ETV Bharat / business

ਲੌਕਡਾਊਨ: ਰੇਲਵੇ ਨੂੰ 39 ਲੱਖ ਟਿਕਟਾਂ ਰੱਦ ਕਰਨ 'ਤੇ ਹੋਵੇਗਾ 660 ਕਰੋੜ ਰੁਪਏ ਦਾ ਘਾਟਾ

ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲਗਭਗ 600 ਕਰੋੜ ਰੁਪਏ ਵਾਪਸ ਕੀਤੇ ਜਾਣਗੇ। 15 ਅਪ੍ਰੈਲ ਤੋਂ 3 ਮਈ ਦਰਮਿਆਨ ਯਾਤਰਾ ਦੇ ਲਈ 39 ਲੱਖ ਲੋਕਾਂ ਵੱਲੋਂ ਬੁਕਿੰਗ ਕੀਤੀ ਗਈ ਸੀ।

ਲੌਕਡਾਊਨ : ਰੇਲਵੇ ਨੂੰ 39 ਲੱਖ ਟਿਕਟਾਂ ਰੱਦ ਕਰਨ 'ਤੇ ਹੋਵੇਗਾ 660 ਕਰੋੜ ਰੁਪਏ ਦਾ ਘਾਟਾ

author img

By

Published : Apr 15, 2020, 9:53 PM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਕੀਤੇ ਗਏ ਦੇਸ਼-ਵਿਆਪੀ ਲੌਕਡਾਊਨ ਦੀ ਮਿਆਦ 15 ਅਪ੍ਰੈਲ ਤੋਂ ਵਧਾ ਕੇ 3 ਮਈ ਤੱਕ ਕੀਤੇ ਜਾਣ ਕਾਰਨ ਭਾਰਤੀ ਰੇਲ ਨੂੰ ਲਗਭਗ 660 ਕਰੋੜ ਰੁਪਏ ਦਾ ਘਾਟਾ ਹੋਵੇਗਾ, ਕਿਉਂਕਿ ਰੇਲਵੇ ਨੂੰ ਇਸ ਦੌਰਾਨ ਯਾਤਰਾ ਦੇ ਲਈ ਬੁੱਕ ਕੀਤੇ 39 ਲੱਖ ਟਿਕਟਾਂ ਰੱਦ ਕਰਨੀਆਂ ਪੈਣਗੀਆਂ।

ਰੇਲਵੇ ਨੇ 15 ਅਪ੍ਰੈਲ ਤੋਂ ਯਾਤਰਾ ਦੇ ਲਈ ਬੁਕਿੰਗ ਦੀ ਵਿਵਸਥਾ ਬੰਦ ਨਹੀਂ ਕੀਤੀ ਸੀ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਦੀ ਮਿਆਦ ਵਧਾ ਕੇ 3 ਮਈ ਤੱਕ ਕਰ ਦਿੱਤੀ ਸੀ।

ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਗਭਗ 660 ਕਰੋੜ ਰੁਪਏ ਵਾਪਸ ਕੀਤੇ ਜਾਣਗੇ। 15 ਅਪ੍ਰੈਲ ਤੋਂ 3 ਮਈ ਦਰਮਿਆਨ 39 ਲੱਖ ਲੋਕਾਂ ਨੇ ਬੁਕਿੰਗ ਕੀਤੀ ਹੋਈ ਸੀ।

ਭਾਰਤੀ ਰੇਲਵੇ ਨੇ ਕਿਹਾ ਕਿ ਲੌਕਡਾਊਨ ਦੀ ਵਧੀ ਮਿਆਦ ਦੌਰਾਨ ਯਾਤਰਾ ਦੇ ਲਈ ਬੁੱਕ ਕੀਤੀਆਂ ਗਈਆਂ ਟਿਕਟਾਂ ਦੇ ਪੂਰੇ ਪੈਸੇ ਵਾਪਸ ਕੀਤੇ ਜਾਣਗੇ। ਵਾਪਸ ਕੀਤੀ ਗਈ ਰਾਸ਼ੀ ਆਨਲਾਈਨ ਬੁਕਿੰਗ ਕਰਵਾਉਣ ਵਾਲੇ ਗਾਹਕਾਂ ਦੇ ਖ਼ਾਤਿਆਂ ਵਿੱਚ ਸਿੱਧਾ ਹੀ ਭੇਜ ਦਿੱਤੀ ਜਾਵੇਗੀ, ਜਦਕਿ ਰਾਖਵੇਂ ਕਾਉਂਟਰ ਉੱਤੇ ਟਿਕਟ ਬੁੱਕ ਕਰਵਾਉਣ ਵਾਲੇ ਲੋਕ 31 ਜੁਲਾਈ ਤੱਕ ਪੈਸੇ ਵਾਪਸ ਲੈ ਸਕਦੇ ਹਨ।

ਰੇਲਵੇ ਨੇ ਕਿਹਾ ਕਿ ਅੱਗੇ ਦੀ ਸੂਚਨਾ ਮਿਲਣ ਤੱਕ ਈ-ਟਿਕਟ ਸਮੇਤ ਕਿਸੇ ਵੀ ਟਿਕਟ ਦੀ ਅਗਲੇਰੀ ਬੁਕਿੰਗ ਨਹੀਂ ਕੀਤੀ ਜਾਵੇਗੀ।

(ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.