਦਰ ਘਟਾਉਣ ਨਾਲ ਰਿਵਰਸ ਡਿਊਟੀ ਢਾਂਚਾ ਬਣਾਇਆ ਜਾਵੇਗਾ। ਜਾਣਿ ਕਿ ਕੱਚੇ ਮਾਲ ਉੱਤੇ ਤਿਆਰ ਉਤਪਾਦਨ ਦੇ ਮੁਕਾਬਲੇ ਜ਼ਿਆਦਾ ਰੇਟ ਹੈ। ਇਹ ਘਰੇਲੂ ਨਿਰਮਾਤਾਵਾਂ ਦੇ ਨਾਲ-ਨਾਲ ਹੈਂਡ ਸੈਨੇਟਾਈਜ਼ਰ ਦੇ ਆਯਾਤਕਾਂ ਨੂੰ ਵੀ ਨੁਕਸਾਨ ਪਹੁੰਚਾਏਗਾ।

ਵਿੱਤ ਮੰਤਰਾਲੇ ਨੇ ਇਸ ਬਾਰੇ ਵਿਸਥਾਰ ਨਾਲ ਦੱਸਿਆ ਕਿ ਜੀਐਸਟੀ ਦੀ ਦਰ ਘਟਾਉਣ ਨਾਲ ਸੈਨੇਟਾਈਜ਼ਰ ਦੀ ਦਰਾਮਦ ਸਸਤੀ ਹੋ ਜਾਵੇਗੀ। ਜੇ ਕੱਚੇ ਮਾਲ ਉੱਤੇ ਤਿਆਰ ਉਤਪਾਦ ਨਾਲੋਂ ਵਧੇਰੇ ਟੈਕਸ ਲਗਾਇਆ ਜਾਂਦਾ ਹੈ, ਤਾਂ ਇਹ ਘਰੇਲੂ ਉਦਯੋਗ ਨੂੰ ਨੁਕਸਾਨ ਪਹੁੰਚਾਏਗਾ।

ਬਿਆਨ ਮੁਤਾਬਕ, "ਜੀਐਸਟੀ ਦਰ ਵਿੱਚ ਕਮੀ ਆਯਾਤ ਨੂੰ ਸਸਤਾ ਬਣਾ ਦੇਵੇਗੀ। ਇਹ ਦੇਸ਼ ਦੇ ਸਵੈ-ਨਿਰਭਰ ਭਾਰਤ ਦੀ ਨੀਤੀ ਦੇ ਵਿਰੁੱਧ ਹੋਵੇਗੀ। ਜੇ ਨਿਰਮਾਤਾ ਨੂੰ ਉਲਟਾ ਡਿਊਟੀ ਢਾਂਚੇ ਨਾਲ ਮੁਕਸਾਨ ਹੁੰਦਾ ਹੈ ਤਾਂ ਗਾਹਕਾਂ ਨੂੰ ਵੀ ਇਸ ਦਾ ਫਾਇਦਾ ਨਹੀਂ ਹੋਵੇਗਾ।"

ਐਡਵਾਂਸ ਰੂਲਿੰਗ ਅਥਾਰਟੀ ਦੇ ਗੋਆ ਬੈਂਚ ਨੇ ਹਾਲ ਹੀ ਵਿੱਚ ਪ੍ਰਬੰਧ ਕੀਤਾ ਹੈ ਕਿ ਸ਼ਰਾਬ ਅਧਾਰਤ ਹੈਂਡ ਸੈਨੇਟਾਈਜ਼ਰ ਉੱਤੇ ਜੀਐਸਟੀ ਤਹਿਤ 18 ਫੀਸਦੀ ਫੀਸ ਵਸੂਲੀ ਜਾਵੇਗੀ। ਹਾਲਾਂਕਿ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਹੈਂਡ ਸੈਨੇਟਾਈਜ਼ਰ ਨੂੰ ਲਾਜ਼ਮੀ ਵਸਤੂਆਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ, ਜੀਐਸਟੀ ਐਕਟ ਦੇ ਤਹਿਤ ਛੋਟ ਵਾਲੀਆਂ ਚੀਜ਼ਾਂ ਦੀ ਵੱਖਰੀ ਸੂਚੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.