ETV Bharat / business

ਬੈਲਟ ਐਂਡ ਰੋਡ ਪਹਿਲ: ਜਾਣੋ ਕੀ ਹੈ ਭਾਰਤ ਦਾ ਰੁਖ਼

ਭਾਰਤ ਨੇ ਦੂਜੀ ਵਾਰ 'ਬੈਲਟ ਐਂਡ ਰੋਡ ਇਨੀਸ਼ੀਏਟਿਵ ਸੰਮੇਲਨ' ਦਾ ਬਾਈਕਾਟ ਕਰ ਦਿੱਤਾ ਹੈ। ਭਾਰਤ ਦੇ ਇਸ ਰਵੱਈਏ ਤੋਂ ਕਈ ਮਾਹਰ ਨਾਖ਼ੁਸ਼ ਹਨ।

ਫ਼ਾਈਲ ਫ਼ੋਟੋ।
author img

By

Published : Apr 28, 2019, 9:47 AM IST

ਹੈਦਰਾਬਾਦ: ਭਾਰਤ ਨੇ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਸੰਮੇਲਨ ਦਾ ਦੂਜੀ ਵਾਰ ਬਾਈਕਾਟ ਕੀਤਾ ਹੈ। ਭਾਰਤ ਦੇ ਇਸ ਰੁਖ ਤੋਂ ਬਾਅਦ ਇਹ ਮੁੱਦਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਮਾਹਰਾਂ ਦਾ ਇੱਕ ਹਿੱਸਾ ਭਾਰਤ ਦੇ ਇਸ ਰਵੱਈਏ ਤੋਂ ਨਾਖੁਸ਼ ਹੈ। ਉੱਥੇ ਹੀ ਕੁੱਝ ਮਾਹਰ ਅਜਿਹੇ ਵੀ ਹਨ ਜੋ ਚੀਨ ਦੇ ਕਿਸੇ ਵੀ ਝੁਕਾਅ ਨੂੰ ਸਹੀ ਨਹੀਂ ਮੰਨਦੇ।

ਪ੍ਰੋ-ਬੀਆਰਆਈ ਵਕੀਲਾਂ ਦਾ ਕਹਿਣਾ ਹੈ ਕਿ ਬੀਆਰਆਈ ਏਸ਼ੀਆ, ਯੂਰਪ, ਅਫ਼ਰੀਕਾ ਅਤੇ ਲੈਟਿਨ ਅਮਰੀਕਾ ਵਿਚਕਾਰ ਸੰਪਰਕ ਚ ਸੁਧਾਰ ਕਰਕੇ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਵਧਾਉਣਾ ਚਾਹੁੰਦਾ ਹੈ। ਇਸ ਲਈ ਭਾਰਤ ਨੂੰ ਵਿਸ਼ਵ ਪੱਧਰ ਦੀ ਇਸ ਯੋਜਨਾ ਚ ਸ਼ਾਮਲ ਹੋ ਕੇ ਇਸ ਦਾ ਲਾਭ ਲੈਣਾ ਚਾਹੀਦਾ ਹੈ।

ਭਾਰਤ ਕੋਲ ਗਵਾਉਣ ਲਈ ਕੁੱਝ ਵੀ ਨਹੀਂ
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਵਿਸ਼ਵ ਰਾਜਨੀਤਕ ਮੰਚ 'ਚ ਪੱਛਮੀ ਹਕੂਮਤ ਦੀ ਪੈਰਲਲ ਪਾਵਰ ਕੇਂਦਰ ਦੇ ਰੂਪ ਵਜੋਂ ਉਭਰਿਆ ਹੈ। ਇਹ ਤੱਥ ਹੈ ਕਿ ਬੀਆਰਆਈ ਸੰਮੇਲਨ 'ਚ 100 ਤੋਂ ਜ਼ਿਆਦਾ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਹਨ। ਇਹ ਚੀਨ ਦੀ ਪਹੁੰਚ ਅਤੇ ਸਮਰੱਥਾ ਨੂੰ ਵਿਖਾਉਂਦਾ ਹੈ। ਇਸ ਦੇ ਨਾਲ ਹੀ ਬਾਕੀ ਦੁਨੀਆਂ ਨੂੰ ਚੀਨ ਨਾਲ ਜੋੜਨ ਲਈ ਉਤਸ਼ਾਹਿਤ ਕਰਦਾ ਹੈ।

ਦੱਸ ਦਈਏ ਕਿ ਸਰਹੱਦ ਵਿਵਾਦ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨੂੰ ਲੈ ਕੇ ਚੀਨ ਅਤੇ ਭਾਰਤ ਵਿਚਕਾਰ ਤਿੱਖੀ ਨੋਕਝੋਕ ਹੁੰਦੀ ਰਹੀ ਹੈ। ਇਸ ਦੇ ਨਾਲ ਹੀ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਭਾਰਤ ਵੀ ਐਕਟ 'ਈਸਟ ਪਾਲਿਸੀ' ਰਾਹੀਂ ਮਇਆਂਮਾਰ ਅਤੇ ਥਾਈਲੈਂਡ 'ਚ ਮਹੱਤਵਪੂਰਣ ਪ੍ਰਭਾਵ ਛੱਡ ਰਿਹਾ ਹੈ। ਈਰਾਨ ਅਤੇ ਹੋਰ ਮੱਧ ਏਸ਼ੀਆਈ ਦੇਸ਼ਾਂ ਨੂੰ 'ਗੋ ਵੇਸਟ ਸਟ੍ਰੈਟੇਜੀ' ਰਾਹੀਂ ਉਲਝਾ ਰਿਹਾ ਹੈ। ਚੀਨ, ਬੰਗਲਾਦੇਸ਼ ਅਤੇ ਮਇਆਂਮਾਰ ਨਾਲ ਬਹੁ-ਸੱਭਿਆਚਾਰਕ ਸਬੰਧ ਬਣਾਉਣ ਲਈ ਬਹੁਤ ਮਿਹਨਤ ਕਰ ਰਿਹਾ ਹੈ।

ਕਰਜ਼ੇ ਦਾ ਜਾਲ਼: ਸੱਚ ਜਾਂ ਝੂਠ
ਚੀਨ ਦਾ ਯੋਜਨਾ ਦੇ ਹਿੱਸੇਦਾਰਾਂ ਨੂੰ ਕਰਜ਼ ਜਾਲ 'ਚ ਧੱਕਣ ਦਾ ਤਰਕ ਸਹੀ ਨਹੀਂ ਹੈ। ਚੀਨ ਜਿਨ੍ਹਾਂ ਦੇਸ਼ਾਂ ਨੂੰ ਕਰਜ਼ਾ ਦੇ ਰਿਹਾ ਹੈ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਕਰਜ਼ਾ ਪ੍ਰੋਫਾਈਲ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਨਹੀਂ ਹੈ।

Intro:Body:

fdvfdfvgfvg

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.