ਮੁੰਬਈ: ਗਲੋਬਲ ਬਜ਼ਾਰਾਂ ਵਿੱਚ ਵਧੀਆ ਸੰਕੇਤਾਂ ਨਾਲ ਅੱਜ ਭਾਰਤੀ ਬਾਜ਼ਾਰ ਨੂੰ ਵੀ ਸਹਾਰਾ ਮਿਲਿਆ ਹੈ ਅਤੇ ਘਰੇਲੂ ਸਟੌਕ ਮਾਰਕਿਟ ਤੇਜ਼ੀ ਨਾਲ ਖੁੱਲ੍ਹੇ ਹਨ।
ਸੈਂਸੈਕਸ ਵਿੱਚ ਵਧੀਆ ਉਛਾਲ ਵੇਖਣ ਨੂੰ ਮਿਲਿਆ ਹੈ ਅਤੇ ਨਿਫਟੀ ਵਿੱਚ ਵੀ ਸ਼ਾਨਦਾਰ ਵਾਧੇ ਦੇ ਨਾਲ ਟ੍ਰੇਡਿੰਗ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਹਾਲਾਂਕਿ ਬਾਜ਼ਾਰ ਦੀ ਤੇਜ਼ੀ ਸ਼ੁਰੂਆਤ ਵਿੱਚ ਹੀ ਕੁੱਝ ਘੱਟਦੀ ਨਜ਼ਰ ਆਈ।
ਕਿਵੇਂ ਖੁੱਲ੍ਹਿਆ ਬਜ਼ਾਰ
ਅੱਜ ਦੇ ਕਾਰੋਬਾਰ ਵਿੱਚ ਸੈਂਸੈਕਸ ਦੀ ਸ਼ੁਰੂਆਤ 800 ਪੁਆਇੰਟ ਉੱਤੇ ਹੋਈ ਅਤੇ ਬਜ਼ਾਰ ਖੁੱਲ੍ਹਣ ਦੇ 5 ਮਿੰਟ ਦੇ ਅੰਦਰ-ਅੰਦਰ ਇਸ ਦੀ ਤੇਜ਼ੀ ਕੁੱਝ ਘਟੀ।
ਸਵੇਰੇ 9.20 ਉੱਤੇ ਸੈਂਸੈਕਸ 436.15 ਅੰਕ ਜਾਣਿ ਕਿ 1.53 ਫੀਸਦੀ ਦੇ ਉਛਾਲ ਨਾਲ 28,876.47 ਉੱਤੇ ਕਾਰੋਬਾਰ ਕਰ ਰਿਹਾ ਹੈ ਅਤੇ ਐਨਐਸਈ ਦਾ 50 ਸ਼ੇਅਰਾਂ ਵਾਲਾਂ ਇੰਡੈਕਸ ਨਿਫਟੀ 164.70 ਅੰਕ ਜਾਣਿ ਕਿ ਲਗਭਗ 2 ਫੀਸਦੀ ਉੱਪਰ 8,455 ਉੱਤੇ ਕੰਮ ਕਰ ਰਿਹਾ ਸੀ। ਨਿਫਟੀ ਬਜ਼ਾਰ ਖੁੱਲ੍ਹਣ ਸਮੇਂ 200 ਪੁਆਇੰਟ ਤੋਂ ਜ਼ਿਆਦਾ ਉੱਤੇ ਸੀ।
ਏਸ਼ੀਆਈ ਬਜ਼ਾਰਾਂ ਦਾ ਹਾਲ
ਏਸ਼ੀਆਈ ਬਜ਼ਾਰਾਂ ਵਿੱਚ ਨਿੱਕੇਈ 150 ਅੰਕਾਂ ਦੇ ਵਾਧੇ ਨਾਲ 19,235 ਦੇ ਨੇੜੇ ਦਿਖਿਆ ਅਤੇ ਸਿੰਗਾਪੁਰ ਗਾ ਸਟ੍ਰੇਟ ਟਾਈਮਜ਼ ਵੀ 2.16 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ। ਤਾਈਵਾਨ ਇੰਡੈਕਸ 1.23 ਫੀਸਦੀ ਦੇ ਵਾਧੇ ਨਾਲ ਤਾਂ ਹਾਂਗਕਾਂਗ ਦਾ ਹੈਂਗਸੇਂਗ 0.87 ਫੀਸਦੀ ਦੀ ਮਜਬੂਤੀ ਨਾਲ ਕਾਰੋਬਾਰ ਰਿਹਾ ਸੀ।
ਇਸ ਤੋਂ ਇਲਾਵਾ ਕੋਰੀਆ ਦਾ ਕੋਸਪੀ ਵੀ 1.6 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰਦਾ ਵਿਖਾਈ ਦੇ ਰਿਹਾ ਸੀ। ਬੀਤੇ ਦਿਨ ਅਮਰੀਕੀ ਬਜ਼ਾਰਾਂ ਤੋਂ ਵਧੀਆ ਸੰਕੇਤ ਮਿਲੇ ਅਤੇ ਅਮਰੀਕੀ ਬਜ਼ਾਰਾਂ ਵਿੱਚ 3 ਫੀਸਦੀ ਤੋਂ ਜ਼ਿਆਦਾ ਦੀ ਮਜ਼ਬੂਤੀ ਦੇਖੀ ਗਈ ਜਿਸ ਵਿੱਚ ਭਾਰਤੀ ਬਜ਼ਾਰਾਂ ਦੇ ਸੈਂਟੀਮੈਂਟ ਵੀ ਸੁਧਰੇ ਹਨ।