ਨਵੀਂ ਦਿੱਲੀ : ਰਸੋਈ ਦੇ ਭਾਂਡੇ, ਘਰੇਲੂ ਸਮਾਨ ਅਤੇ ਚੱਪਲ-ਜੁੱਤਿਆਂ ਉੱਤੇ ਕਰ ਸੀਮਾ ਵਧਾ ਕੇ ਇੰਨ੍ਹਾਂ ਵਸਤੂਆਂ ਦੇ ਮਹਿੰਗੇ ਹੋਣ ਨੂੰ ਲੈ ਕੇ ਵਧ ਰਹੇ ਸ਼ੱਕਾਂ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਵਿੱਚ ਨਿਰਮਾਣ ਗਤੀਵਿਧਿਆਂ ਨੂੰ ਵਧਾਉਣ ਦੇ ਇਰਾਦੇ ਨਾਲ ਹੀ ਬਜਟ ਵਿੱਚ ਕੁੱਝ ਤਿਆਰ ਵਸਤੂਆਂ ਦੇ ਆਯਾਤ ਉੱਤੇ ਸੀਮਾ ਕਰ ਵਧਾਇਆ ਹੈ।
ਜਿੰਨ੍ਹਾਂ ਵਸਤੂਆਂ ਉੱਤੇ ਸੀਮਾ ਕਰਨ ਵਧਾਇਆ ਗਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਉਤਪਾਦਨ ਦੇਸ਼ ਵਿੱਚ ਪਹਿਲਾਂ ਤੋਂ ਰਿਹਾ ਹੈ। ਸੀਤਾਰਮਨ ਨੇ ਬਜਟ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨ੍ਹਾਂ ਵਸਤੂਆਂ ਉੱਤੇ ਸੀਮਾ ਕਰ ਵਧਾਇਆ ਗਿਆ ਹੈ, ਉਨ੍ਹਾਂ ਵਿੱਚ ਜ਼ਿਆਦਾਤਰ ਦਾ ਉਤਪਾਦਨ ਦੇਸ਼ ਵਿੱਚ ਹੋ ਰਿਹਾ ਹੈ। ਦੇਸ਼-ਹਿੱਤ ਵਿੱਚ ਹੋਰ ਛੋਟੇ ਉਦਯੋਗਾਂ ਦਾ ਧਿਆਨ ਰੱਖਦੇ ਹੋਏ ਵੀ ਇੰਨ੍ਹਾਂ ਉੱਤੇ ਸੀਮਾ ਕਰ ਵਧਾਇਆ ਗਿਆ ਹੈ।
ਵਿੱਤ ਮੰਤਰੀ ਨੇ ਸ਼ਨਿਚਰਵਾਰ ਨੂੰ ਪੇਸ਼ ਕੀਤੇ 2020-21 ਦੇ ਬਜਟ ਵਿੱਚ ਚੱਪਲਾਂ, ਜੁੱਤਿਆਂ ਉੱਤੇ ਸੀਮਾ ਕਰ 25 ਫ਼ੀਸਦੀ ਤੋਂ ਵਧਾ ਕੇ 35 ਫ਼ੀਸਦੀ, ਚੀਨ ਤੋਂ ਆਯਾਤ ਹੋਣ ਵਾਲੇ ਖਾਣ-ਪੀਣ ਦੇ ਬਰਤਨ, ਰਸੋਈ ਦੇ ਬਰਤਨ, ਪਾਣੀ ਦਾ ਫ਼ਿਲਟਰ (40 ਲੀਟਰ ਤੱਕ ਦੀ ਸਮਰੱਥਾ ਵਾਲੇ) ਅਤੇ ਘਰਾਂ ਵਿੱਚ ਵਰਤੀਆਂ ਜਾਂਦੀਆਂ ਹੋਰ ਵਸਤੂਆਂ ਉੱਤੇ ਆਯਾਤ ਕਰ 10 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਖਾਧ ਪਦਾਰਥਾਂ ਦੇ ਖੇਤਰ ਵਿੱਚ ਅਖ਼ਰੋਟਾਂ ਉੱਤੇ ਕਰ ਸੀਮਾ 30 ਫ਼ੀਸਦੀ ਤੋਂ ਵਧਾ ਕੇ ਸਿੱਧੇ ਹੀ 100 ਫ਼ੀਸਦੀ, ਚੀਨੀ ਮਿੱਟੀ ਦੇ ਬਰਤਨਾਂ ਉੱਤੇ ਸੀਮਾ ਕਰਨ 10 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕੀਤਾ ਗਿਆ ਹੈ। ਸੀਤਾਰਮਨ ਨੇ ਕਿਹਾ ਕਿ ਇੰਨਾਂ ਵਸਤੂਆਂ ਦਾ ਦੇਸ਼ ਵਿੱਚ ਵੀ ਉਤਪਾਦਨ ਹੋ ਰਿਹਾ ਹੈ।
ਇੰਨਾਂ ਦੀ ਗੁਣਵੱਤਾ ਵਿੱਚ ਵੀ ਜ਼ਿਆਦਾ ਅੰਤਰ ਨਹੀਂ ਹੈ, ਇਸ ਲਈ ਇੰਨਾਂ ਦੇ ਆਯਾਤ ਉੱਤੇ ਕਰ ਵਧਾਇਆ ਗਿਆ ਹੈ ਤਾਂਕਿ ਵਿਦੇਸ਼ੀ ਮੁਦਰਾ ਨੂੰ ਬਚਾਇਆ ਜਾ ਸਕੇ। ਜੋ ਵਸਤੂਆਂ ਸਾਡੀ ਅਰਥ-ਵਿਵਸਥਾ ਦੇ ਲਈ ਜ਼ਰੂਰੀ ਨਹੀਂ ਹਨ, ਪਰ ਵਿਅਕਤੀਗਤ ਤੌਰ ਉੱਤੇ ਉਸ ਦੀ ਜ਼ਰੂਰਤ ਹੈ ਤਾਂ ਤੁਸੀਂ ਉਸ ਨੂੰ ਮੰਗਵਾਓ। ਅਸੀਂ ਤਾਂ ਇਹ ਦੇਖਣਾ ਹੈ ਕਿ ਦੇਸ਼-ਹਿੱਤ ਵਿੱਚ ਹੈ ਕਿ ਨਹੀਂ, ਛੋਟੇ ਉਦਯੋਗਾਂ ਨੂੰ ਫ਼ਾਇਦਾ ਹੋਵੇਗਾ ਕਿ ਨਹੀਂ।
ਉਨ੍ਹਾਂ ਨੇ ਕਿਹਾ ਕਿ ਇੰਨਾਂ ਵਿੱਚ ਕੱਚੇ ਮਾਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਮੱਧਵਰਤੀ ਸਮਾਨ ਵੀ ਇੰਨਾਂ ਵਿੱਚ ਸ਼ਾਮਲ ਨਹੀਂ ਹੋਵੇਗਾ। ਅਜਿਹੇ ਸਮਾਨ ਉੱਤੇ ਕਰ ਨਹੀਂ ਵਧਾਇਆ ਗਿਆ ਹੈ। ਵਿਦੇਸ਼ ਯਾਤਰਾ ਕਰਨ ਜਾਂ ਵਿਦੇਸ਼ਾਂ ਵਿੱਚ ਬੱਚਿਆ ਦੀ ਪੜ੍ਹਾਈ ਦੇ ਲਈ ਭੇਜਣ ਉੱਤੇ 7 ਲੱਖ ਰੁਪਏ ਦੀ ਵਿਦੇਸ਼ੀ ਮੁਦਰਾ ਖ਼ਰਚ ਕਰਨ ਨੂੰ ਵੀ ਕਰ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ।
ਇਸ ਬਾਰੇ ਪੁੱਝੇ ਗਏ ਸਵਾਲ ਉੱਤੇ ਵਿੱਤ ਮੰਤਰੀ ਨੇ ਕਿਹਾ ਕਿ ਤੁਸੀਂ ਵਿਦੇਸ਼ ਭੇਜ ਰਹੇ ਹੋ ਕੋਈ ਸਮੱਸਿਆ ਨਹੀਂ ਹੈ, 1 ਸਾਲ ਵਿੱਚ 7 ਲੱਖ ਰੁਪਏ ਖ਼ਰਚ ਕਰ ਰਹੇ ਹੋ, ਤੁਹਾਡੀ ਕਮਾਈ ਕਿੰਨੀ ਹਵੋਗੀ, ਉਸ ਵਿੱਚੋਂ ਸਰਕਾਰ ਜੇ ਥੋੜਾ ਬਹੁਤ ਲੈ ਲੈਂਦੀ ਹੈ ਤਾਂ ਕੋਈ ਬੁਰਾਈ ਨਹੀਂ ਹਨ।
ਬਜਟ ਵਿੱਚ ਅਸੈਂਬਲ ਇੰਨ ਇੰਡੀਆ ਉੱਤੇ ਜ਼ੋਰ ਦਿੱਤਾ ਗਿਆ ਹੈ, ਕੀ ਮੇਕ ਇੰਨ ਇੰਡੀਆ ਨੂੰ ਛੱਡ ਦਿੱਤਾ ਗਿਆ ਹੈ। ਇਸ ਸਵਾਲ ਉੱਤੇ ਸੀਤਾਰਮਨ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਮੇਕ ਇੰਨ ਇੰਡੀਆ ਵੀ ਚੱਲਦਾ ਰਹੇਗਾ। ਦੇਸ਼ ਵਿੱਚ ਕੁਸ਼ਲਤਾ ਵੱਧ ਰਹੀ ਹੈ, ਨਿਪੁੰਨਤਾ ਵੱਧ ਰਹੀ ਹੈ।
ਅਸੈਂਬਲਿੰਗ ਵੀ ਘੱਟ ਨਹੀਂ ਹੈ। ਦੋਵਾਂ ਵਿੱਚ ਹੀ ਬਰਾਬਰ ਰੁਜ਼ਗਾਰ ਹੈ। ਦੋਵੇਂ ਵੱਧਣਗੇ। ਬਜਟ ਵਿੱਚ 10 ਫ਼ੀਸਦੀ ਆਰਥਿਕ ਵਾਧਾ (ਬਾਜ਼ਾਰ ਮੁੱਲ ਉੱਤੇ ਆਧਾਰਿਤ) ਦਾ ਅਨੁਮਾਨ ਵਿਅਕਤ ਕੀਤੇ ਜਾਣ ਬਾਰੇ ਵਿੱਚ ਪੁੱਛੇ ਜਾਣ ਉੱਤੇ ਵਿੱਤ ਮੰਤਰੀ ਨੇ ਕਿਹਾ ਅਰਥ-ਸ਼ਾਸਤਰੀਆਂ ਵਿਚਕਾਰ ਇਹ ਵਾਧਾ ਕਾਫ਼ੀ ਚਰਚਿਤ ਹੈ। ਇਹ ਕੋਈ ਨਵਾਂ ਪੈਮਾਨਾ ਨਹੀਂ ਹੈ। ਇਸ ਵਿੱਚ ਮੁਦਰਾ-ਸਫ਼ੀਤੀ ਸ਼ਾਮਲ ਰਹਿੰਦੀ ਹੈ।
(ਪੀਟੀਆਈ- ਭਾਸ਼ਾ)