ਆਈਟੀ ਸੈਕਟਰ ਨੂੰ 20 ਅਪ੍ਰੈਲ ਤੋਂ ਕੰਮ ਸ਼ੁਰੂ ਕਰਨ ਦੀ ਅੱਧੀ ਛੋਟ - covid-19
ਆਈਟੀ ਖੇਤਰ ਦੀਆਂ ਕੰਪਨੀਆਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਮੌਜੂਦਾ ਹਲਾਤਾਂ ਵਿੱਚ ਉਨ੍ਹਾਂ ਦੀ ਕਾਰੋਬਾਰੀ ਰਣਨੀਤੀ ਨੂੰ ਬਦਲਣਾ ਹੋਵੇਗਾ।

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੂਚਨਾ ਅਤੇ ਤਕਨੀਕੀ (ਆਈਟੀ) ਉਦਯੋਗ ਦੇ ਨਾਲ ਹੀ ਕੁੱਝ ਹੋਰ ਸੈਕਟਰਾਂ ਨੂੰ ਕੁੱਝ ਸ਼ਰਤਾਂ ਦੇ ਨਾਲ ਲੌਕਡਾਊਨ ਤੋਂ ਛੋਟ ਦੇਣ ਦਾ ਐਲਾਨ ਕੀਤਾ। ਗ੍ਰਹਿ ਮੰਤਰਾਲੇ ਦੇ ਇੱਕ ਹੁਕਮ ਮੁਤਾਬਕ 50 ਫ਼ੀਸਦ ਕਰਮਚਾਰੀਆਂ ਦੇ ਨਾਲ ਆਈਟੀ ਅਤੇ ਇਸ ਨਾਲ ਜੁੜੀਆਂ ਸੇਵਾਵਾਂ 20 ਅਪ੍ਰੈਲ ਤੋਂ ਕੰਮ ਸ਼ੁਰੂ ਕਰ ਸਕਦੀਆਂ ਹਨ।
ਇਸ ਤੋਂ ਇਲਾਵਾ ਆਈਟੀ, ਹਾਰਡਵੇਅਰ ਨਿਰਮਾਣ ਉਦਯੋਗਾਂ ਤੋਂ ਵੀ ਰੋਕ ਨੂੰ ਹਟਾ ਦਿੱਤਾ ਗਿਆ ਹੈ।
ਆਈਟੀ ਖੇਤਰ ਦੀਆਂ ਕੰਪਨੀਆਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਮੌਜੂਦਾ ਸਥਿਤੀ ਵਿੱਚ ਉਨ੍ਹਾਂ ਨੂੰ ਕਾਰੋਬਾਰੀ ਰਣਨੀਤੀ ਨੂੰ ਵੀ ਬਦਲਣਾ ਹੋਵੇਗਾ।
ਕਲੋਵਰ ਇੰਫ਼ੋਟੈੱਕ ਵਿੱਚ ਸੈਂਟਰ ਆਫ਼ ਐਕਸੇਲੈਂਸ ਦੇ ਮੁਖੀ ਅਤੇ ਸੀਨੀਅਰ ਡਿਪਟੀ ਚੇਅਰਮੈਨ ਨੀਲੇਸ਼ ਕ੍ਰਿਪਾਲਾਨੀ ਨੇ ਕਿਹਾ ਕਿ ਸਮਾਜਿਕ ਦੂਰੀ ਅਤੇ ਲੌਕਡਾਊਨ ਜੋ ਕਿ ਸਾਰੇ ਦੇਸ਼ਾਂ ਵਿੱਚ ਹੈ, ਲਿਹਾਜ਼ਾ ਵਪਾਰ ਦੇ ਮਹੱਤਵਪੂਰਨ ਵਰਕਲੋਡ ਨੂੰ ਕਲਾਉਡ ਉੱਤੇ ਲੈ ਜਾਣ ਦੀ ਮੰਗ ਵੱਧ ਗਈ ਹੈ। ਸਾਰੀਆਂ ਸੰਸਥਾਵਾਂ ਵਿੱਚ ਕਲਾਉਡ ਉੱਤੇ ਮੌਜੂਦ ਵਰਕਲੋਡ ਨੂੰ ਸੌਖਿਆ ਹੀ ਪ੍ਰਬੰਧਿਤ ਕੀਤਾ ਜਾ ਸਕਦਾ ਹੈ।
ਸਾਂਖਿਅ ਲਾ ਕੇ ਸਹਿ-ਸੰਸਥਾਪਕ ਅਤੇ ਸੀਈਓ ਪਰਾਗ ਨਾਇਕ ਨੇ ਕਿਹਾ ਕਿ ਦੂਰਸੰਚਾਰ ਅਤੇ ਇਲੈਕਟ੍ਰਾਨਿਕ ਉਪਕਰਨ ਉਦਯੋਗ ਵਿੱਚ ਨਿਵੇਸ਼ ਨੂੰ ਪ੍ਰਫੁਲਿਤ ਕਰਨਾ ਮੁੱਖ ਪਹਿਲ ਹੋਣੀ ਚਾਹੀਦੀ ਹੈ।
ਨਾਇਕ ਨੇ ਕਿਹਾ ਕਾਰਖ਼ਾਨਿਆਂ ਅਤੇ ਨਿਰਮਾਣ ਇਕਾਈਆਂ ਦੀ ਸਥਾਪਨਾ ਦੇ ਇਲਾਵਾ ਫ਼ਿਲਹਾਲ ਸਮੇਂ ਦੀ ਜ਼ਰੂਰਤ ਖੋਜ਼ ਵਿੱਚ ਨਿਵੇਸ਼ ਕਰਨਾ ਵੀ ਹੈ।
(ਆਈਏਐੱਨਐੱਸ)