ਜਲੰਧਰ : ਕੋਰੋਨਾ ਵਾਇਰਸ ਨੇ ਜਿੱਥੇ ਸਿਹਤ ਦੀ ਹੰਗਾਮੀ ਹਾਲਤ ਵਾਲੀ ਸਥਿਤੀ ਪੈਦਾ ਕੀਤੀ ਹੋਈ ਹੈ। ਉੱਥੇ ਹੀ ਇਸ ਦਾ ਅਸਰ ਹੁਣ ਵਪਾਰ ਅਤੇ ਵੱਖ-ਵੱਖ ਤਰ੍ਹਾਂ ਦੀ ਸਨਅਤਾਂ 'ਤੇ ਵੀ ਹੋਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਹੋਟਲ ਸਨਅਤ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਜਲੰਧਰ ਦੇ ਹੋਟਲਾਂ ਵਿੱਚ ਸਲਾਨੀਆਂ ਦੀ ਆਮਦ ਵੀ ਘੱਟ ਗਈ ਹੈ। ਜਿਸ ਨਾਲ ਹੋਟਲ ਸਅਨਤ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਇਸ ਬਾਰੇ ਜਲੰਧਰ ਦੇ ਇੱਕ ਹੋਟਲ ਦੇ ਮਾਲਕ ਕਮਲਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਦੀ ਸਨਅਤ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਭਾਰਤੀ ਭਾਰਤ ਆਏ ਸਨ ਉਹ ਇਸ ਕਾਰਨ ਵਾਪਸ ਮੁੜ ਰਹੇ ਹਨ।
ਇਸੇ ਨਾਲ ਹੀ ਵਪਾਰ ਦਾ ਕੰਮ ਰੁਕ ਗਿਆ ਹੈ। ਜਿਸ ਕਾਰਨ ਸਨਅਤਕਾਰਾਂ ਦੀ ਆਮਦ ਵੀ ਰੁਕ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਵਿੱਤੀ ਵਰ੍ਹੇ ਦੇ ਅਖੀਰ 'ਤੇ ਇਸ ਤਰ੍ਹਾਂ ਦੀ ਮੰਦੀ ਦੇ ਕਾਰਨ ਉਨ੍ਹਾਂ ਨੂੰ ਆਪਣੇ ਟੈਕਸਾਂ ਅਤੇ ਹੋਰ ਖਰਚੇ ਭਰਨ ਵਿੱਚ ਮੁਸ਼ਕਲਾਂ ਆਉਣਗੀਆਂ।
ਇਹ ਵੀ ਪੜ੍ਹੋ : ਕੋਵਿਡ-19: ਸਪੇਨ ਦੇ 21 ਸਾਲਾ ਫੁੱਟਬਾਲ ਕੋਚ ਦਾ ਦੇਹਾਂਤ
ਉਨ੍ਹਾਂ ਦੱਸਿਆ ਕਿ ਵਿਆਹ ਅਤੇ ਹੋਰ ਖ਼ੁਸ਼ੀ ਦੇ ਸਮਾਗਮਾਂ ਵੀ ਲੋਕਾਂ ਨੇ ਰੱਦ ਕਰ ਦਿੱਤੇ ਹਨ। ਜਿਸ ਨਾਲ ਹੋਰ ਮੰਦਾ ਹੋਣ ਦੀ ਆਸ ਵੱਧ ਗਈ ਹੈ। ਇਸ ਨਾਲ ਹੋਟਲ ਸਨਅਤ ਵਿੱਚ ਕੰਮ ਕਰਦੇ ਕਾਮਿਆਂ ਦੀ ਜ਼ਿੰਦਗੀ ਵੀ ਪ੍ਰਭਾਵਤ ਹੋਣ ਦੀ ਸੰਭਾਵਨਾਂ ਹੈ।