ETV Bharat / business

ਹੇਟ ਸਪੀਚ ਦੇ ਦੋਸ਼ਾਂ 'ਤੇ ਫੇਸਬੁੱਕ ਦਾ ਜਵਾਬ, ਕਿਹਾ- 'ਸਾਡੀ ਨੀਤੀ ਪਾਰਟੀ ਨਹੀਂ ਦੇਖਦੀ'

ਫੇਸਬੁੱਕ ਨੇ ਬੀਜੇਪੀ ਆਗੂਆਂ ਦੀ ਹੇਟ ਸਪੀਚ ਨਜ਼ਰ ਅੰਦਾਜ਼ ਕਰਨ ਦੇ ਦੋਸ਼ਾਂ ਤੋਂ ਬਾਅਦ ਸਪੱਸ਼ਟੀਕਰਨ ਦਿੱਤਾ ਹੈ ਜਿਸ ਵਿੱਚ ਕਿਹਾ ਹੈ ਕਿ ਕੰਪਨੀ ਬਿਨਾਂ ਕਿਸੇ ਪਾਰਟੀ ਜਾਂ ਰਾਜਨੀਤੀ ਨੂੰ ਵੇਖੇ ਆਪਣੀ ਨੀਤੀ ਲਾਗੂ ਕਰਦੀ ਹੈ।

ਫ਼ੋਟੋ।
ਫ਼ੋਟੋ।
author img

By

Published : Aug 17, 2020, 1:31 PM IST

ਨਵੀਂ ਦਿੱਲੀ: ਇਕ ਅਮਰੀਕੀ ਅਖਬਾਰ ਵਿਚ ਪ੍ਰਕਾਸ਼ਤ ਇਕ ਰਿਪੋਰਟ ਵਿਚ ਫੇਸਬੁੱਕ ਉੱਤੇ ਭਾਰਤ ਵਿੱਚ ਬੀਜੇਪੀ ਆਗੂਆਂ ਦੀ ਹੇਟ ਸਪੀਚ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਦਿੱਗਜ ਕੰਪਨੀ ਨੇ ਸਪੱਸ਼ਟੀਕਰਨ ਪੇਸ਼ ਕੀਤਾ ਹੈ।

ਫੇਸਬੁੱਕ ਨੇ ਆਪਣੀ ਸਪੱਸ਼ਟੀਕਰਨ ਵਿੱਚ ਕਿਹਾ ਹੈ ਕਿ ਉਸ ਦੀ ਪੌਲਿਸੀ ਕੋਈ ਵੀ ਪਾਰਟੀ ਨਹੀਂ ਵੇਖਦੀ। ਫੇਸਬੁੱਕ ਨੇ ਕਿਹਾ, "ਕੰਪਨੀ ਬਿਨਾਂ ਕਿਸੇ ਪਾਰਟੀ ਜਾਂ ਰਾਜਨੀਤੀ ਨੂੰ ਵੇਖੇ ਆਪਣੀ ਨੀਤੀ ਲਾਗੂ ਕਰਦੀ ਹੈ।"

ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ, "ਅਸੀਂ ਨਫ਼ਰਤ ਭਰੇ ਭਾਸ਼ਣ ਅਤੇ ਹਿੰਸਾ ਭੜਕਾਉਣ ਵਾਲੀ ਸਮੱਗਰੀ 'ਤੇ ਪਾਬੰਦੀ ਲਗਾਉਂਦੇ ਹਾਂ ਅਤੇ ਅਸੀਂ ਬਿਨਾਂ ਕਿਸੇ ਪਾਰਟੀ ਜਾਂ ਰਾਜਨੀਤਿਕ ਸਬੰਧਾਂ ਜਾਂ ਅਹੁਦਿਆਂ ਨੂੰ ਵੇਖੇ ਆਪਣੀਆਂ ਨੀਤੀਆਂ ਲਾਗੂ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਪਰ ਅਸੀਂ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਅਤੇ ਆਪਣੇ ਯਤਨਾਂ ਦਾ ਨਿਯਮਤ ਮੁਲਾਂਕਣ ਕਰਨ ਲਈ ਵਚਨਬੱਧ ਹਾਂ ਤਾਂ ਜੋ ਨਿਰਪੱਖਤਾ ਅਤੇ ਸ਼ੁੱਧਤਾ ਬਣੀ ਰਹੇ।"

ਦੱਸ ਦਈਏ ਕਿ ‘ਵਾਲ ਸਟ੍ਰੀਟ ਜਰਨਲ’ ਵਿਚ ਇਕ ਲੇਖ ਪ੍ਰਕਾਸ਼ਤ ਹੋਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਫੇਸਬੁੱਕ ਭਾਰਤ ਵਿਚ ਸੱਤਾਧਾਰੀ ਪਾਰਟੀ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਦੇ ਨਫ਼ਰਤ ਭਰੇ ਭਾਸ਼ਣ ਅਤੇ ਇਤਰਾਜ਼ਯੋਗ ਸਮੱਗਰੀ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ਼ ਕਰਨ ਦੀ ਨੀਤੀ ਅਪਣਾਉਂਦੀ ਹੈ। ਲੇਖ ਨੇ ਇੱਕ ਫੇਸਬੁੱਕ ਅਧਿਕਾਰੀ ਦੇ ਹਵਾਲੇ ਨਾਲ ਇਹ ਵੀ ਕਿਹਾ ਹੈ ਕਿ ਭਾਜਪਾ ਵਰਕਰਾਂ ਨੂੰ ਸਜਾ ਦੇਣ ਨਾਲ ਭਾਰਤ ਵਿੱਚ ਕੰਪਨੀ ਦੇ ਕਾਰੋਬਾਰ ਉੱਤੇ ਅਸਰ ਪਵੇਗਾ। ਲੇਖ ਵਿੱਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਵੱਡੇ ਪੱਧਰ ਉੱਤੇ ਭਾਜਪਾ ਨੂੰ ਗ਼ਲਤ ਤਰੀਕੇ ਨਾਲ ਤਰਜੀਹ ਦਿੱਤੀ ਹੈ।

ਇਸ ਤੋਂ ਬਾਅਦ ਕਾਂਗਰਸ ਨੇ ਵੀ ਭਾਜਪਾ ਉੱਤੇ ਨਿਸ਼ਾਨੇ ਵਿੰਨ੍ਹਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਅਤੇ ਆਰਐਸਐਸ ਦੇਸ਼ ਵਿਚ ਫੇਸਬੁੱਕ ਅਤੇ ਵਟਸਐਪ ਨੂੰ ਕੰਟਰੋਲ ਕਰਦੇ ਹਨ। ਗਾਂਧੀ ਨੇ ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਇੱਕ ਟਵੀਟ ਵਿੱਚ ਅਮਰੀਕੀ ਅਖਬਾਰ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਵੀ ਸਾਂਝੀ ਕੀਤੀ। ਕਾਂਗਰਸ ਸੰਸਦ ਮੈਂਬਰ ਨੇ ਇਹ ਵੀ ਦੋਸ਼ ਲਾਇਆ ਕਿ ਉਹ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਫ਼ਰਜ਼ੀ ਖ਼ਬਰਾਂ ਅਤੇ ਨਫ਼ਰਤ ਫੈਲਾਉਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.