ਮੁੰਬਈ : ਦੇਸ਼ ਦੇ ਚੋਟੀ ਦੀ ਤਕਨੀਕੀ ਕੰਪਨੀ ਰਿਲਾਇੰਸ ਇੰਡਸਟ੍ਰੀਡਜ਼ ਲਿਮਟਡ ਦੀ 42ਵੀਂ ਸਲਾਨਾ ਆਮ ਮੀਟਿੰਗ ਸੋਮਵਾਰ ਭਾਵ ਕਿ 12 ਅਗਸਤ ਨੂੰ ਹੋਣ ਜਾ ਰਹੀ ਹੈ।
ਆਸ ਹੈ ਕਿ ਇਸ ਆਮ ਮੀਟਿੰਗ ਵਿੱਚ ਕੰਪਨੀ ਆਪਣੇ ਜੀਓ ਗਾਹਕਾਂ ਲਈ ਵੱਡਾ ਫ਼ੈਸਲਾ ਲੈ ਸਕਦੀ ਹੈ। ਅਸਲ ਵਿੱਚ ਇਸ ਏਜੀਐੱਮ ਮੀਟਿੰਗ ਵਿੱਚ ਕੰਪਨੀ ਜੀਓ ਗੀਗਾ ਫ਼ਾਇਬਰ ਲਾਂਚ ਨੂੰ ਲੈ ਕੇ ਅਧਿਕਾਰਕ ਐਲਾਨ ਕਰ ਸਕਦੀ ਹੈ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਹੋਈ ਸਲਾਨਾ ਮੀਟਿੰਗ ਵਿੱਚ ਗੀਗਾ ਫ਼ਾਇਬਰ ਸੇਵਾ ਦਾ ਐਲਾਨ ਕੀਤਾ ਸੀ, ਪਰ ਆਮ ਜਨਤਾ ਤੋਂ ਇਹ ਸੇਵਾ ਫਿਲਹਾਲ ਬਹੁਤ ਦੂਰ ਹੈ। ਜੀਓ ਗੀਗਾ ਫ਼ਾਇਬਰ ਨੂੰ ਹੋਲੀ-ਹੋਲੀ ਕੁੱਝ ਸ਼ਹਿਰਾਂ ਵਿੱਚ ਫ਼ੈਲਾ ਰਹੀ ਹੈ, ਪਰ ਇਸ ਨੂੰ ਸ਼ੁਰੂ ਕਰਨ ਦੇ ਸਬੰਧ ਵਿੱਚ ਕੋਈ ਵੀ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ : ਸੈਮਸੰਗ ਨੇ ਲਾਂਚ ਕੀਤੇ ਧਮਾਕੇਦਾਰ ਫ਼ੋਨ
ਕੁੱਝ ਦਿਨ ਪਹਿਲਾਂ ਹੀ ਇੱਕ ਰਿਪੋਰਟ ਆਈ ਸੀ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਿਰਫ਼ 600 ਰੁਪਏ ਵਿੱਚ ਰਿਲਾਇੰਸ ਜੀਓ ਆਪਣੇ ਜੀਓ ਗੀਗਾ ਫ਼ਾਇਬਰ ਤਹਿਤ ਅਨਲਿਮਿਟਡ ਸੇਵਾਵਾਂ ਦੇਵੇਗਾ। ਜਾਣਕਾਰੀ ਮੁਤਾਬਕ 600 ਰੁਪਏ ਦੇ ਮਹੀਨਾ ਸ਼ੁਲਕ ਉੱਤੇ ਗਾਹਕਾਂ ਨੂੰ ਬ੍ਰਾਡਬੈਂਡ, ਲੈਂਡਲਾਇਨ ਅਤੇ ਟੀਵੀ ਦੀ ਕਾਮਬੋ ਸੇਵਾ ਮਿਲੇਗੀ।
ਕੀ ਹੈ ਜੀਓ ਗੀਗਾਫ਼ਾਇਬਰ
ਇਹ ਇੱਕ ਹਾਈਸਪੀਡ ਇੰਟਰਨੈੱਟ ਸੇਵਾ ਹੈ ਜਿਸ ਰਾਹੀਂ ਇੰਟਰਨੈੱਟ ਤੋਂ ਇਲਾਵਾ ਕਾਲਿੰਗ, ਟੀਵੀ, ਡੀਟੀਐੱਚ ਦੀ ਸੁਵਿਧਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੀਓ ਗੀਗਾਫ਼ਾਇਬਰ ਦੇ ਇੱਕ ਕੁਨੈਕਸ਼ਨ ਉੱਤੇ ਇੱਕ ਨਾਲ 40 ਡਿਵਾਇਸਾਂ ਨੂੰ ਜੋੜਿਆ ਜਾ ਸਕਦਾ ਹੈ। ਟ੍ਰਾਇਲ ਦੌਰਾਨ ਗਾਹਕਾਂ ਨੂੰ 100 ਐੱਮਬੀਪੀਐੱਸ ਦੀ ਸਪੀਡ ਨਾਲ ਡਾਟਾ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਕੰਪਨੀ 4500 ਰੁਪਏ ਸਿਕਓਰਟੀ ਦੇ ਤੌਰ ਉੱਤੇ ਵੀ ਲੈ ਰਹੀ ਹੈ।