ਨਵੀਂ ਦਿੱਲੀ: ਡਾ. ਰੈੱਡੀਜ਼ ਲੈਬੋਰਟ੍ਰੀਜ਼ ਨੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਲਾਜ ਲਈ ਦਵਾ ਅਵੀਗਨ (ਫੇਵਿਪਿਰਾਵਿਰ) ਟੈਬਟੇਲ ਬਾਜਾਰ 'ਚ ਉਤਾਰਨ ਦਾ ਐਲਾਨ ਕੀਤਾ। ਇਹ ਦਵਾਈ ਕੋਵਿਡ-19 ਦੇ ਹਲਕੇ ਤੋਂ ਲੈ ਕੇ ਆਮ ਸੰਕਰਮਣ ਦੇ ਇਲਾਜ ਲਈ ਵਰਤੀ ਜਾ ਸਕੇਗੀ।
ਫਾਰਮਾਸਿਉਟੀਕਲ ਕੰਪਨੀ ਨੇ ਸਟਾਕ ਐਕਸਚੇਂਜ ਨੂੰ ਭੇਜੇ ਗਏ ਰੈਗੂਲੇਟਰੀ ਨੋਟਿਸ ਵਿੱਚ ਕਿਹਾ, “ਫੁਜੀਫਿਲਮ ਟੋਯਾਮਾ ਕੈਮੀਕਲ ਕੰਪਨੀ ਲਿਮਟਿਡ ਨਾਲ ਹੋਏ ਗਲੋਬਲ ਲਾਇਸੈਂਸ ਸਮਝੌਤੇ ਤਹਿਤ ਡਾ. ਰੈਡੀਜ਼ ਨੂੰ ਅਵੀਗਨ (ਫੇਵਿਪਿਰਾਵਿਰ) 200 ਮਿਲੀਗ੍ਰਾਮ ਦੀ ਟੈਬਲੇਟ ਦਾ ਭਾਰਤ 'ਚ ਨਿਰਮਾਣ, ਵੇਚਣ ਅਤੇ ਵੰਡਣ ਦਾ ਵਿਸ਼ੇਸ਼ ਅਧਿਕਾਰ ਹੈ।"
ਡਾ. ਰੈੱਡੀਜ਼ ਨੇ ਕਿਹਾ ਹੈ ਕਿ ਉਸ ਦੀ ਡਰੱਗ ਅਵੀਗਨ ਨੂੰ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਨਾਲ ਕੋਵਿਡ-19 ਦੇ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ 'ਚ ਸੰਕਰਮਿਤ ਮਰੀਜ਼ਾਂ ਦੇ ਇਲਾਜ ਲਈ ਮਨਜ਼ੂਰੀ ਮਿਲੀ ਹੈ।
ਡਾ. ਰੈੱਡੀਜ਼ ਲੈਬੋਰੇਟਰੀਜ਼ ਦੇ ਬ੍ਰਾਂਡ ਮਾਰਕੇਟ (ਭਾਰਤ ਅਤੇ ਉਭਰ ਰਹੇ ਬਾਜ਼ਾਰਾਂ) ਦੇ ਸੀਈਓ ਐਮਵੀ ਰਮੰਨਾ ਨੇ ਕਿਹਾ, "ਸਾਡੇ ਲਈ ਉੱਚ ਪੱਧਰੀ, ਬਿਹਤਰ ਸਮਰੱਥਾ, ਕਿਫਾਇਤੀ ਅਤੇ ਬਿਮਾਰੀ ਦਾ ਬਿਹਤਰ ਪ੍ਰਬੰਧਨ ਪਹਿਲੀ ਪ੍ਰਾਥਮਿਕਤਾ ਹੈ। ਮੇਰਾ ਮੰਨਣਾ ਹੈ ਕਿ ਅਵੀਗਨ ਗੋਲੀਆਂ ਭਾਰਤ ਵਿੱਚ ਕੋਵਿਡ-19 ਨਾਲ ਪ੍ਰਭਾਵਤ ਮਰੀਜ਼ਾਂ ਲਈ ਪ੍ਰਭਾਵਸ਼ਾਲੀ ਇਲਾਜ਼ ਪ੍ਰਦਾਨ ਕਰਵਾਏਗੀ।"