ਨਵੀਂ ਦਿੱਲੀ: ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਦੇਸ਼-ਵਾਸੀਆਂ ਤੋਂ ਮਦਦ ਦੀ ਅਪੀਲ ਕੀਤੀ ਹੈ। ਇਸ ਦੇ ਲਈ ਪੀਐੱਮ ਕੇਅਰਜ਼ ਫ਼ੰਡ ਬਣਾਇਆ ਗਿਆ ਹੈ। ਇਸ ਫ਼ੰਡ ਵਿੱਚ ਦੇਸ਼ ਦਾ ਕੋਈ ਵੀ ਆਪਣੀ ਇੱਛਾ ਮੁਤਾਬਕ ਦਾਨ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਟਵਿੱਟਰ ਖ਼ਾਤੇ ਤੋਂ ਟਵੀਟ ਕਰ ਇਸ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਬੈਂਕ ਖ਼ਾਤਿਆਂ ਦੇ ਨੰਬਰਾਂ ਸਮੇਤ ਜਾਣਕਾਰੀ ਵੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਭਾਰਤੀ ਉਦਯੋਗ ਜਗਤ ਸਮੇਤ ਕਈ ਹਸਤੀਆਂ ਨੇ ਪੀਐੱਮ ਕੇਅਰਜ਼ ਫ਼ੰਡ ਵਿੱਚ ਪੈਸਾ ਦਿੱਤਾ।
ਪੀਐੱਮ ਕੇਅਰਜ਼ ਫ਼ੰਡ ਵਿੱਚ ਪੇਟੀਐੱਮ ਦਾਨ ਕਰੇਗਾ 500 ਕਰੋੜ ਰੁਪਏ
ਕੋਵਿਡ-19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਆਪਣਾ ਯੋਗਦਾਨ ਦਿੰਦੇ ਹੋਏ ਭਾਰਤ ਦੇ ਮੁੱਖ ਡਿਜੀਟਲ ਭੁਗਤਾਨ ਅਤੇ ਵਿੱਤੀ ਸੇਵਾ ਮੰਚ ਪੇਟੀਐੱਮ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਪੀਐੱਮ ਕੇਅਰਜ਼ ਫ਼ੰਡ ਵਿੱਚ 500 ਕਰੋੜ ਰੁਪਏ ਦਾਨ ਦੇਣ ਦਾ ਟੀਚਾ ਨਿਰਧਾਰਿਤ ਕੀਤਾ ਹੈ।
ਟਾਟਾ ਟਰੱਸਟ, ਟਾਟਾ ਸੰਨਜ਼ ਦੇਣਗੇ 1,500 ਕਰੋੜ ਰੁਪਏ
ਟਾਟਾ ਸਮੂਹ ਨੇ ਸ਼ਨਿਚਰਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਲਈ 1,500 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਟਾਟਾ ਸਮੂਹ ਦੀ ਕੰਪਨੀਆਂ ਦੀ ਹੋਲਡਿੰਗ ਫ਼ਰਮ ਟਾਟਾ ਸੰਨਜ਼ ਨੇ ਕੋਵਿਡ-19 ਮਹਾਂਮਾਰੀ ਨੂੰ ਰੋਕਣ ਅਤੇ ਉਸ ਨਾਲ ਸਬੰਧਿਤ ਗਤੀਵਿਧਿਆਂ ਦੇ ਲਈ 1000 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ, ਜਦਕਿ ਇਸ ਤੋਂ ਪਹਿਲਾਂ ਟਾਟਾ ਟਰੱਸਟ ਨੇ 500 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ।
ਈਪੀਐੱਫ਼ ਪੈਨਸ਼ਨਰਾਂ ਦਾ ਮੰਚ ਪ੍ਰਧਾਨ ਮੰਤਰੀ ਰਾਹਤ ਫ਼ੰਡ ਵਿੱਚ ਦੇਵੇਗਾ 1 ਦਿਨ ਪੈਨਸ਼ਨ
ਕਰਮਚਾਰੀ ਪੈਨਸ਼ਨ ਯੋਜਨਾ (EPF) ਦੇ ਦਾਇਰੇ ਵਿੱਚ ਆਉਣ ਵਾਲੇ ਪੈਨਸ਼ਨਰਾਂ ਦੇ ਇੱਕ ਫ਼ੋਰਮ ਨੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਿਪਟਣ ਵਿੱਚ ਸਰਕਾਰ ਦੀ ਮਦਦ ਦੇ ਲਈ ਆਪਣੀ ਇੱਕ ਦਿਨ ਦੀ ਪੈਨਸ਼ਨ ਪ੍ਰਧਾਨ ਮੰਤਰੀ ਰਾਹਤ ਫ਼ੰਡ ਵਿੱਚ ਦੇਣ ਦਾ ਫ਼ੈਸਲਾ ਕਾਤੀ ਹੈ। ਈਪੀਐੱਸ 95 ਦੇ ਅਧੀਨ ਆਉਣ ਵਾਲੇ ਪੈਨਸ਼ਨਰਾਂ ਦੀ ਗਿਣਤੀ ਲਗਭਗ 65 ਲੱਖ ਹੈ।
ਕੋਵਿਡ-19 ਨਾਲ ਲੜਾਈ 10 ਕਰੋੜ ਰੁਪਏ ਖਰਚ ਕਰੇਗੀ ਕਲਿਆਣ ਜਵੈਲਰਜ਼
ਕਲਿਆਣ ਜਵੈਲਰਜ਼ ਨੇ ਕੋਵਿਡ-19 ਵਿਰੁੱਧ ਲੜਾਈ ਵਿੱਚ 10 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਹੈ। ਕਲਿਆਣ ਜਵੈਲਰਜ਼ ਨੇ ਬਿਆਨ ਵਿੱਚ ਕਿਹਾ ਕਿ ਕੰਪਨੀ ਸਥਾਨਿਕ ਅਤੇ ਸਰਕਾਰੀ ਸਥਾਨਾਂ ਦੇ ਨਾਲ ਹਿੱਸੇਦਾਰੀ ਕਰੇਗੀ ਤਾਂਕਿ ਇਸ ਫ਼ੰਡ ਦੀ ਵੰਡ ਸਹੀ ਤਰੀਕੇ ਨਾਲ ਹੋ ਸਕੇ।
JSW ਸਮੂਹ ਕੋਰੋਨਾ ਵਾਇਰਸ ਨਾਲ ਲੜਣ ਦੇ ਲਈ 100 ਕਰੋੜ ਦੇਵੇਗਾ
JSW ਸਮੂਹ ਨੇ ਐਤਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਂਮਾਕਰੀ ਦਾ ਮੁਕਾਬਲਾ ਕਰਨ ਦੇ ਲਈ 100 ਕਰੋੜ ਰੁਪਏ ਦੀ ਮਦਦ ਦੇਵੇਗਾ। ਸੱਜਣ ਜਿੰਦਲ ਦੀ ਮਲਕਿਅਤ ਵਾਲੀ ਇਹ ਕੰਪਨੀ ਇਸ ਵਿੱਤੀ ਸਹਾਇਤਾ ਦੇ ਨਾਲ ਸਿਹਤ ਕਰਮਚਾਰੀਆਂ ਦੇ ਲਈ ਜ਼ਰੂਰੀ ਉਪਕਰਨ ਵੀ ਮੁਹੱਈਆ ਕਰਵਾਏਗੀ ਅਤੇ ਇਸ ਦੇ ਕਰਮਚਾਰੀ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ 1 ਦਿਨ ਦੀ ਤਨਖ਼ਾਹ ਵੀ ਦਾਨ ਕਰਨਗੇ।
DLF ਫ਼ਾਊਂਡੇਸ਼ਨ ਨੇ ਰਾਹਤ ਫ਼ੰਡ ਦੇ ਲਈ 5 ਕਰੋੜ ਦਿੱਤੇ
ਰੀਅਲ ਅਸਟੇਟ ਕੰਪਨੀ DLF ਦੀ ਸੀਐੱਸਆਰ ਇਕਾਈ DFL ਫ਼ਾਊਂਡੇਸ਼ਨ ਨੇ ਹਰਿਆਣਾ ਦੇ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ 5 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਦੇਸ਼ਭਰ ਵਿੱਚ 21 ਦਿਨਾਂ ਦਾ ਲਾਕਡਾਊਨ ਹੈ। ਕੰਪਨੀ ਨੇ ਇਸ ਬੰਦੀ ਨਾਲ ਪ੍ਰਭਾਵਿਤ ਪ੍ਰਵਾਸੀ ਲੇਬਰ ਨੂੰ ਰਾਸ਼ਨ ਦਾ ਸਮਾਨ, ਤਿਆਰ ਭੋਜਨ, ਫ਼ੇਸ ਮਾਸਕ ਅਤੇ ਸੈਨੀਟਾਇਜ਼ਰ ਵੀ ਉਪਲੱਭਧ ਕਰਵਾ ਰਹੀ ਹੈ।
ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇਵੇਗੀ 20 ਕਰੋੜ
ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਭਾਰਤੀ ਏਅਰਪੋਰਟ ਅਥਾਰਟੀ ਨੇ ਕਿਹਾ ਕਿ ਉਹ ਕੋਰੋਨਾ ਨਾਲ ਲੜਣ ਦੇ ਲਈ 20 ਕਰੋੜ ਰੁਪਏ ਦੀ ਮਦਦ ਰਾਸ਼ੀ ਦੇਵੇਗੀ।
ਕੋਟਕ ਮਹਿੰਦਰਾ ਬੈਂਕ ਨੇ 50 ਕਰੋੜ ਰੁਪਏ ਦੀ ਸਹਾਇਤਾ ਦਿੱਤੀ
ਕੋਟਕ ਮਹਿੰਦਰਾ ਸਮੂਹ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਿਪਟਣ ਦੇ ਲਈ ਉਹ ਪੀਐੱਮ ਕੇਅਰ ਫ਼ੰਡ ਵਿੱਚ 50 ਕਰੋੜ ਰੁਪਏ ਦਾ ਦਾਨ ਦੇ ਰਹੇ ਹਨ।
100 ਕਰੋੜ ਦੇਣਗੇ ਵੇਦਾਂਤਾ ਮੁਖੀ
ਵੇਦਾਂਤਾ ਦੇ ਮੁਖੀ ਅਨਿਲ ਅਗਰਵਾਲ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਲਈ 100 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਸਰਕਾਰ ਨੂੰ ਦੇਣਗੇ।