ETV Bharat / business

ਟਾਟਾ ਸਮੂਹ 'ਚ ਕੋਈ ਅਹੁਦਾ ਲੈਣ ਦੇ ਇਛੁੱਕ ਨਹੀਂ: ਮਿਸਤਰੀ - Tata Sons

ਸਾਈਰਸ ਮਿਸਤਰੀ ਨੇ ਟਾਟਾ ਸਮੂਹ 'ਚ ਕੋਈ ਵੀ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਟਾਟਾ ਸਮੂਹ 'ਚ ਵਾਪਸ ਆ ਕੇ ਕੋਈ ਵੀ ਅਹੁਦਾ ਲੈਣ ਦੇ ਇਛੁੱਕ ਨਹੀਂ ਹਨ।

Cyrus Mistry
ਫ਼ੋਟੋ
author img

By

Published : Jan 6, 2020, 10:58 AM IST

ਮੁੰਬਈ: ਤਿੰਨ ਸਾਲ ਪਹਿਲਾਂ ਟਾਟਾ ਸਮੂਹ ਦੇ ਚੇਅਰਮੈਨ ਅਹੁਦੇ ਤੋਂ ਹਟਾਏ ਗਏ ਸਾਈਰਸ ਮਿਸਤਰੀ ਨੇ ਕਿਹਾ ਹੈ ਕਿ ਉਹ ਟਾਟਾ ਸਮੂਹ 'ਚ ਵਾਪਸ ਆ ਕੇ ਕੋਈ ਵੀ ਅਹੁਦਾ ਲੈਣ ਦੇ ਇਛੁੱਕ ਨਹੀਂ ਹਨ।
ਉਨ੍ਹਾਂ ਨੇ ਐਤਵਾਰ ਨੂੰ ਜਾਰੀ ਇੱਕ ਬਿਆਨ 'ਚ ਕਿਹਾ ਕਿ ਉਹ ਟਾਟਾ ਸਮੂਹ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਫੈਸਲਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਟਾਟਾ ਸਮੂਹ ਦੇ ਹਿਤ ਉਨ੍ਹਾਂ ਦੇ ਜਾਂ ਕਿਸੇ ਵੀ ਹੋਰ ਵਿਅਕਤੀ ਦੇ ਹਿੱਤਾਂ ਤੋਂ ਉੱਤੇ ਤੇ ਜ਼ਿਆਦਾ ਮਹੱਤਵਪੂਰਨ ਹਨ।
ਮਿਸਤਰੀ ਨੇ ਇਹ ਬਿਆਨ ਅਜਿਹੇ ਸਮੇਂ 'ਚ ਜਾਰੀ ਕੀਤਾ ਹੈ ਜਦੋਂ ਸੁਪਰੀਮ ਕੋਰਟ ਟਾਟਾ ਸਮੂਹ ਦੇ ਨਾਲ ਉਨ੍ਹਾਂ ਦੇ ਵਿਵਾਦ 'ਤੇ ਸੁਣਵਾਈ ਕਰਨ ਵਾਲੀ ਹੈ। ਮਿਸਤਰੀ ਨੂੰ ਟਾਟਾ ਸਮੂਹ ਦੇ ਚੇਅਰਮੈਨ ਤੇ ਸਮੂਹ ਦੀ ਕੰਪਨੀਆਂ ਦੇ ਨਿਦੇਸ਼ਕ ਮੰਡਲਾਂ ਤੋਂ ਕੱਢ ਦਿੱਤਾ ਗਿਆ ਸੀ।
ਐਨਸੀਐਲਏਟੀ (National Company Law Appellate Tribunal) ਨੇ ਹਾਲ ਹੀ 'ਚ ਮਿਸਤਰੀ ਨੂੰ ਮੁੜ ਇਨ੍ਹਾਂ ਅਹੁਦਿਆਂ 'ਤੇ ਨਿਯੁਕਤ ਕਰਨ ਦਾ ਫੈਸਲਾ ਸੁਣਾਇਆ ਸੀ। ਐਨਸੀਐਲਏਟੀ ਦੇ ਫੈਸਲੇ ਨੂੰ ਟਾਟਾ ਸੰਸ ਤੇ ਸਮੂਹ ਦੀ ਕੰਪਨੀਆਂ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ।
ਮਿਸਤਰੀ ਨੇ ਕਿਹਾ, "ਜਾਰੀ ਅਫਵਾਹ ਨੂੰ ਖਤਮ ਕਰਦੇ ਹੋਏ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਐਨਸੀਐਲਏਟੀ ਦਾ ਫੈਸਲਾ ਮੇਰਾ ਪੱਖ ਚ ਆਉਣ ਤੋਂ ਬਾਅਦ ਵੀ ਮੈਂ ਟਾਟਾ ਸੰਸ ਦੇ ਕਾਰਜਕਾਰੀ ਚੇਅਰਮੈਨ ਤੇ ਟੀਸੀਐਸ, ਟਾਟਾ ਟੇਲੀਸਰਵਿਸੇਜ਼ ਤੇ ਟਾਟਾ ਇੰਡਸਟਰੀਜ਼ ਦੇ ਨਿਦੇਸ਼ਕ ਦਾ ਅਹੁਦਾ ਨਹੀਂ ਸੰਭਾਲਣਾ ਚਾਹੁੰਦਾ"

Intro:Body:

Sunita 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.