ਨਵੀਂ ਦਿੱਲੀ: ਵਾਹਨਾਂ ਦੇ ਲਈ ਨਵੇਂ ਸਾਲ ਯਾਨੀ ਇੱਕ ਜਨਵਰੀ 2021 ਤੋਂ ਫਾਸਟੈਗ ਲਾਜ਼ਮੀ ਹੋਵੇਗਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਫਾਸਟੈਗ ਦੀ ਸ਼ੁਰੂਆਤ ਸਾਲ 2016 ਵਿੱਚ ਹੋਈ ਸੀ। ਇਹ ਟੋਲ ਪਲਾਜ਼ਾ ਉੱਤੇ ਫ਼ੀਸ ਦਾ ਭੁਗਤਾਨ ਇਲੈਕਟ੍ਰਾਨਿਕ ਤਰੀਕੇ ਨਾਲ ਕਰਨ ਦੀ ਸੁਵਿਧਾ ਹੈ। ਫਾਸਟੈਗ ਦੇ ਲਾਜ਼ਮੀ ਕੀਤੇ ਜਾਣ ਤੋਂ ਬਾਅਦ ਟੋਲ ਪਲਾਜ਼ਿਆਂ ਉੱਤੇ ਵਾਹਨਾਂ ਨੂੰ ਰੁੱਕਣਾ ਨਹੀਂ ਪਵੇਗਾ ਅਤੇ ਟੋਲ ਫ਼ੀਸ ਦਾ ਭੁਗਤਾਨ ਇਲੈਕਟ੍ਰਾਨਿਕ ਤਰੀਕੇ ਨਾਲ ਹੋ ਜਾਵੇਗਾ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਕੇਂਦਰੀ ਸੜਕ ਆਵਾਜਾਈ, ਰਾਜਮਾਰਗ ਅਤੇ ਐਮ.ਐਸ.ਐਮ.ਈ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਹੈ ਕਿ ਨਵੇਂ ਸਾਲ ਤੋਂ ਸਾਰੇ ਵਾਹਨਾਂ ਦੇ ਲਈ ਫਾਸਟੈਗ ਲਾਜ਼ਮੀ ਹੈ।
ਗਡਕਰੀ ਨੇ ਵੀਰਵਾਰ ਨੂੰ ਇੱਕ ਵਰਚੂਅਲ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਫਾਸਟੈਗ ਯਾਤਰੀਆਂ ਦੇ ਲਈ ਕਾਫੀ ਲਾਹੇਵੰਦ ਹੋਵੇਗਾ।
ਮੰਤਰਾਲੇ ਨੇ ਇਸ ਸਾਲ ਨਵੰਬਰ ਵਿੱਚ ਸੂਚਨਾ ਜਾਰੀ ਕਰ 1 ਜਨਵਰੀ 2021 ਤੋਂ ਪੁਰਾਣੇ ਵਾਹਨਾਂ ਜਾ 1 ਦਸੰਬਰ 2017 ਤੋਂ ਪਹਿਲਾਂ ਦੇ ਵਾਹਨਾਂ ਦੇ ਲਈ ਵੀ ਫਾਸਟੈਗ ਲਾਜ਼ਮੀ ਹੈ।