ETV Bharat / business

ਪ੍ਰਧਾਨ ਮੰਤਰੀ ਨੇ ਭਾਰਤ ਨੂੰ ਸ਼ਹਿਰੀਕਰਣ, ਟ੍ਰੈਫ਼ਿਕ 'ਚ ਨਿਵੇਸ਼ ਮੌਕਿਆਂ ਵੱਜੋਂ ਪੇਸ਼ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਨੂੰ ਕੋਰੋਨਾ ਸੰਕਟ ਤੋਂ ਬਾਅਦ ਦੁਨੀਆ ਲੋਕਾਂ ਦੇ ਹਿਸਾਬ ਨਾਲ ਬਣਾਉਣੀ ਪਵੇਗੀ ਅਤੇ ਸ਼ਹਿਰਾਂ ਨੂੰ ਲੋਕਾਂ ਲਈ ਵੱਧ ਰਹਿਣ ਯੋਗ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕਤਾ, ਪ੍ਰਕਿਰਿਆ ਅਤੇ ਪ੍ਰਚਲਨ ਨੂੰ ਮੁੜ ਇਕੱਠੇ ਕੀਤੇ ਬਿਨਾਂ ਕੋਰੋਨਾ ਸੰਕਟ ਦੇ ਬਾਅਦ ਮੁੜ ਸ਼ੁਰੂਆਤ ਸੰਭਵ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਨੂੰ ਸ਼ਹਿਰੀਕਰਣ, ਟ੍ਰੈਫ਼ਿਕ 'ਚ ਨਿਵੇਸ਼ ਮੌਕਿਆਂ ਵੱਜੋਂ ਪੇਸ਼ ਕੀਤਾ
ਪ੍ਰਧਾਨ ਮੰਤਰੀ ਨੇ ਭਾਰਤ ਨੂੰ ਸ਼ਹਿਰੀਕਰਣ, ਟ੍ਰੈਫ਼ਿਕ 'ਚ ਨਿਵੇਸ਼ ਮੌਕਿਆਂ ਵੱਜੋਂ ਪੇਸ਼ ਕੀਤਾ
author img

By

Published : Nov 17, 2020, 10:28 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰੀਕਰਨ, ਟ੍ਰੈਫ਼ਿਕ, ਨਵੀਨਤਾ ਅਤੇ ਟਿਕਾਉ ਹੱਲ ਵਰਗੇ ਖੇਤਰਾਂ ਵਿੱਚ ਨਿਵੇਸ਼ ਦੇ ਮੌਕੇ ਤਲਾਸ਼ ਕਰਨ ਵਾਲਿਆਂ ਲਈ ਮੰਗਲਵਾਰ ਭਾਰਤ ਨੂੰ ਸਭ ਤੋਂ ਖਿੱਚ ਭਰਪੂਰ ਨਿਵੇਸ਼ ਦੀ ਮੰਜ਼ਿਲ ਵੱਜੋਂ ਪੇਸ਼ ਕੀਤਾ।

ਉਨ੍ਹਾਂ ਨੇ ਬਲੂਮਬਰਗ ਨਿਊ ਇਕੋਨਮੀ ਫ਼ੋਰਮ ਵਿੱਚ ਕਿਹਾ ਕਿ ਅਗਲੇ ਦੋ ਦਹਾਕਿਆਂ ਵਿੱਚ ਭਾਰਤ ਅਤੇ ਕੁੱਝ ਅਫ਼ਰੀਕੀ ਦੇਸ਼ਾਂ ਵਿੱਚ ਸ਼ਹਿਰੀਕਰਨ ਦੀ ਸਭ ਤੋਂ ਵੱਡੀ ਲਹਿਰ ਵੇਖੀ ਜਾ ਸਕੇਗੀ।

ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਸੰਕਟ ਤੋਂ ਬਾਅਦ ਦੀ ਦੁਨੀਆ ਲੋਕਾਂ ਦੇ ਹਿਸਾਬ ਨਾਲ ਬਣਾਉਣੀ ਪਵੇਗੀ ਅਤੇ ਸ਼ਹਿਰਾਂ ਨੂੰ ਲੋਕਾਂ ਲਈ ਵੱਧ ਰਹਿਣ ਯੋਗ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕਤਾ, ਪ੍ਰਕਿਰਿਆ ਅਤੇ ਪ੍ਰਚਲਨ ਨੂੰ ਮੁੜ ਇਕੱਠੇ ਕੀਤੇ ਬਿਨਾਂ ਕੋਰੋਨਾ ਸੰਕਟ ਦੇ ਬਾਅਦ ਮੁੜ ਸ਼ੁਰੂਆਤ ਸੰਭਵ ਨਹੀਂ ਹੈ।

ਮੋਦੀ ਨੇ ਕਿਹਾ ਕਿ ਸਰਕਾਰ 2022 ਦੀ ਸਮਾਂ ਸੀਮਾ ਤੋਂ ਪਹਿਲਾਂ ਇੱਕ ਕਰੋੜ ਸਸਤੇ ਮਕਾਨ ਤਿਆਰ ਕਰੇਗੀ। ਉਨ੍ਹਾਂ ਦੱਸਿਆ ਕਿ 100 ਸਮਾਰਟ ਸ਼ਹਿਰਾਂ ਵਿੱਚ ਦੋ ਲੱਖ ਕਰੋੜ ਰੁਪਏ ਤੱਕ ਨਿਵੇਸ਼ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚੋਂ 1.4 ਲੱਖ ਕਰੋੜ ਰੁਪਏ ਦੀਆਂ ਯੋਜਨਾਵਾਂ ਜਾਂ ਤਾਂ ਪੂਰੀਆਂ ਹੋ ਗਈਆਂ ਹਨ ਜਾਂ ਫਿਰ ਪੂਰੀਆਂ ਹੋਣ ਵਾਲੀਆਂ ਹਨ।

ਮੋਦੀ ਨੇ ਕਿਹਾ, ''ਜੇਕਰ ਤੁਸੀ ਸ਼ਹਿਰੀਕਰਨ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਵਿੱਚ ਤੁਹਾਡੇ ਲਈ ਰੋਮਾਂਚਕ ਮੌਕੇ ਹਨ। ਜੇਕਰ ਤੁਸੀ ਟ੍ਰੈਫ਼ਿਕ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਵਿੱਚ ਤੁਹਾਡੇ ਲਈ ਰੋਮਾਂਚਕ ਮੌਕੇ ਹਨ। ਜੇਕਰ ਤੁਸੀ ਸਥਾਈ ਸੁਧਾਰਾਂ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਤੁਹਾਡੇ ਲਈ ਰੋਮਾਂਚਕ ਮੌਕੇ ਹਨ।''

ਉਨ੍ਹਾਂ ਕਿਹਾ, ਇਹ ਮੌਕੇ ਮੌਜੂਦਾ ਲੋਕਤੰਤਰ, ਵਪਾਰ ਦੇ ਅਨੁਕੂਲ ਵਾਤਾਵਰਨ ਅਤੇ ਇੱਕ ਵੱਡੇ ਬਾਜ਼ਾਰ ਨਾਲ ਮਿਲਦੇ ਹਨ। ਉਨ੍ਹਾਂ ਕਿਹਾ, ''ਭਾਰਤ ਸ਼ਹਿਰੀ ਬਦਲਾਅ ਦੇ ਰਾਹ 'ਤੇ ਚੰਗੀ ਤਰ੍ਹਾਂ ਅੱਗੇ ਵੱਧ ਰਿਹਾ ਹੈ।''

ETV Bharat Logo

Copyright © 2024 Ushodaya Enterprises Pvt. Ltd., All Rights Reserved.