ETV Bharat / business

ਹੁਣ ਜਿਓ ਤੋਂ ਹੋਰ ਨੈਟਵਰਕ ਉੱਤੇ ਕਾਲ ਕਰਨ ਲਈ ਲਗਣਗੇ 6 ਪੈਸੇ ਪ੍ਰਤੀ ਮਿੰਟ - ਜਿਓ ਤੋਂ ਹੋਰ ਨੈਟਵਰਕ ਉੱਤੇ ਕਾਲ

ਰਿਲਾਇੰਸ ਜਿਓ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਦੂਸਰੇ ਫ਼ੋਨ ਨੈੱਟਵਰਕ ਉੱਤੇ ਕਾਲ ਕਰਨ ਦੇ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ਼ ਲਵੇਗੀ। ਇਸ ਦੀ ਬਜਾਇ ਕੰਪਨੀ ਇਸ ਦੀ ਭਰਪਾਈ ਗਾਹਕਾਂ ਨੂੰ ਸਮਾਨ ਮੁੱਲ ਦਾ ਮੁੱਫ਼ਤ ਡਾਟਾ ਦੇ ਕੇ ਕਰੇਗੀ।

ਹੁਣ ਜਿਓ ਤੋਂ ਹੋਰ ਨੈਟਵਰਕ ਉੱਤੇ ਕਾਲ ਕਰਨ ਲਈ ਲਗਣਗੇ 6 ਪੈਸੇ ਪ੍ਰਤੀ ਮਿੰਟ
author img

By

Published : Oct 9, 2019, 11:41 PM IST

ਨਵੀਂ ਦਿੱਲੀ : ਰਿਲਾਇੰਸ ਜਿਓ ਗਾਹਕਾਂ ਤੋਂ ਕਿਸੇ ਹੋਰ ਕੰਪਨੀ ਦੇ ਨੈੱਟਵਰਕ ਉੱਤੇ ਕਾਲ ਕਰਨ ਲਈ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ਼ ਲਵੇਗੀ। ਕੰਪਨੀ ਇਸ ਦੀ ਭਰਪਾਈ ਲਈ ਗਾਹਕਾਂ ਨੂੰ ਬਰਾਬਰ ਮੁੱਲ ਦਾ ਮੁਫ਼ਤ ਡਾਟਾ ਦੇਵੇਗੀ। ਕੰਪਨੀ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਤੱਕ ਕਿਸੇ ਕੰਪਨੀ ਨੂੰ ਆਪਣੇ ਗਾਹਕਾਂ ਵੱਲੋਂ ਕਿਸੇ ਹੋਰ ਨੈੱਟਵਰਕ ਉੱਤੇ ਫ਼ੋਨ ਕਰਨ ਲਈ ਭੁਗਤਾਨ ਕਰਨਾ ਹੋਵੇਗਾ, ਉਦੋਂ ਤੱਕ ਗਾਹਕਾਂ ਤੋਂ ਇਹ ਚਾਰਜ਼ ਨਹੀਂ ਲਿਆ ਜਾਵੇਗਾ। ਇਹ ਨਿਯਮ 10 ਅਕਤੂਬਰ ਤੋਂ ਬਾਅਦ ਕੀਤੇ ਗਏ ਰਿਚਾਰਜ ਉੱਤੇ ਲਾਗੂ ਹੋਵੇਗਾ।

ਜਿਓ ਦੇ ਨਵੇਂ ਪਲਾਨ।
ਜਿਓ ਦੇ ਨਵੇਂ ਪਲਾਨ।

ਜਿਓ ਨੇ ਜਾਰੀ ਕੀਤੇ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੇ ਪਲਾਨ
ਹੋਰ ਕੰਪਨੀਆਂ ਦੇ ਨੈੱਟਵਰਕ ਉੱਤੇ ਕਾਲਿੰਗ ਲਈ ਜਿਓ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੇ ਟਾਪ ਅੱਪ ਵਾਉਚਰ ਵੀ ਜਾਰੀ ਕਰੇਗੀ। 10 ਰੁਪਏ ਵਾਲੇ ਪਲਾਨ ਵਿੱਚ ਦੂਸਰੇ ਨੰਬਰ ਉੱਤੇ 124 ਮਿੰਟ ਕਾਲਿੰਗ ਕੀਤੀ ਜਾ ਸਕਦੀ ਹੈ। ਉੱਥੇ ਹੀ 20 ਮਿੰਟ ਰੁਪਏ ਵਾਲੇ ਪਲਾਨ ਵਿੱਚ 249 ਮਿੰਟ, 40 ਰੁਪਏ ਵਾਲੇ ਪਲਾਨ ਵਿੱਚ 656 ਮਿੰਟ ਅਤੇ 100 ਰੁਪਏ ਵਾਲੇ ਪਲਾਨ ਵਿੱਚ 1,362 ਮਿੰਟ ਕਾਲਿੰਗ ਹੋ ਸਕੇਗੀ।

ਇੰਨ੍ਹਾਂ ਉੱਤੇ ਨਹੀਂ ਲੱਗੇਗਾ ਚਾਰਜ

  • ਜਿਓ ਤੋਂ ਜਿਓ ਕਾਲ ਉੱਤੇ
  • ਸਾਰੇ ਆਉਣ ਵਾਲੀਆਂ ਕਾਲਾਂ ਉੱਤੇ
  • ਜਿਓ ਤੋਂ ਲੈਂਡਲਾਈਨ ਕਾਲ ਉੱਤੇ
  • ਵਟਸਐੱਪ ਅਤੇ ਫੇਸਟਾਈਮ ਜਾਂ ਹੋਰ ਪਲੇਟਫ਼ਾਰਮ ਰਾਹੀਂ ਕੀਤੀ ਗਈ ਕਾਲ ਉੱਤੇ

ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਇੰਟਰਕਨੈਕਟ ਵਰਤੋਂ ਚਾਰਜ (ਆਈਯੂਸੀ) ਨੂੰ 2017 ਵਿੱਚ 14 ਪੈਸੇ ਤੋਂ ਘਟਾ ਕੇ 6 ਪੈਸੇ ਪ੍ਰਤੀ ਮਿੰਟ ਕਰ ਦਿੱਤਾ ਸੀ। ਟ੍ਰਾਈ ਨੇ ਕਿਹਾ ਸੀ ਕਿ ਜਨਵਰੀ 2020 ਤੱਕ ਇਸ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਹੁਣ ਟ੍ਰਾਈ ਨੇ ਇਸ ਬਾਰੇ ਸੂਚਨਾ ਪੱਤਰ ਜਾਰੀ ਕੀਤਾ ਹੈ।

ਕੰਪਨੀ ਪਹਿਲੀ ਵਾਰ ਗਾਹਕਾਂ ਤੋਂ ਕਾਲ ਚਾਰਜ ਲੈਣ ਵਾਲੀ ਹੈ। ਹੁਣ ਤੱਕ ਜਿਓ ਗਾਹਕਾਂ ਨੂੰ ਸਿਰਫ਼ ਡਾਟਾ ਚਾਰਜ ਦੇਣਾ ਪੈਂਦਾ ਸੀ।

ਜੇ ਤੁਸੀਂ ਇੱਕ ਜਿਓ ਗਾਹਕ ਹੋ ਤਾਂ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ?
ਕਿਸੇ ਵੀ ਗ਼ੈਰ-ਜਿਓ ਗਾਹਕ ਨੂੰ ਕਾਲ ਕਰਨ ਲਈ ਤੁਹਾਨੂੰ ਆਈਯੂਸੀ ਟਾਪ ਅੱਪ ਵਾਉਚਰ ਮਿਲੇਗਾ। ਹਾਲਾਂਕਿ ਇਹ ਕੇਵਲ ਉਨ੍ਹਾਂ ਜਿਓ ਗਾਹਕਾਂ ਉੱਤੇ ਲਾਗੂ ਹੋਵੇਗਾ ਜੋ 10 ਅਕਤੂਬਰ ਤੋਂ ਬਾਅਦ ਰਿਚਾਰਜ ਕਰਨਗੇ।

ਉਦਾਹਰਣ ਲਈ ਜੇ ਆਪਣੇ 1 ਅਕਤੂਬਰ ਨੂੰ ਜਿਓ ਦਾ 28 ਦਿਨਾਂ ਵਾਲੇ ਪਲਾਨ ਲਿਆ ਹੈ ਤਾਂ 28 ਅਕਤੂਬਰ ਦੀ ਸਮਾਪਤੀ ਤੱਕ ਤੁਸੀਂ ਸਾਰੇ ਫ਼ੋਨ ਨੈਟਵਰਕ ਉੱਤੇ ਮੁਫ਼ਤ ਕਾਲ ਕਰਨਾ ਜਾਰੀ ਰੱਖ ਸਕਦੇ ਹੋ।
ਹੁਣ ਵੀ ਤੁਸੀਂ 28 ਅਕਤੂਬਰ ਤੋਂ ਬਾਅਦ ਰਿਚਾਰਜ ਕਰੋਗੇ ਤਾਂ ਤੁਹਾਨੂੰ ਗੈਰ-ਜਿਓ ਗਾਹਕਾਂ ਨੂੰ ਵੁਆਇਸ ਕਾਲ ਕਰਨ ਲਈ ਤੁਹਾਨੂੰ ਇੱਕ ਵਾਧੂ ਆਈਯੀਸੀ ਟਾਪ ਅੱਪ ਵਾਉਚਰ ਖਰੀਦਣਾ ਹੋਵੇਗਾ।

ਵਾਧੂ ਟਾਪ ਅੱਪ ਦੀ ਖਰੀਦ ਉੱਤੇ ਜਿਓ ਤੁਹਾਨੂੰ ਵਾਧੂ ਡਾਟਾ ਦੇਵੇਗੀ, ਜੋ ਤੁਹਾਡੇ ਵੱਲੋਂ ਖ਼ਰੀਦੇ ਗਏ ਆਈਯੂਸੀ ਟਾਪ ਅੱਪ ਵਾਉਚਰ ਦੇ ਮੁੱਲ ਦੇ ਬਰਾਬਰ ਹੋਵੇਗਾ।

ਇਹ ਵੀ ਪੜ੍ਹੋ : ਰਿਲਾਇੰਸ ਜਿਓ ਕੋਲ ਸਭ ਤੋਂ ਵੱਡਾ 4G ਨੈੱਟਵਰਕ

Intro:Body:

jio

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.