ETV Bharat / business

ਆਜ਼ਾਦਪੁਰ ਮੰਡੀ : ਸਵੇਰੇ ਸਬਜ਼ੀਆਂ ਅਤੇ ਸ਼ਾਮ ਨੂੰ ਵਿਕਣਗੇ ਫ਼ਲ - ਉਪ-ਰਾਜਪਾਲ ਅਨਿਲ ਬੈਜਲ

ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਸ਼ਨਿਚਰਵਾਰ ਨੂੰ ਆਜ਼ਾਦਪੁਰ ਮੰਡੀ ਦਾ ਨਿਰੀਖਣ ਕਰਨ ਲਈ ਪਹੁੰਚੇ ਸਨ, ਜਿਸ ਤੋਂ ਬਾਅਦ ਦਿਨ ਵਿੱਚ ਦੇਰ ਤੱਕ ਪੂਰਾ ਪ੍ਰਸ਼ਾਸਨਿਕ ਅਮਲਾ ਮੰਡੀ ਵਿੱਚ ਰਿਹਾ ਅਤੇ ਬੈਠਕਾਂ ਦਾ ਦੌਰ ਚੱਲਦਾ ਰਿਹਾ।

ਆਜ਼ਾਦਪੁਰ ਮੰਡੀ : ਸਵੇਰੇ ਸਬਜ਼ੀਆਂ ਅਤੇ ਸ਼ਾਮ ਨੂੰ ਵਿਕਣਗੇ ਫ਼ਲ

author img

By

Published : Apr 12, 2020, 5:25 PM IST

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਆਜ਼ਾਦਪੁਰ ਮੰਡੀ ਵਿੱਚ ਸੋਮਵਾਰ ਸਵੇਰ ਤੋਂ ਸਬਜ਼ੀਆਂ ਵਿਕਣਗੀਆਂ, ਜਦਕਿ ਫ਼ਲ ਸ਼ਾਮ ਨੂੰ ਮਿਲਣਗੇ। ਅਲੱਗ-ਅਲੱਗ ਸ਼ਿਫ਼ਟਾਂ ਵਿੱਚ ਸਬਜ਼ੀ ਤੇ ਫ਼ਲਾਂ ਦੀ ਵਿਕਰੀ ਦੀ ਵਿਵਸਥਾ ਕੀਤਾ ਜਾਣ ਦਾ ਮੁੱਖ ਮਕਸਦ ਮੰਡੀ ਵਿੱਚ ਸਮਾਜਿਕ ਦੂਰੀ ਰੱਖਣਾ ਹੈ।

ਮੰਡੀ ਵਿੱਚ ਇਹਤਿਆਤੀ ਕਦਮਾਂ ਦਾ ਪਾਲਣ ਕਰਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿੰਨ੍ਹਾਂ ਦਾ ਉਲੰਘਣ ਕਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਸ਼ਨਿਚਰਵਾਰ ਨੂੰ ਆਜ਼ਾਦਪੁਰ ਮੰਡੀ ਦਾ ਨਿਰੀਖਣ ਕਰਨ ਲਈ ਪਹੁੰਚੇ ਸਨ, ਜਿਸ ਤੋਂ ਬਾਅਦ ਦਿਨ ਵਿੱਚ ਦੇਰ ਤੱਕ ਪੂਰਾ ਪ੍ਰਸ਼ਾਸਨਿਕ ਅਮਲਾ ਮੰਡੀ ਵਿੱਚ ਜਮ੍ਹਾ ਰਿਹਾ ਅਤੇ ਬੈਠਕਾਂ ਦਾ ਦੌਰ ਚੱਲਦਾ ਰਿਹਾ।

ਜ਼ਿਲ੍ਹਾ ਅਧਿਕਾਰੀ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਟ੍ਰਬਿਊਨਲ ਦੇ ਚੇਅਰਮੈਨ ਦੀਪਕ ਛਿੰਦੇ ਵੱਲੋਂ ਸ਼ਨਿਚਰਵਾਰ ਨੂੰ ਜਾਰੀ ਇੱਕ ਹੁਕਮ ਮੁਤਾਬਕ ਆਜ਼ਾਦਪੁਰ ਮੰਡੀ ਵਿੱਚ ਖ਼ਰੀਦਦਾਰਾਂ ਦੇ ਜਾਣ ਦੇ ਲਈ ਟੋਕਨ ਸਿਸਟਮ ਲਾਗੂ ਕੀਤਾ ਜਾਵੇਗਾ ਅਤੇ ਸਬਜ਼ੀਆਂ ਅਤੇ ਫ਼ਲਾਂ ਦੀ ਵਿਕਰੀ ਅਲੱਗ-ਅਲੱਗ ਸ਼ਿਫਟਾਂ ਵਿੱਚ ਹੋਵੇਗੀ।

ਹਰ ਸ਼ਿਫਟ ਵਿੱਚ ਹਰ ਸ਼ੈੱਡ ਵਿੱਚ ਘੱਟ ਤੋਂ ਘੱਟ 3 ਪੁਲਿਸ ਵਾਲੇ ਤਾਇਨਾਲ ਹੋਣਗੇ। ਮੰਡੀ ਅਤੇ ਪੁਲਿਸ ਅਧਿਕਾਰੀਆਂ ਦੀ ਸੰਯੁਕਤ ਟੀਮ ਵਿੱਚ ਘੱਟ ਤੋਂ ਘੱਟ 5 ਅਧਿਕਾਰੀ ਹੋਣਗੇ।

ਜ਼ਮੀਨ ਉੱਤੇ ਵਾਹੇ ਗੋਲਾਕਾਰ ਥਾਂ ਉੱਤੇ ਨਿਲਾਮੀ ਦੀ ਪ੍ਰਕਿਰਿਆ ਪੂਰੀ ਹੋਵੇਗੀ। ਸਹੀ ਸੂਚਨਾ ਦੇ ਲਈ ਸਾਰੇ ਸ਼ੈੱਡ ਵਿੱਚ ਜਨਤਾ ਸੰਬੋਧਨ ਸਿਸਟਮ ਹੋਵੇਗਾ। ਪ੍ਰਵੇਸ਼ ਦੁਆਰ ਉੱਤੇ ਜਾਂਚ ਦੇ ਲਈ ਪੁਲਿਸ ਬਲ ਤਾਇਨਾਤ ਹੋਵੇਗਾ।

ਸਾਰੇ ਕਾਰੋਬਾਰੀਆਂ, ਆੜ੍ਹਤੀਆਂ ਸਮੇਤ ਪੁਲਿਸ ਅਤੇ ਮੰਡੀ ਦੇ ਅਧਿਕਾਰੀਆਂ ਤੇ ਸੁਰੱਖਿਆ ਕਰਮੀਆਂ ਤੇ ਮਜ਼ਦੂਰਾਂ ਦੇ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਸਮਾਜਿਕ ਦੂਰੀ ਤੇ ਹੋਰ ਨਿਰਦੇਸ਼ਾਂ ਦਾ ਪਾਲਣ ਨਾ ਕਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਹੋਵੇਗੀ।

(ਆਈਏੇਐੱਨਐੱਸ)

ETV Bharat Logo

Copyright © 2025 Ushodaya Enterprises Pvt. Ltd., All Rights Reserved.