ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ ਭਾਰਤੀ ਪਰਿਵਾਰਾਂ ਦਾ ਸਿਹਤ ਬੀਮਾ ਪ੍ਰਤੀ ਨਜ਼ਰੀਆ ਬਦਲ ਗਿਆ ਹੈ। ਲੋਕਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਬੀਮਾਰ ਹੋਣ ਉੱਤੇ ਕੋਈ ਵੀ ਸਿਹਤ ਬੀਮਾ ਜਾਂ ਮੈਡੀਕਲੇਮ ਨਹੀਂ ਦੇਵੇਗਾ। ਜੇ ਤੁਹਾਡੇ ਕੋਲ ਸਿਹਤ ਬੀਮਾ ਨਹੀਂ ਹੈ ਤਾਂ ਆਪਣੀ ਜੇਬ ਤੋਂ ਹਸਪਤਾਲ ਦੇ ਬਿਲਾਂ ਦਾ ਭੁਗਤਾਨ ਕਰਨਾ ਪਵੇਗਾ।
ਬਿਹਤਰ ਸੁਵਿਧਾ ਵਾਲੇ ਹਸਪਤਾਲ ਕੋਰੋਨਾ ਰੋਗੀਆਂ ਤੋਂ ਕਾਫ਼ੀ ਪੈਸਾ ਵਸੂਲ ਕਰ ਰਹੇ ਹਨ। ਕੁੱਝ ਸੂਬਿਆਂ ਵਿੱਚ ਸਥਾਨਕ ਸਰਕਾਰਾਂ ਇਲਾਜ਼ ਦੇ ਲਈ ਭੁਗਤਾਨ ਕਰ ਰਹੀਆਂ ਹਨ। ਸਰਕਾਰਾਂ ਵੱਲੋਂ ਚਲਾਏ ਜਾਂਦੇ ਹਸਪਤਾਲ ਇੱਕ ਨਿਸ਼ਚਿਤ ਪੱਧਰ ਦੀ ਸਿਹਤ ਸੇਵਾ ਪ੍ਰਦਾਨ ਕਰਦੇ ਹਨ। ਜੇ ਤੁਸੀਂ ਬਿਹਤਰ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ।
ਕੋਰੋਨਾ ਵਾਇਰਸ ਰੋਗੀਆਂ ਦੇ ਲਈ 8-10 ਲੱਖ ਰੁਪਏ ਦਾ ਬਿਲ ਆਮ ਗੱਲ ਹੋ ਗਈਹੈ। ਆਈਸੀਯੂ, ਵੈਂਟੀਲੇਟਰ, ਡਾਕਟਰੀ ਫ਼ੀਸ, ਨਰਸਿੰਗ ਫ਼ੀਸ, ਦਵਾਈਆਂ, ਇੰਜੈਕਸ਼ਨ ਅਤੇ ਵਿਅਕਤੀਗਤ ਸੁਰੱਖਿਆ ਉਪਕਰਨ (ਪੀਪੀਈ) ਸਾਰਿਆਂ ਨੂੰ ਆਪਣੇ ਜੇਬ ਤੋਂ ਭਰਨਾ ਪੈ ਰਿਹਾ ਹੈ। ਇਸ ਲੇਖ ਵਿੱਚ ਅਸੀਂ ਉਪਲੱਭਧ ਵੱਖ-ਵੱਖ ਪ੍ਰਕਾਰ ਦੀਆਂ ਨੀਤੀਆਂ ਨੂੰ ਦੇਖਾਂਗੇ ਜੋ ਕਿ ਕੋਰੋਨਾ ਮਰੀਜ਼ ਦੇ ਖ਼ਰਚੇ ਬਾਰੇ ਦੱਸਦੀਆਂ ਹਨ। ਧਿਆਨ ਰਹੇ ਕਿ ਪਾਲਿਸੀ ਖ਼ਰੀਦਦਾਰਾਂ ਨੂੰ ਕੋਈ ਵੀ ਪਾਲਿਸੀ ਖ਼ਰੀਦਣ ਤੋਂ ਪਹਿਲਾਂ ਪੇਸ਼ੇਵਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ।
ਵੱਖ-ਵੱਕ ਲੋਕਾਂ ਦੇ ਲਈ ਵੱਖ-ਵੱਖ ਪਾਲਿਸੀਆਂ
ਸਿਹਤ ਬੀਮਾ ਪਾਲਸੀਆਂ ਵਿੱਚ ਵੱਖ-ਵੱਖ ਬੀਮਾਰੀਆਂ ਦੇ ਕਾਰਨ ਹਸਪਤਾਲ ਵਿੱਚ ਭਰਤੀ ਅਤੇ ਇਲਾਜ਼ ਫ਼ੀਸ ਸ਼ਾਮਲ ਹੈ। ਜਿਸ ਵਿੱਚ ਕੋਰੋਨਾ ਵਾਇਰਸ ਵੀ ਸ਼ਾਮਲ ਹੈ। ਇਸੇ ਪ੍ਰਕਾਰ ਦੀ ਪਾਲਿਸੀ ਵਿੱਚ ਨਕਦੀ ਤੋਂ ਬਿਨ੍ਹਾਂ ਦੇ ਮਾਧਿਅਮ ਰਾਹੀਂ ਬੀਮਾ ਰਾਸ਼ੀ ਦਾ ਭੁਗਤਾਨ ਸਿੱਧਾ ਹਸਪਤਾਲ ਨੂੰ ਕੀਤਾ ਜਾਂਦਾ ਹੈ। ਇੱਕ ਵਾਰ ਜਦ ਤੁਸੀਂ ਕਿਸੇ ਬੀਮਾਰੀ ਦੇ ਕਾਰਨ ਭਰਤੀ ਹੋ ਜਾਂਦੇ ਹੋ, ਤਾਂ ਸਾਰਾ ਖ਼ਰਚ ਕੰਪਨੀ ਵੱਲੋਂ ਕੀਤਾ ਜਾਂਦਾ ਹੈ। ਕੁੱਝ ਤਾਂ ਬਿਨ੍ਹਾਂ ਜ਼ਿਆਦਾ ਲਾਗਤ ਦੇ ਘਰ ਉੱਤੇ ਦੇਖਭਾਲ ਇਲਾਜ਼ ਨੂੰ ਵੀ ਕਵਰ ਕਰਦੇ ਹਨ।
ਅਜਿਹੀਆਂ ਨਿਸ਼ਚਿਤ ਯੋਜਨਾਵਾਂ ਵੀ ਉਪਲੱਭਧ ਹਨ ਜੋ ਪਾਲਿਸੀਧਾਰਕ ਨੂੰ ਕੋਰੋਨਾ ਵਰਗੀ ਬੀਮਾਰੀ ਦਾ ਪਤਾ ਲੱਗਣ ਉੱਤੇ ਅਡਵਾਂਸ ਰਾਸ਼ੀ ਦਾ ਭੁਗਤਾਨ ਕਰਦੀਆਂ ਹਨ। ਇਸੇ ਤਰ੍ਹਾਂ ਦੇ ਦਾਅਵੇ ਦੇ ਲਈ ਕਿਸੇ ਹਸਤਪਾਲ ਦੇ ਬਿਲ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇੱਕ ਮੈਡੀਕਲੇਮ-ਪ੍ਰਕਾਰ ਸਿਹਤ ਬੀਮਾ ਪਾਲਿਸੀ ਕਿਸੇ ਹਸਪਤਾਲ ਵਿੱਚ ਕਿਸੇ ਬੀਮਾਰੀ ਦੇ ਇਲਾਜ਼ ਵਿੱਚ ਵਰਤੋਂ ਕੀਤੇ ਜਾਣ ਵਾਲੇ ਜ਼ਿਆਦਾਤਰ ਖਾਣ ਵਾਲੀ ਸਮੱਗਰੀ ਦੀ ਲਾਗਤ ਨੂੰ ਕਵਰ ਨਹੀਂ ਕਰ ਸਕਦੀਆਂ ਹਨ।
ਫ਼ਾਇਦਾ ਅਤੇ ਨੁਕਸਾਨ
ਭੁਗਤਾਨ ਨੀਤੀਆਂ (ਸਮਾਨ ਸਿਹਤ ਕਵਰ) ਵਿਅਕਤੀਆਂ ਜਾਂ ਪਰਿਵਾਰਾਂ (ਫਲੋਟਰ) ਦੇ ਲਈ ਹੋ ਸਕਦੀਆਂ ਹਨ। ਮੌਜੂਦਾ ਇਲਾਜ਼ ਨੀਤੀਆਂ ਕੋਰੋਨਾ ਨੂੰ ਕਵਰ ਕਰਦੀਆਂ ਹਨ, ਕਈ ਗਾਹਕ ਅਜਿਹੇ ਹਨ, ਜਿੰਨਾਂ ਦੇ ਕੋਲ ਬੀਮਾ ਪਾਲਸੀ ਨਹੀਂ ਹੈ। ਉਹ ਕੋਰੋਨਾ ਦੇ ਲਈ ਅਲੱਗ ਤੋਂ ਡਾਕਟਰੀ ਬੀਮੇ ਦਾ ਵਿਕਲਪ ਚੁਣ ਰਹੇ ਹਨ। ਹਾਲਾਂਕਿ ਇਸ ਦੀਆਂ ਕਈ ਖ਼ਾਮੀਆਂ ਹਨ। ਇਲਾਜ਼ ਦੇ ਲਈ ਵਰਤੋਂ ਕੀਤੇ ਜਾਣ ਵਾਲੇ ਕਮਰੇ (ਪ੍ਰਤੀ ਦਿਨ ਦੀ ਹੱਦ), ਵੱਖ-ਵੱਖ ਖ਼ਰਚਿਆਂ ਦੇ ਲਈ ਉਪ-ਸੀਮਾਵਾਂ ਅਤੇ ਕੁੱਝ ਖ਼ਰਚਿਆਂ ਦੇ ਲਈ ਵੀ ਬਾਇਕਾਟ ਹੋ ਸਕਦੇ ਹਨ। ਏਕਾਂਤਵਾਸ ਨੂੰ ਬਿਨ੍ਹਾਂ ਕਿਸੇ ਇਲਾਜ ਦੇ ਅਲੱਗ-ਅਲੱਗ ਕਰਨ ਲਈ ਕਵਰ ਨਹੀਂ ਕੀਤ ਜਾ ਸਕਦਾ।
ਇਸ ਤੋਂ ਇਲਾਵਾ ਪ੍ਰਾਰੰਪਿਕ ਸਿਹਤ ਕਵਰ ਕੁੱਝ ਖ਼ਰਚਿਆਂ ਦੇ ਲਈ ਭੁਗਤਾਨ ਨਹੀਂ ਕਰਦੇ ਹਨ। ਉਦਾਹਰਣ ਦੇ ਲਈ ਪੀਪੀਈ ਉੱਤੇ ਹੋਣ ਵਾਲਾ ਖ਼ਰਚ, ਪੀਪੀਈ ਦੀ ਕੋਈ ਮਾਨਕੀਕ੍ਰਿਤ ਲਾਗਤ ਨਹੀਂ ਹੈ। ਪੀਪੀਈ ਉੱਤੇ ਕੁੱਝ ਹਸਪਤਾਲ ਮਨ-ਮਰਜ਼ੀ ਨਾਲ ਪੈਸੇ ਵਸੂਲਦੇ ਹਨ। ਹਾਲਾਂਕਿ, ਕੁੱਜ ਹਸਪਾਤਲਾਂ ਵਿੱਚ ਪੀਪੀਈ ਦੇ ਲਈ ਅਲੱਗ ਤੋਂ ਪੈਸੇ ਨਹੀਂ ਲੱਗਦਾ ਹੈ। ਇਹ ਇਲਾਜ਼ ਦੇ ਪੈਕੇਜ ਨਾਲ ਹੀ ਜੁੜਿਆ ਰਹਿੰਦਾ ਹੈ। ਇੱਕ ਵਧੀਆ ਖ਼ਬਰ ਇਹ ਹੈ ਕਿ ਇਰਡਾ ਦੇ ਕੋਰੋਨਾ ਮਾਨਕ ਸਿਹਤ ਬੀਮਾ ਪਾਲਸੀ ਵਿੱਚ ਪੀਪੀਈ ਕਿੱਟਾਂ, ਦਸਤਾਨੇ, ਮੁਖੌਟਾ ਅਤੇ ਇਲਾਜ਼ ਦੇ ਲਈ ਵਰਤੋਂ ਕੀਤੇ ਜਾਣ ਵਾਲੇ ਹੋਰ ਸਮਾਨਾਂ ਨੂੰ ਪਾਲਿਸੀ ਵਿੱਚ ਕਵਰ ਕਰਨ ਦੀ ਸੰਭਾਵਨਾ ਹੈ।
ਹਸਪਤਾਲ ਜਾਣ ਤੋਂ ਪਹਿਲਾਂ ਅਤੇ ਜਾਣ ਤੋਂ ਬਾਅਦ ਇਲਾਜ਼ ਵਿੱਚ ਵਿਆਪਕ ਸੁਰੱਖਿਆ ਅਤੇ ਹਸਪਤਾਲ ਕੈਸ਼ ਐਡ-ਆਨ ਵਰਗੇ ਹੋਰ ਲਾਭ ਹਨ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਕੁੱਝ ਯੋਜਨਾਵਾਂ ਘਰ ਦੀ ਦੇਖਭਾਲ ਦੀ ਲਾਗਤ ਨੂੰ ਕਵਰ ਕਰ ਰਹੀਆਂ ਹਨ, ਜੇਕਰ ਇਹ ਇਲਾਜ਼ ਕਰਨ ਵਾਲੇ ਡਾਕਟਰਾਂ ਵੱਲੋਂ ਨਿਰਧਾਰਿਤ ਕੀਤਾ ਗਿਆ ਹੈ। ਕੋਰੋਨਾ ਹੋਮ ਕੇਅਰ ਇਲਾਜ਼ ਸਿਹਤ ਮੰਤਰਾਲਾ ਅਤੇ ਸੂਬਾ ਸਰਕਾਰ ਦੇ ਨਿਯਮਾਂ ਦੀਆਂ ਹਦਾਇਤਾਂ ਦੇ ਅਧੀਨ ਹੈ।
ਨਿਸ਼ਚਿਤ ਲਾਭ ਰੋਗ-ਖ਼ਾਸ ਸਿਹਤ ਯੋਜਨਾਵਾਂ ਵਿੱਚ ਪ੍ਰਮਾਣਿਤ ਡਾਇਗਨੋਸਿਸ ਰਿਪੋਰਟ ਉੱਤੇ ਬੀਮਾ ਕੰਪਨੀ ਵੱਲੋਂ ਪਾਲਿਸੀਧਾਰਕ ਨੂੰ ਪੈਸ ਦਾ ਭੁਗਤਾਨ ਕੀਤਾ ਜਾਂਦਾ ਹੈ। ਹਾਲਾਂਕਿ, ਪ੍ਰਯੋਗਸ਼ਾਲਾ ਅਥਾਰਿਟੀ ਜਿਸ ਦੀ ਡਾਇਗਨੋਸਿਸ ਰਿਪੋਰਟ ਉੱਤੇ ਦਾਅਵਾ ਕੀਤਾ ਜਾਂਦਾ ਹੈ, ਅਲੱਗ ਹੋ ਸਕਦਾ ਹੈ ਅਤੇ ਇਸ ਦੇ ਲਈ ਗਾਹਕਾਂ ਨੂੰ ਇਸ ਖੇਤਰ ਨੂੰ ਬਹੁਤ ਧਿਆਨ ਦੇਖਣਾ ਚਾਹੀਦਾ ਹੈ। ਕੋਰੋਨਾ ਵਾਇਰਸ ਦੇ ਲਈ ਨਿਸ਼ਚਿਤ ਲਾਭ ਯੋਜਨਾਵਾਂ ਜ਼ਿਆਦਾ (ਆਮਤੌਰ ਉੱਤੇ 2 ਲੱਖ ਰੁਪਏ ਤੱਕ) ਦਾ ਭੁਗਤਾਨ ਨਹੀਂ ਕਰਦੀ ਹੈ।
ਸਹੀ ਦ੍ਰਿਸ਼ਟੀਕੋਣ
ਕੋਰੋਨਾ ਵਾਇਰਸ ਇਲਾਜ਼ ਦੀ ਵਿੱਤੀ ਚੁਣੌਤੀਆਂ ਨਾਲ ਨਿਪਟਣ ਦੇ ਲਈ ਸਹੀ ਦ੍ਰਿਸ਼ਟੀਕੋਣ ਇੱਕ ਸਮਾਨ ਸਿਹਤ ਬੀਮਾ ਪਾਲਿਸੀ ਅਤੇ ਇੱਕ ਨਿਸ਼ਚਿਤ ਲਾਭ ਯੋਜਨਾ ਨੂੰ ਸੰਯੋਜਿਤ ਕਰਨਾ ਹੈ। ਤੁਹਾਨੂੰ 2 ਪਾਲਿਸੀਆਂ ਖ਼ਰੀਦਣ ਦੀ ਲੋੜ ਹੈ। ਹਰ ਬੀਮਾਰੀ ਦੇ ਲਈ ਇੱਕ ਵਿਆਪਕ ਅਤੇ ਸਮੱਗਰ ਸੁਰੱਖਿਆ ਦੇ ਲਈ ਜ਼ਿਆਦਾਤਰ ਬੀਮਾ ਰਾਸ਼ੀ ਦੇ ਨਾਲ ਇੱਕ ਨਿਯਮਿਤ ਸਿਹਤ ਬੀਮਾ ਪਾਲਿਸੀ ਵਧੀਆ ਹੈ।
ਇੱਕ ਪਰਿਵਾਰ ਫਲੋਟਰ ਵਿਕਲਪ 4-5 ਲੋਕਾਂ ਦੇ ਪਰਿਵਾਰ ਦੇ ਲਈ ਵਧੀਆ ਕੰਮ ਕਰਦਾ ਹੈ। ਜਿਸ ਦੇ ਕੋਲ 1-3 ਲੱਖ ਰੁਪਏ ਦੀ ਛੋਟੀ ਰਾਸ਼ੀ ਦਾ ਬੀਮਾ ਹੈ, ਉਹ ਕਵਰ ਵਧਾਉਣ ਦੇ ਲਈ ਟਾਪ-ਅੱਪ ਕਵਰ ਲੈ ਸਕਦੇ ਹਨ।
ਕੋਰੋਨਾ ਨਾਲ ਜੁੜੀ ਵਾਧੂ ਲਾਗਤ ਵਰਗੇ ਵਿਵਾਦਪੂਰਣ ਪੀਪੀਈ ਫ਼ੀਸ ਆਦਿ ਦੇ ਲਈ, ਇੱਕ ਨਿਸ਼ਚਿਤ ਲਾਭ ਯੋਜਨਾ ਸੁਰੱਖਿਆਤਮਕ ਵਿੱਤੀ ਢਾਲ ਬਣ ਸਕਦੀ ਹੈ। ਇਸ ਨੀਤੀ ਦੇ ਪੈਸੇ ਦੀ ਵਰਤੋਂ ਘਰ ਚਲਾਉਣ ਦੇ ਲਈ ਵੀ ਕੀਤੀ ਜਾ ਸਕਦੀ ਹੈ ਜੇ ਮਾਲਕ ਹਸਪਤਾਲ ਵਿੱਚ ਭਰਤੀ ਦੌਰਾਨ ਤਨਖ਼ਾਹ ਦਾ ਭੁਗਤਾਨ ਨਹੀਂ ਕਰਦਾ ਹੈ।
(ਲੇਖਕ- ਕੁਮਾਰ ਸ਼ੰਕਰ ਰਾਏ, ਲੇਖਕ ਇੱਕ ਵਿੱਤੀ ਪੱਤਰਕਾਰ ਹੈ, ਜੋ ਵਿਅਕਤੀਗਤ ਫ਼ਾਇਨਾਂਸ ਵਿੱਚ ਵਿਸ਼ੇਸ਼ਤਾ ਰੱਖਦਾ ਹੈ। ਉੱਪਰ ਵਿਅਕਤ ਕੀਤੇ ਵਿਚਾਰ ਲੇਖਕ ਦੇ ਨਿੱਜੀ ਹੈ, ਈਟੀਵੀ ਭਾਰਤ ਜਾਂ ਇਸ ਦੇ ਪ੍ਰਬੰਧਨ ਦੇ ਨਹੀਂ। ਉਪਰੋਕਤ ਵਿਚਾਰਾਂ ਨੂੰ ਨਿਵੇਸ਼ ਸਲਾਹ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਈਟੀਵੀ ਭਾਰਤ ਪਾਠਕਾਂ ਨੂੰ ਕਿਸੇ ਵੀ ਨਿਵੇਸ਼ ਕਰਨ ਤੋਂ ਪਹਿਲਾਂ ਇੱਕ ਯੋਗ ਸਲਾਹਕਾਰ ਤੋਂ ਸੇਧ ਲੈਣ ਦੀ ਸਲਾਹ ਦਿੰਦਾ ਹੈ।)