ਨਵੀਂ ਦਿੱਲੀ : ਰਾਜਧਾਨੀ 'ਚ ਬੀਤੇ ਦਿਨੀਂ ਡੀਜ਼ਲ ਦੀ ਕੀਮਤ 'ਚ ਵੈਟ ਦੀ ਕਟੌਤੀ ਤੋਂ ਬਾਅਦ ਡੀਜ਼ਲ ਦੀ ਕੀਮਤ ਘੱਟ ਕੇ 73.56 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ ਅਤੇ ਇਸ 'ਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਹੋਇਆ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਡੀਜ਼ਲ ਦੀ ਕੀਮਤ 'ਚ 8.38 ਰੁਪਏ ਪ੍ਰਤੀ ਲੀਟਰ ਕਟੌਤੀ ਕੀਤੀ ਗਈ ਸੀ। ਜਿਸ ਤੋਂ ਬਾਅਦ ਡੀਜ਼ਲ ਦੀ ਕੀਮਤ 81.94 ਤੋਂ ਘੱਟ ਕੇ 73.56 ਰੁਪਏ ਪ੍ਰਤੀ ਲੀਟਰ ਹੋ ਗਈ ਸੀ।
ਸੋਮਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਸਥਿਰ ਰਹੀ , ਇਥੇ ਡੀਜ਼ਲ 73.56 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 80.43 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
ਇੱਕ ਹਫ਼ਤੇ ਤੋਂ ਰਾਹਤ
ਪਿਛਲੇ ਸੱਤ ਦਿਨਾਂ ਤੋਂ ਮਹਾਨਗਰਾਂ ਵਿੱਚ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਕਿਉਂਕਿ ਉਦੋਂ ਤੋਂ ਪੈਟਰੋਲ ਪੰਪ ਵੱਲੋਂ ਕੀਮਤਾਂ 'ਚ ਤਬਦੀਲੀ ਨਹੀਂ ਕੀਤੀ ਗਈ।
ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਦੇ ਉਤਪਾਦ ਵੈਟ ਨੂੰ 30 ਫੀਸਦੀ ਤੋਂ ਘੱਟ ਕਰਕੇ 16.75 ਫੀਸਦੀ ਕਰਨ ਦੇ ਫੈਸਲੇ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ ਵਿੱਚ 8.38 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ ਸੀ।
ਤੇਲ ਕੀਮਤਾਂ 'ਚ ਕਟੌਤੀ ਨੇ ਇੱਕ ਮਹੀਨੇ ਤੋਂ ਬਾਅਦ ਸ਼ਹਿਰ ਵਿੱਚ ਪੈਟਰੋਲ ਦੇ ਮੁਕਾਬਲ ਮੁੜ ਤੋਂ ਡੀਜ਼ਲ ਦੀ ਕੀਮਤ ਘਟਾ ਦਿੱਤੀ ਹੈ। ਰਾਜਧਾਨੀ ਦਿੱਲੀ ਦੇਸ਼ ਦਾ ਇੱਕ ਮਾਤਰ ਅਜਿਹਾ ਸ਼ਹਿਰ ਸੀ ਜਿਥੇ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਵੱਧ ਸੀ। ਪਿਛਲੇ ਮਹੀਨੇ ਦਿੱਲੀ 'ਚ ਡੀਜ਼ਲ ਦੀਆਂ ਕੀਮਤਾਂ ਪੈਟਰੋਲ ਤੋਂ ਵੱਧ ਸੀ।
ਕੀਮਤਾਂ 'ਚ 1.5 ਰੁਪਏ ਦੇ ਅੰਤਰ ਨਾਲ ਦਿੱਲੀ ਵਿੱਚ ਪੰਪ ਆਪਰੇਟਰਾਂ ਨੂੰ ਵਪਾਰ ਵਿੱਚ ਕਾਫੀ ਨੁਕਸਾਨ ਹੋਇਆ। ਕਿਉਂਕਿ ਲੋਕ ਵਾਹਨਾਂ ਵਿੱਚ ਗੁਆਂਢੀ ਸੂਬਿਆਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਡੀਜ਼ਲ ਭਰਵਾ ਰਹੇ ਸਨ।