ਨਵੀਂ ਦਿੱਲੀ : ਸੰਸਦ ਵਿੱਚ 8 ਜੁਲਾਈ ਤੋਂ ਆਮ ਬਜਟ ਤੇ ਚਰਚਾ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਦਕਿ ਗ੍ਰਾਂਟਾਂ ਦੀ ਮੰਗ ਤੇ ਚੋਣਾਂ 11-17 ਜੁਲਾਈ ਦਰਮਿਆਨ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਨਰਿੰਦਰ ਮੋਦੀ ਸਰਕਾਰ 5 ਜੁਲਾਈ ਨੂੰ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰੇਗੀ।
ਵਿੱਤ ਮੰਤਰਾਲੇ ਦੇ ਬਜਟ ਵਿਭਾਗ ਨੇ ਕਿਹਾ, " ਚਰਚਾ ਲਈ ਅਸਥਾਈ ਤਾਰੀਖਾਂ ਅਤੇ 2019-20 ਦੇ ਲਈ ਮੰਗਾਂ ਲਈ ਚੋਣ ਦੀ ਤਾਰੀਖਾਂ 11-17 ਜੁਲਾਈ ਦਰਮਿਆਨ ਹੋਣ ਦੀ ਉਮੀਦ ਹੈ ਅਤੇ ਬਜਟ ਤੇ ਆਮ ਚਰਚਾ 8 ਜੁਲਾਈ ਤੋਂ ਸ਼ੁਰੂ ਹੋਣ ਦੀ ਉਮੀਦ ਹੈ।"
ਜਾਣਕਾਰੀ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਸਾਹਮਣੇ ਕਈ ਚੁਣੌਤੀਆਂ ਹਨ। ਉਨ੍ਹਾਂ ਨੂੰ ਏਸ਼ੀਆਂ ਦੀ ਸਭ ਤੋਂ ਵੱਡੀ ਅਰਥ-ਵਿਵਸਥਾ ਨੂੰ ਮੰਦੀ ਦੀ ਕਗਾਰ ਤੋਂ ਬਚਾਉਣਾ ਹੈ।
ਜਾਣਕਾਰੀ ਮੁਤਾਬਕ ਮਈ ਵਿੱਚ ਭਾਰਤ ਨੇ ਦੁਨੀਆਂ ਵਿੱਚ ਸਭ ਤੋਂ ਤੇਜ਼ੀ ਨਾਲ ਵੱਧਦੀ ਪ੍ਰਮੁੱਖ ਅਰਥ-ਵਿਵਸਥਾ ਦੇ ਰੂਪ ਵਿੱਚ ਆਪਣਾ ਸਥਾਨ ਗੁਆ ਲਿਆ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਹੁਣ ਵੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥ-ਵਿਵਸਥਾ ਹੈ।