ਮੁੰਬਈ : ਅੱਜ ਵਿਦੇਸ਼ੀ ਬਾਜ਼ਾਰਾਂ ਦੇ ਕਮਜ਼ੋਰੀ ਦੇ ਸੰਕੇਤਾਂ ਕਾਰਨ ਭਾਰਤੀ ਸ਼ੇਅਰ ਬਜ਼ਾਰ ਦੀ ਕਮਜ਼ੋਰ ਸ਼ੁਰੂਆਤ ਹੋਈ। ਬੀਐਸਸੀ ਸੈਂਸੈਕਸ 46,000 ਦੀ ਗਿਰਾਵਟ ਨਾਲ ਖੁੱਲ੍ਹਿਆ ਤੇ ਪਿਛਲੇ ਸੈਸ਼ਨਾਂ ਨਾਲੋਂ ਨਿਫਟੀ 'ਚ ਲਗਭਗ 50 ਅੰਕ ਦੀ ਗਿਰਾਵਟ ਨਾਲ ਖੁੱਲ੍ਹਿਆ।
ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 200 ਅੰਕਾਂ ਤੋਂ ਵੱਧ ਟੁੱਟਿਆ ਤੇ ਨਿਫਟੀ 'ਚ 50 ਅੰਕਾਂ ਦੀ ਗਿਰਾਵਟ ਆਈ। ਸਵੇਰੇ 9:25 ਮਿੰਟ 'ਤੇ ਸੈਂਸੈਕਸ ਪਿਛਲੇ ਸੈਸ਼ਨ ਦੇ ਮੁਕਾਬਲੇ 174.90 ਅੰਕ ਯਾਨੀ (0.38) ਫੀਸਦੀ ਦੀ ਕਮਜ਼ੋਰੀ ਦੇ ਨਾਲ 45,928.60 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਨਿਫਟੀ 57.25 ਅੰਕਾਂ ਯਾਨੀ (0.42) ਫੀਸਦੀ ਦੀ ਗਿਰਾਵਟ ਨਾਲ 13,471.85' 'ਤੇ ਰਿਹਾ।
ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੈਂਸੈਕਸ 104.08 ਅੰਕ ਦੀ ਕਮਜ਼ੋਰੀ ਦੇ ਨਾਲ ਪਿਛਲੇ ਸੈਸ਼ਨ ਦੇ ਮੁਕਾਬਲੇ 45,999.42 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਸ਼ੁਰੂਆਤੀ ਕਾਰੋਬਾਰ ਦੌਰਾਨ 45,856.50 'ਤੇ ਹੇਠਲੇ ਪੱਧਰ ਉੱਤੇ ਰਿਹਾ।
ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ 'ਤੇ ਅਧਾਰਤ ਇੱਕ ਵੱਡਾ ਸੰਵੇਦਨਸ਼ੀਲ ਨਿਫਟੀ ਪਿਛਲੇ ਸੈਸ਼ਨ ਤੋਂ 40.60 ਅੰਕਾਂ ਦੀ ਗਿਰਾਵਟ ਦੇ ਨਾਲ 13,488.50 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਸ਼ੁਰੂਆਤੀ ਕਾਰੋਬਾਰ ਦੌਰਾਨ 13,455.85 'ਤੇ ਹੇਠਲੇ ਪੱਧਰ 'ਤੇ ਰਿਹਾ।
ਮਾਹਰਾਂ ਦਾ ਕਹਿਣਾ ਹੈ ਕਿ ਨਿਵੇਸ਼ਕ ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਦਰਪੇਸ਼ ਆ ਰਹੀ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਰਾਹਤ ਪੈਕੇਜ ਦੇ ਮੁੱਦੇ 'ਤੇ ਹੋਰ ਪ੍ਰਗਤੀ ਦਾ ਇੰਤਜ਼ਾਰ ਕਰ ਰਹੇ ਹਨ।ਉਹ ਕੋਵਿਡ -19 ਟੀਕੇ ਦੀ ਪ੍ਰਗਤੀ ਸਬੰਧੀ ਨਵੀਂ ਖ਼ਬਰ ਦਾ ਇੰਤਜ਼ਾਰ ਕਰ ਰਹੇ ਹਨ।