ਨਵੀਂ ਦਿੱਲੀ: ਭਾਰਤ ਸਰਕਾਰ ਨੇ ਮਲੇਸ਼ੀਆ ਤੋਂ ਰਿਫ਼ਾਇੰਡ ਪਾਮ ਤੇਲ ਆਯਾਤ ਉੱਤੇ ਰੋਕ ਲਾ ਦਿੱਤੀ ਹੈ, ਹਾਲਾਂਕਿ ਕਰੂਡ ਪਾਮ ਤੇਲ (ਸੀਪੀਓ) ਦਾ ਆਯਾਤ ਮਲੇਸ਼ੀਆਂ ਤੋਂ ਜਾਰੀ ਰਹੇਾ। ਰਿਫ਼ਾਇੰਡ ਪਾਮ ਤੇਲ ਆਯਾਤ ਘੱਟਣ ਨਾਲ ਕਰੂਡ ਪਾਮ ਦਾ ਆਯਾਤ ਵਧੇਗਾ ਜਿਸ ਨਾਲ ਦੇਸੀ ਖਾਧ ਤੇਲ ਉਦਯੋਗ ਨੂੰ ਫ਼ਾਇਦਾ ਹੋਵੇਗਾ।
ਕੇਂਦਰੀ ਵਪਾਰ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਆਉਣ ਵਾਲੇ ਵਿਦੇਸ਼ ਡਾਇਰਕੈਟਰ ਜਨਰਲ (ਡੀਜੀਐੱਫ਼ਟੀ) ਵੱਲੋਂ ਬੁੱਧਵਾਰ ਨੂੰ ਜਾਰੀ ਇੱਕ ਸੂਚਨਾ ਮੁਤਾਬਕ ਐਗਜ਼ਿਮ ਕੋਡ 15119010 ਅਤੇ 15119020 ਦੇ ਅਧੀਨ ਆਉਣ ਵਾਲੀਆਂ ਵਸਤੂਆਂ ਲੜੀਵਾਰ ਰਿਫ਼ਾਇੰਡ ਬਲੀਚਡ ਡੈਡਰਾਇਜ਼ਡ ਪਾਮ ਤੇਲ ਅਤੇ ਰਿਫ਼ਾਇੰਡ ਬਲੀਚਡ ਡੈਡਰਾਇਜ਼ਡ ਪਾਮੋਲੀਨ ਦੇ ਆਯਾਤ ਨੂੰ ਪਾਬੰਦੀ ਵਾਲੀ ਸ਼੍ਰੇਣੀ ਵਿੱਚ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਡਾਣੀ ਪੋਰਟਸ ਖਰੀਦੇਗੀ ਕ੍ਰਿਸ਼ਨਪੱਟਨਮ ਪੋਰਟ ਕੰਪਨੀ ਦੀ 75 ਫੀਸਦੀ ਹਿੱਸੇਦਾਰੀ
ਅਜਿਹਾ ਸਮਝਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੇ ਇਸ ਫ਼ੈਸਲੇ ਨਾਲ ਮਲੇਸ਼ੀਆ ਅਤੇ ਇੰਡੋਨੇਸ਼ੀਆਂ ਵਿਚਕਾਰ ਪਾਮ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਜੰਗ ਛਿੜੇਗੀ ਕਿਉਂਕਿ ਭਾਰਤ ਪਾਮ ਤੇਲ ਦਾ ਇੱਕ ਵੱਡ ਆਯਾਤਕ ਦੇਸ਼ ਹੈ। ਪਰ ਭਾਰਤੀ ਕਾਰੋਬਾਰੀ ਮੰਨਦੇ ਹਨ ਕਿ ਮਲੇਸ਼ਿਆ ਤੋ ਰਿਫ਼ਾਇੰਡ ਤੇਲ ਆਯਾਤ ਰੁੱਕ ਜਾਣ ਨਾਲ ਕਰੂਡ ਪਾਮ ਦਾ ਆਯਾਤ ਵੱਧੇਗਾ ਜਿਸ ਨਾਲ ਘਰੇਲੂ ਉਦੋਯਗ ਨੂੰ ਕੰਮ ਮਿਲਣ ਨਾਲ ਫ਼ਾਇਦਾ ਹੋਵੇਗਾ।
ਰਿਫ਼ਾਇੰਡ ਪਾਮ ਤੇਲ ਆਯਾਤ ਘੱਟ ਕਰਨ ਅਤੇ ਕਰੂਡ ਦਾ ਆਯਾਤ ਜ਼ਿਆਦਾ ਕਰਨ ਦੇ ਮਕਸਦ ਨਾਲ ਹੀ ਦੇਸੀ ਉਦਯੋਗ ਦੋਵਾਂ ਦੇ ਆਯਾਤ ਕਰ ਵਿੱਚ ਘੱਟ ਤੋਂ ਘੱਟ 15 ਫ਼ੀਸਦੀ ਦਾ ਅੰਤਰ ਰੱਖਣ ਦੀ ਮੰਗ ਕਰਦਾ ਰਿਹਾ ਹੈ।
ਸਾਲਵੈਂਟ ਐਕਸਪੋਟਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰੈਜ਼ੀਡੈਂਟ ਅਤੁੱਲ ਚਤੁਰਵੇਦੀ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਮਲੇਸ਼ੀਆ ਤੋਂ ਰਿਫ਼ਾਇੰਡ ਪਾਮ ਤੇਲ ਆਯਾਤ ਉੱਤੇ ਰੋਕ ਲਾਏ ਜਾਣ ਨਾਲ ਦੇਸੀ ਉਦਯੋਗ ਨੂੰ ਹੋਣ ਵਾਲੇ ਫ਼ਾਇਦੇ ਨੂੰ ਲੈ ਕੇ ਪੁੱਛੇਗਏ ਸਵਾਲ ਉੱਤੇ ਚਤੁਰਵੇਦੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇ ਰਿਫ਼ਾਇੰਡ ਮਾਲ ਘੱਟ ਆਉਂਦਾ ਹੈ ਤਾਂ ਸੁਭਾਵਿਕ ਹੈ ਕਿ ਕਰੂਡ ਪਾਮ ਤੇਲ ਦਾ ਆਯਾਤ ਜ਼ਿਆਦਾ ਹੋਵੇਗਾ ਜਿਸ ਨਾਲ ਘਰੇਲੂ ਉਦਯੋਗ ਨੂੰ ਫ਼ਾਇਦਾ ਹੋਵੇਗਾ।
ਚਤੁਰਵੇਦੀ ਨੇ ਦੱਸਿਆ ਕਿ ਜਦ ਮਲੇਸ਼ੀਆ ਨੂੰ ਪਹਿਲੇ ਪੰਜ ਫ਼ੀਸਦੀ ਡਿਊਟੀ ਮਿਲੀ ਹੋਈ ਸੀ ਤਾਂ ਉੱਥੋਂ 3 ਲੱਖ ਟਨ ਹਰ ਮਹੀਨੇ ਪਾਮੋਲੀਨ ਦਾ ਆਯਾਤ ਹੋਣ ਲੱਗਿਆ ਸੀ, ਪਰ 5 ਫ਼ੀਸਦੀ ਡਿਊਟੀ ਦਾ ਫ਼ਾਇਦਾ ਖ਼ਤਮ ਹੋਇਆ ਅਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਆਯਾਤ ਉੱਤੇ ਇੱਕ ਸਮਾਨ ਕਰ ਹੋ ਗਿਆ ਤਾਂ ਮਲੇਸ਼ੀਆ ਤੋਂ ਪਾਮੋਲੀਨ ਦਾ ਆਯਾਤ ਘੱਟ ਕੇ ਲਗਭਗ ਸਵਾ ਲੱਖ ਟਨ ਰਹਿ ਗਿਆ।
ਜਾਣਕਾਰੀ ਮੁਤਾਬਕ ਭਾਰਤ ਅਤੇ ਮਲੇਸ਼ੀਆ ਵਿਚਾਕ ਵਿਆਪਕ ਸਹਿਯੋਗ ਇਕਰਾਰਨਾਮੇ ਦੇ ਅਧੀਨ ਮਲੇਸ਼ੀਆ ਤੋਂ ਪਾਮੋਲੀਨ ਆਯਾਤ ਉੱਤੇ ਕਰ ਵਿੱਚ 5 ਫ਼ੀਸਦੀ ਦੀ ਛੋਟ ਸੀ ਜਿਸ ਨੂੰ ਰਤ ਸਰਕਾਰ ਨੇ ਪਿਛਲੇ ਸਾਲ ਸਤੰਬਰ ਵਿੱਚ ਹਟਾ ਦਿੱਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਪਾਮ ਤੇਲ ਦੇ ਆਯਾਤ ਦਾ ਅਨੁਪਤ 70:30 ਦਾ ਹੈ, ਮਤਬਲ ਇੰਡੋਨੇਸ਼ੀਆ ਤੋਂ ਭਾਰਤ 70 ਫ਼ੀਸਦੀ ਪਾਮ ਤੇਲ ਆਯਾਤ ਕਰਦਾ ਹੈ ਤਾਂ ਮਲੇਸ਼ੀਆ ਤੋਂ 30 ਫ਼ੀਸਦੀ।