ਨਵੀਂ ਦਿੱਲੀ : ਸਸਤੀ ਜਹਾਜ਼ ਸੇਵਾ ਦੇਣ ਵਾਲੀ ਕੰਪਨੀ ਗੋਏਅਰ ਨੇ ਬੈਂਗਲੁਰੂ ਅਤੇ ਕੋਲਕਾਤਾ ਤੋਂ ਸਿੰਗਾਪੁਰ ਲਈ ਉੜਾਣਾਂ ਸ਼ੁਰੂ ਕਰਨ ਦਾ ਬੁੱਧਵਾਰ ਨੂੰ ਐਲਾਨ ਕੀਤਾ ਹੈ।
ਕੰਪਨੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੰਗਾਪੁਰ ਲਈ ਬੈਂਗਲੋਰ ਤੋਂ 18 ਅਕਤੂਬਰ ਨੂੰ ਅਤੇ ਕੋਲਕਾਤਾ ਤੋਂ 19 ਅਕਤੂਬਰ ਨੂੰ ਉੜਾਣਾਂ ਸ਼ੁਰੂ ਹੋਣਗੀਆਂ।
ਕੰਪਨੀ ਨੇ ਕਿਹਾ ਕਿ ਗੁਹਾਟੀ-ਆਈਜਾਲ ਮਾਰਗ ਉੱਤੇ ਦਿਨ ਦੀਆਂ ਉੜਾਣਾਂ ਵੀ 15 ਅਕਤੂਬਰ ਤੋਂ ਸ਼ੁਰੂਆਤ ਹੋਵੇਗੀ।
ਕੰਪਨੀ ਨੇ ਪ੍ਰਬੰਧ ਨਿਰਦੇਸ਼ਕ ਜੇਹ ਵਾੜਿਆ ਨੇ ਕਿਹਾ ਕਿ ਸਿੰਗਾਪੁਰ ਤੱਕ ਆਉਣ-ਜਾਣ ਲਈ ਸੇਵਾਵਾਂ ਦੀ ਸ਼ੁਰੂਆਤ ਗੋਏਅਰ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਹੈ। ਛੁੱਟੀਆਂ ਦੇ ਲਿਹਾਜ ਪੱਖੋਂ ਸਿੰਗਾਪੁਰ ਇੱਕ ਅਹਿਮ ਮੰਜ਼ਿਲ ਹੈ। ਇਹ ਵਪਾਰ ਦਾ ਮਹੱਤਵਪੂਰਨ ਕੇਂਦਰ ਵੀ ਹੈ।
ਪਿਆਜ਼ ਦੀਆਂ ਕੀਮਤਾਂ 'ਤੇ ਠੱਲ ਪਾਉਣ ਲਈ ਸਰਕਾਰ ਦਾ ਵੱਡਾ ਕਦਮ, ਨਿਰਯਾਤ 'ਤੇ ਲਾਈ ਪਾਬੰਦੀ