ETV Bharat / business

ਆਖ਼ਰੀ ਦਿਨ 20 ਫ਼ੀਸਦੀ ਲੋਕਾਂ ਨੇ ਹੀ ਭਰੀਆਂ ਜੀਐੱਸਟੀ ਰਿਟਰਨਾਂ - GST return last date

ਜੀਐੱਸਟੀ ਨੈੱਟਵਰਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ ਇਸ ਮਹੀਨੇ ਭਰੀਆਂ ਗਈਆਂ ਰਿਟਰਨਾਂ ਤੋਂ ਪਤਾ ਚੱਲਦਾ ਹੈ ਕਿ ਜੀਐੱਸਟੀ ਰਿਟਰਨਾਂ ਭਰਨ ਦੀ ਪ੍ਰਣਾਲੀ ਉਮੀਦ ਦੇ ਹੱਦ ਦੇ ਅੰਦਰ ਕੰਮ ਕਰ ਰਹੀ ਹੈ। ਇਹ ਇਸ ਤੱਥ ਤੋਂ ਪਤਾ ਚੱਲਦਾ ਹੈ ਕਿ 14 ਜਨਵਰੀ ਤੱਕ 24.6 ਲੱਖ ਜੀਐੱਸਟੀਆਰ-3ਬੀ ਫ਼ਾਰਮ ਭਰੇ ਗਏ।

One-fifth taxpayers file return on last day: GST Network
ਆਖ਼ਰੀ ਦਿਨ 20 ਫ਼ੀਸਦੀ ਲੋਕਾਂ ਨੇ ਹੀ ਭਰੀਆਂ ਜੀਐੱਸਟੀ ਰਿਟਰਨਾਂ
author img

By

Published : Jan 22, 2020, 12:10 PM IST

ਨਵੀਂ ਦਿੱਲੀ: ਜੀਐੱਸਟੀ ਨੈੱਟਵਰਕ (ਜੀਐੱਸਟੀਐਨ) ਨੇ ਮੰਗਲਵਾਰ ਨੂੰ ਕਿਹਾ ਕਿ ਕੁੱਝ ਤਕਨੀਕੀ ਝਟਕਿਆਂ ਦੇ ਬਾਵਜੂਦ 13.30 ਲੱਖ ਜੀਐੱਸਟੀਆਰ 3ਬੀ ਰਿਟਰਨਾਂ ਦੇ ਆਖ਼ਰੀ ਦਿਨ 20 ਜਨਵਰੀ ਨੂੰ ਭਰੇ ਗਏ। ਇਹ ਕੁੱਲ ਰਿਟਰਨਾਂ ਦਾ 20 ਫ਼ੀਸਦੀ ਹੈ।

ਜੀਐੱਸਟੀ ਨੈੱਟਵਰਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ ਇਸ ਮਹੀਨੇ ਭਰੀਆਂ ਗਈਆਂ ਰਿਟਰਨਾਂ ਤੋਂ ਪਤਾ ਚੱਲਦਾ ਹੈ ਕਿ ਜੀਐੱਸਟੀਐਨ ਰਿਟਰਨਾਂ ਭਰਨ ਦੀ ਪ੍ਰਣਾਲੀ ਦੀ ਉਮੀਦ ਦੇ ਅੰਦਰ ਕੰਮ ਰਹੀ ਹੈ। ਇਹ ਇਸ ਤੱਥ ਤੋਂ ਪਤਾ ਚੱਲਦਾ ਹੈ ਕਿ 14 ਜਨਵਰੀ ਤੱਕ 24.6 ਲੱਖ ਜੀਐੱਸਟੀਆਰ-3ਬੀ ਫ਼ਾਰਮ ਭਰੇ ਗਏ।

ਬਿਆਨ ਮੁਤਾਬਕ ਦਸੰਬਰ ਮਹੀਨੇ ਦੇ ਲਈ ਕੁੱਲ 65.65 ਲੱਖ ਜੀਐੱਸਟੀਆਰ-3ਬੀ ਰਿਟਰਨਾਂ ਫ਼ਾਇਲ ਕੀਤੀਆਂ ਗਈਆਂ। ਇਸ ਵਿੱਚ 13.30 ਲੱਖ ਜੀਐੱਸਟੀਆਰ-3ਬੀ ਰਿਟਰਨਾਂ ਦੇ ਆਖ਼ਰੀ ਦਿਨ ਅਰਥਾਤ 20 ਜਨਵਰੀ 2020 ਨੂੰ ਭਰੀਆਂ ਗਈਆਂ। ਕਈ ਕਰਦਾਤਾਵਾਂ ਨੇ ਸੋਸ਼ਲ ਮੀਡਿਆ ਉੱਤੇ ਤਕਨੀਕੀ ਗੜਬੜੀਆਂ ਦੀ ਸ਼ਿਕਾਇਤ ਕੀਤੀ।

ਬਿਆਨ ਮੁਤਾਬਕ 'ਵਨ ਟਾਇਮ ਪਾਸਵਰਡ'(ਓਟੀਪੀ) ਪ੍ਰਾਪਤ ਕਰਨ ਨੂੰ ਲੈ ਕੇ ਕੁੱਝ ਮਸਲੇ ਰਹੇ ਹਨ। ਇਸ ਦਾ ਕਾਰਨ ਈ-ਮੇਲ ਸੇਵਾ ਦੇਣ ਵਾਲੇ ਜਾਂ ਸਥਾਨਿਕ ਪੱਧਰ ਉੱਤੇ ਇੰਟਰਨੈੱਟ ਦਾ ਮਸਲਾ ਹੋ ਸਕਦਾ ਹੈ।

ਜੀਐੱਸਟੀਐਨ ਨੇ ਕਿਹਾ ਕਿ ਕਰਦਾਤਾਵਾਂ ਲਈ ਚੀਜ਼ਾਂ ਆਸਾਨ ਕਰਨ ਲਈ ਓਟੀਪੀ ਈ-ਮੇਲ ਦੇ ਨਾਲ-ਨਾਲ ਪੰਜੀਕਰਨ ਮੋਬਾਈਲ ਨੰਬਰ ਵੀ ਭੇਜੇ ਗਏ ਤਾਂਕਿ ਉਨ੍ਹਾਂ ਤੋਂ ਪ੍ਰਾਪਤ ਕਰਨ ਵਿੱਚ ਦੇਰੀ ਨਾ ਹੋਵੇ। ਪਿਛਲੇ 3 ਦਿਨਾਂ 18,19 ਅਤੇ 20 ਜਨਵਰੀ ਨੂੰ 8.32 ਲੱਖ, 6.09 ਲੱਖ ਅਤੇ 13.30 ਲੱਖ ਜੀਐੱਸਟੀਆਰ-3ਬੀ ਰਿਟਰਨਾਂ ਭਰੀਆਂ।

ਇਹ ਵੀ ਪੜ੍ਹੋ: ਐੱਫ਼ਡੀਆਈ ਪਾਉਣ ਵਾਲੇ ਚੋਟੀ ਦੇ 10 ਦੇਸ਼ਾਂ 'ਚ ਸ਼ਾਮਲ ਭਾਰਤ: ਸੰਯੁਕਤ ਰਾਸ਼ਟਰ

ਬਿਆਨ ਵਿੱਚ ਕਿਹਾ ਗਿਆ ਹੈ ਕਿ 21 ਜਨਵਰੀ ਨੂੰ ਵੀ 12 ਵਜੇ ਤੱਕ ਦਸੰਬਰ ਮਹੀਨੇ ਲਈ 2 ਲੱਖ ਤੋਂ ਜ਼ਿਆਦਾ ਜੀਐੱਸਟੀਆਰ-3ਬੀ ਰਿਟਰਨਾਂ ਭਰੀਆਂ ਗਈਆਂ। ਕੁੱਲ ਮਿਲਾ ਕੇ ਇਸ ਮਹੀਨੇ 67.70 ਲੱਖ ਜੀਐੱਸਟੀਆਰ-3ਬੀ ਰਿਟਰਨਾਂ ਭਰੀਆਂ ਗਈਆਂ।

Intro:Body:

Defence 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.