ਨਵੀਂ ਦਿੱਲੀ : ਨੈਸ਼ਨਲ ਕੰਪਨੀ ਲਾਅ ਟ੍ਰਬਿਊਨਲ (ਐੱਨਸੀਐੱਲਟੀ) ਨੇ ਵਾਲਮਾਰਟ ਦੇ ਸਾਂਝੇਦਾਰ ਵਾਲੀ ਈ-ਕਾਮਰਸ ਕੰਪਨੀ, ਫ਼ਲਿੱਪਕਾਰਟ ਵਿਰੁੱਦ ਉਸ ਦੇ ਇੱਕ ਸਪਲਾਇਰ ਨੂੰ 18 ਕਰੋੜ ਦੇ ਭੁਗਤਾਨ ਲਈ ਅਣਗਹਿਲੀ ਲਈ ਦਿਵਾਲਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਨਸੀਐੱਲਟੀ ਦੀ ਬੈਂਗਲੁਰੂ ਬੈਂਚ ਨੇ ਇਸਾਲਵੈਂਸੀ ਅਤੇ ਬੈਂਕਰਪਟੀ ਕੋਡ, 2016 ਦੇ ਅਧੀਨ ਫ਼ਲਿੱਪਕਾਰਟ ਇੰਡੀਆ ਵਿਰੁੱਦ ਕਾਰਪੋਰੇਟ ਇੰਸਾਲਵੈਂਸੀ ਰੈਜ਼ੂਲੂਸ਼ਨ ਪ੍ਰੋਸੈੱਸ (ਸੀਆਈਆਰਪੀ) ਸ਼ੁਰੂ ਕੀਤਾ ਹੈ। ਦੀਪਕ ਸਰੁਪਾਰਿਆ ਨੂੰ ਆਖ਼ਰੀ ਮਤਾ ਪੇਸ਼ੇਵਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ।
ਨਿਰਦੇਸ਼ਕ ਮੰਡਲ ਨੂੰ ਆਈਆਰਪੀ ਨੂੰ ਪੂਰਨ ਸਹਿਯੋਗ ਦੇਣ ਲਈ ਕਿਹਾ ਹੈ ਨਾਲ ਹੀ ਸੰਪਤੀਆਂ ਦੀ ਵਿਕਰੀਆਂ ਉੱਤੇ ਰੋਕ ਲਾਉਣ ਲਈ ਮੁਲਤਵੀ ਰੱਖਿਆ ਗਿਆ ਹੈ। ਸੁਣਵਾਈ ਦੀ ਅਗਲੀ ਤਾਰੀਖ਼ 25 ਨਵੰਬਰ ਤੈਅ ਕੀਤੀ ਗਈ ਹੈ।
ਟੀਵੀ ਦੇਣ ਵਾਲੀ ਕੰਪਨੀ ਨੇ ਲਾਇਆ ਭੁਗਤਾਨ ਵਿੱਚ ਅਣਗਿਹਲੀ ਦੇ ਦੋਸ਼
ਕਲਾਉਡਵਾਕਰ ਸਟ੍ਰੀਮਿੰਗ ਟੈਕਨਾਲੋਜੀਸ ਵੱਲੋਂ ਸੀਆਈਆਰਪੀ ਦੀ ਮੰਗ ਇਸ ਆਧਾਰ ਉੱਤੇ ਕੀਤੀ ਗਈ ਸੀ ਕਿ ਫ਼ਲਿੱਪਕਾਰਟ ਨੇ ਐੱਲਈਡੀ ਟੀਵੀ ਦੀ ਪੂਰਤੀ ਉੱਤੇ 26.95 ਕਰੋੜ ਰੁਪਏ ਦੇ ਭੁਗਤਾਨ ਵਿੱਚ ਦੇਰੀ ਕੀਤੀ ਹੈ। ਆਪਣੀ ਅਰਜੀ ਵਿੱਚ ਕਲਾਉਡਵਾਕਰ ਨੇ ਐੱਨਸੀਐੱਲਟੀ ਨੂੰ ਦੱਸਿਆ ਕਿ ਫ਼ਲਿੱਪਕਾਰਟ ਨੇ ਆਰਡਰ ਦਿੱਤੇ ਗਏ ਸਾਰੇ ਟੀਵੀ, ਵਾਧੂ ਕਰ ਅਤੇ ਲਾਗਤਾਂ ਦਾ ਭੁਗਤਾਨ ਕਰਨ ਵਿੱਚ ਅਸਫ਼ਲ ਰਿਹਾ ਹੈ।
ਭੁਗਤਾਨ ਕਰਨ ਵਿੱਚ ਸਮਰੱਥ ਨਹੀਂ ਹੈ ਫ਼ਲਿੱਪਕਾਰਟ
ਕਲਾਉਡਵਾਰਕਰ ਨੇ ਅਰਜੀ ਵਿੱਚ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਾਰਪੋਰੇਟ ਡਿਬੇਰਟ ਕੰਪਨੀ, ਫ਼ਲਿੱਪਕਾਰਟ ਵਪਾਰਕ ਤੌਰ ਤੋਂ ਦਿਵਾਲਿਆ ਹੈ ਅਤੇ ਆਪਣੇ ਕਰਜ਼ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਹੈ। ਕਾਰਪੋਰੇਟ ਦੇਣਦਾਰ ਕੰਪਨੀ ਆਰਥਿਕ ਪੱਖੋਂ ਸਹੀ ਨਹੀਂ ਹੈ ਅਤੇ ਵਪਾਰਕ ਨੈਤਿਕਤਾ ਲਈ ਖ਼ਤਰਾ ਹੈ।
ਫ਼ਲਿੱਪਕਾਰਟ ਨੇ ਦੱਸਿਆ ਦੋਸ਼ਾਂ ਨੂੰ ਤੱਥਾਂ ਤੋਂ ਰਹਿਤ
ਫ਼ਲਿੱਪਕਾਰਟ ਨੇ ਐੱਨਸੀਐੱਲਟੀ ਵਿੱਚ ਦਲੀਲ ਦਿੱਤੀ ਕਿ ਅਰਜ਼ੀ ਕਾਨੂੰਨ ਜਾਂ ਤੱਥਾਂ ਉੱਤੇ ਆਧਾਰਿਤ ਨਹੀਂ ਹੈ ਅਤੇ ਇਸ ਨੂੰ ਮਿਸਾਲੀ ਤੱਥਾਂ ਦੇ ਨਾਲ ਖ਼ਾਰਜ ਕੀਤਾ ਜਾ ਸਕਦਾ ਹੈ।
ਫ਼ਲਿੱਪਕਾਰਟ ਨੇ ਕਿਹਾ ਕਿ ਇਹ ਕਾਫ਼ੀ ਵਿੱਤੀ ਤਾਕਤ ਦੇ ਨਾਲ ਲਾਭ ਕਮਾਉਣ ਵਾਲੀ ਕੰਪਨੀ ਹੈ ਅਤੇ ਕਿਰਿਆਸ਼ੀਲ ਰੂਪ ਨਾਲ ਕਾਰੋਬਾਰ ਕਰ ਰਹੀ ਹੈ। ਇਸ ਨੇ ਪਹਿਲਾਂ ਹੀ 85.57 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਦੋਸ਼ ਲਾਏ ਹਨ ਕਿ ਇਸ ਦੇ ਨਾਲ ਆਪਣੀ ਦੇਣਦਾਰੀਆਂ ਜਾਂ ਕਰਜ਼ ਦਾ ਭੁਗਤਾਨ ਕਰਨ ਲਈ ਪੈਸੇ ਨਹੀਂ ਹਨ, ਜਿਵੇਂ ਦੋਸ਼ 'ਕਰਜ਼ਹੀਣ, ਘਟੀਆ, ਸੱਚਾਈ ਤੋਂ ਪਰ੍ਹੇ ਅਤੇ ਗ਼ਲਤ ਇਰਾਦਿਆਂ ਦੇ ਨਾਲ ਦਾਇਰ ਕੀਤਾ ਗਿਆ ਹੈ।
ਕਰਨਾਟਕ ਹਾਈ ਕੋਰਟ ਨੇ ਮਾਮਲੇ ਉੱਤੇ ਲਾਈ ਅੰਤਰਿਮ ਰੋਕ
ਐੱਨਸੀਐੱਲਟੀ ਦੇ ਹੁਕਮਾਂ ਨੂੰ ਫ਼ਲਿੱਪਕਾਰਟ ਨੇ ਕਰਨਾਟਕ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਅਤੇ ਉਸ ਨੂੰ ਅੰਤਰਿਮ ਰਾਹਤ ਮਿਲੀ। ਫ਼ਲਿੱਪਕਾਰਟ ਦੇ ਬੁਲਾਰੇ ਨੇ ਕਿਹਾ ਕਿ ਕਰਨਾਟਕ ਹਾਈ ਕੋਰਟ ਨੇ ਫ਼ਲਿੱਪਕਾਰਟ ਦੇ ਪੱਕ ਵਿੱਚ ਐੱਨਸੀਐੱਲਟੀ ਦੇ ਹੁਕਮਾਂ ਉੱਤੇ ਰੋਕ ਲਾ ਦਿੱਤੀ ਹੈ। ਇਹ ਇੱਕ ਚਾਲੂ ਵਪਾਰਕ ਮੁੱਕਦਮੇਬਾਜ਼ੀ ਹੈ ਜਿਸ ਨੂੰ ਅਸੀਂ ਚੁਣੌਤੀ ਦੇ ਰਹੇ ਹਾਂ। ਇਸ ਪੱਧਰ ਉੱਤੇ ਸਾਡੇ ਕੋਲ ਕੋਈ ਹੋਰ ਟਿੱਪਣੀ ਨਹੀਂ ਹੈ।
ਇਹ ਵੀ ਪੜ੍ਹੋ : ਫਲਿੱਪਕਾਰਟ ਨੂੰ 2018-19 ਵਿੱਚ 3,837 ਕਰੋੜ ਰੁਪਏ ਦਾ ਘਾਟਾ