ETV Bharat / business

ਆਨਲਾਈਨ ਆਰਡਰ 'ਤੇ ਭੋਜਨ ਸਪਲਾਈ ਕਰਨ ਵਾਲੀ ਕੰਪਨੀਆਂ ਦੇ ਖਿਲਾਫ਼ ਰੈਸਟੋਰੈਂਟ ਸੰਗਠਨ - ਸੀ.ਸੀ.ਸੀ.ਆਈ. ਵਿੱਚ ਦਰਖਾਸਤ

ਆਨਲਾਈਨ ਆਰਡਰ ਲੈ ਕੇ ਭੋਜਨ ਸਪਲਾਈ ਕਰਨ ਵਾਲੀ ਦੋ ਪ੍ਰਮੁੱਖ ਕੰਪਨੀਆਂ ਜ਼ੋਮੈਟੋ ਅਤੇ ਸਵਿਗੀ 'ਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗੇ ਹਨ। ਰੈਸਟੋਰੈਂਟ ਸੰਗਠਨ ਨੇ ਉਨ੍ਹਾਂ ਖਿਲਾਫ਼ ਪ੍ਰਤੀਯੋਗੀ ਕਮਿਸ਼ਨ ਦਾ ਰੁਖ ਕੀਤਾ ਹੈ।

ਆਨਲਾਈਨ ਆਰਡਰ ਲੈ ਕੇ ਭੋਜਨ ਸਪਲਾਈ ਕਰਨ ਵਾਲੀ ਕੰਪਨੀਆਂ ਦੇ ਖਿਲਾਫ਼ ਰੈਸਟੋਰੈਂਟ ਸੰਗਠਨ

author img

By

Published : Jul 6, 2021, 7:42 AM IST

ਨਵੀਂ ਦਿੱਲੀ: ਰੈਸਟੋਰੈਂਟ ਚਲਾਉਣ ਵਾਲੇ ਸੰਗਠਨ ਐਨ.ਆਰ.ਏ.ਆਈ ਨੇ ਜ਼ੋਮੈਟੋ ਅਤੇ ਸਵਿਗੀ 'ਤੇ ਗੈਰ-ਪ੍ਰਤੀਯੋਗੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਹਨ। ਸੰਗਠਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਭੋਜਨ ਦਾ ਆਨਲਾਈਨ ਆਰਡਰ ਲੈਣ ਵਾਲੇ ਦੋਵਾਂ ਪਲੇਟਫਾਰਮਾਂ ਖਿਲਾਫ਼ ਪੂਰੀ ਜਾਂਚ ਲਈ ਭਾਰਤ ਦੇ ਪ੍ਰਤੀਯੋਗੀ ਕਮਿਸ਼ਨ (ਸੀਸੀਆਈ) ਨੂੰ ਅਰਜ਼ੀ ਦਿੱਤੀ ਹੈ।

ਆਨਲਾਈਨ ਆਰਡਰ ਲੈ ਕੇ ਭੋਜਨ ਸਪਲਾਈ ਕਰਨ ਵਾਲੀ ਕੰਪਨੀਆਂ ਦੇ ਖਿਲਾਫ਼ ਰੈਸਟੋਰੈਂਟ ਸੰਗਠਨ
ਆਨਲਾਈਨ ਆਰਡਰ ਲੈ ਕੇ ਭੋਜਨ ਸਪਲਾਈ ਕਰਨ ਵਾਲੀ ਕੰਪਨੀਆਂ ਦੇ ਖਿਲਾਫ਼ ਰੈਸਟੋਰੈਂਟ ਸੰਗਠਨ

ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐਨ.ਆਰ.ਏ.ਆਈ) ਨੇ ਇਕ ਬਿਆਨ 'ਚ ਕਿਹਾ ਕਿ ਜ਼ੋਮੈਟੋ ਅਤੇ ਸਵਿਗੀ ਦੀਆਂ ਗੈਰ-ਮੁਕਾਬਲੇ ਵਾਲੀਆਂ ਗਤੀਵਿਧੀਆਂ ਰੈਸਟੋਰੈਂਟਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਉਨ੍ਹਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਸੀ.ਸੀ.ਆਈ ਨੂੰ ਇਸ ਸਬੰਧ 'ਚ 1 ਜੁਲਾਈ ਨੂੰ ਅਰਜ਼ੀ ਦਿੱਤੀ ਗਈ ਹੈ।

ਸੰਗਠਨ ਨੇ ਕਿਹਾ ਕਿ ਅਸੀ ਆਪਣੀ ਅਰਜ਼ੀ 'ਚ ਸਹੀ ਅੰਕੜਿਆਂ ਦੀ ਜਾਣਕਾਰੀ ਨਾ ਦੇਣਾ, ਵਧੇਰੇ ਕਮਿਸ਼ਨ ਲੈਣਾ, ਕਾਫ਼ੀ ਛੋਟ ਦੇਣਾ, ਪਲੇਟਫਾਰਮ ਦੀ ਨਿਰਪੱਖਤਾ ਦੇ ਨਿਯਮਾਂ ਦੀ ਉਲੰਘਣਾ ਅਤੇ ਪਾਰਦਰਸ਼ਤਾ ਦੀ ਘਾਟ ਵਰਗੇ ਮੁੱਦੇ ਚੁੱਕੇ ਹਨ।

ਐਨ.ਆਰ.ਏ.ਆਈ ਦੇ ਪ੍ਰਧਾਨ ਅਨੁਰਾਗ ਕਤਰਿਆਰ ਨੇ ਕਿਹਾ ਕਿ ਅਸੀਂ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਪਿਛਲੇ 15-18 ਮਹੀਨਿਆਂ 'ਚ ਜ਼ੋਮੈਟੋ ਅਤੇ ਸਵਿਗੀ ਨਾਲ ਲਗਾਤਾਰ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਕਿਹਾ, “ਹਾਲਾਂਕਿ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਮੁਸ਼ਕਿਲਾਂ ਦਾ ਹੱਲ ਕੱਢਣ ਵਿੱਚ ਅਸਮਰਥ ਰਹੇ ਹਾਂ।”

ਕਤਰਿਆਰ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਹੁਣ ਅਸੀਂ ਸੀ.ਸੀ.ਸੀ.ਆਈ. ਵਿੱਚ ਦਰਖਾਸਤ ਦਿੱਤੀ ਹੈ ਅਤੇ ਇਸ ਮਾਮਲੇ ਦੀ ਵਿਸਥਾਰਤ ਜਾਂਚ ਦੀ ਬੇਨਤੀ ਕੀਤੀ ਹੈ।

ਇਸ ਸਬੰਧ ਵਿੱਚ ਜ਼ੋਮੈਟੋ ਅਤੇ ਸਵਿਗੀ ਨੂੰ ਉਨ੍ਹਾਂ ਦਾ ਜਵਾਬ ਮੰਗਣ ਲਈ ਇੱਕ ਈ-ਮੇਲ ਭੇਜਿਆ ਗਿਆ ਸੀ, ਪਰ ਫਿਲਹਾਲ ਉਨ੍ਹਾਂ ਦੇ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।

ਇਹ ਵੀ ਪੜ੍ਹੋ:Indian Idol-12 ਸੀਜ਼ਨ ਨੂੰ ਲੈ ਕੇ ਇਹ ਬੋਲੇ ਗਾਇਕ ਆਦਿੱਤਿਆ ਨਾਰਾਇਣ

ETV Bharat Logo

Copyright © 2025 Ushodaya Enterprises Pvt. Ltd., All Rights Reserved.