ਮੁੰਬਈ: ਚਾਲੂ ਵਿੱਤੀ ਸਾਲ ਵਿੱਚ ਦੋ-ਮਹੀਨਾਵਾਰ ਮੁਦਰਾ ਨੀਤੀ ਕਮੇਟੀ ਦੀ ਚੌਥੀ ਬੈਠਕ 1 ਅਕਤੂਬਰ ਤੋਂ ਸ਼ੁਰੂ ਹੋਵੇਗੀ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਿੱਚ ਇਹ ਬੈਠਕ 1, 3 ਅਤੇ 4 ਅਕਤੂਬਰ ਤੱਕ ਚੱਲੇਗੀ। ਕਮੇਟੀ 4 ਅਕਤੂਬਰ ਨੂੰ ਨਤੀਜਿਆਂ ਦਾ ਐਲਾਨ ਕਰੇਗੀ।
ਤਿਉਹਾਰਾਂ ਦੇ ਮੌਸਮ ਵਿੱਚ ਕਾਰਪੋਰੇਟ ਟੈਕਸ ਘਟਾਉਣ ਅਤੇ ਆਰਥਿਕ ਗਤੀਵਿਧੀਆਂ 'ਚ ਵਾਧਾ ਕਰਨ ਲਈ ਸਰਕਾਰ ਦੇ ਉਪਰਾਲਿਆਂ ਨੂੰ ਪੂਰਾ ਕਰਨ ਲਈ, ਆਰਬੀਆਈ ਸ਼ੁੱਕਰਵਾਰ ਨੂੰ ਲਗਾਤਾਰ ਪੰਜਵੀਂ ਵਾਰ ਨੀਤੀਗਤ ਦਰ ਵਿੱਚ ਕਟੌਤੀ ਕਰ ਸਕਦੀ ਹੈ। ਮੌਜੂਦਾ ਰੈਪੋ ਰੇਟ 5.40 ਫੀਸਦੀ ਹੈ। ਕੇਂਦਰੀ ਬੈਂਕ ਨੇ ਜਨਵਰੀ ਤੋਂ ਲੈ ਕੇ ਰੈਪੋ ਰੇਟ (ਥੋੜ੍ਹੇ ਸਮੇਂ ਲਈ ਉਧਾਰ ਦੇਣ ਦੀ ਦਰ) ਨੂੰ ਚਾਰ ਵਾਰ ਘਟਾ ਕੇ 1.10 ਫੀਸਦੀ ਕਰ ਦਿੱਤਾ ਹੈ।
ਮੰਗਲਵਾਰ ਤੋਂ ਸ਼ੁਰੂ ਹੋਵੇਗੀ ਪੰਜਾਬ ’ਚ ਝੋਨੇ ਦੀ ਖ਼ਰੀਦ, ਸਾਰੇ ਪ੍ਰਬੰਧ ਮੁਕੰਮਲ
ਅਗਸਤ ਵਿੱਚ ਆਪਣੀ ਪਿਛਲੀ ਬੈਠਕ ਵਿੱਚ, ਐਮਪੀਸੀ ਨੇ ਬੈਂਚਮਾਰਕ ਉਧਾਰ ਦੇਣ ਦੀ ਦਰ ਨੂੰ ਇੱਕ ਅਸਾਧਾਰਨ 35 ਅਧਾਰ ਅੰਕ ਘਟਾ ਕੇ 5.40 ਫੀਸਦੀ ਕਰ ਦਿੱਤਾ ਸੀ।